Saturday, July 4, 2026

ਮੰਗਾਂ ਨੂੰ ਲੈ ਕੇ ਡਿੱਪੂ ਹੋਲਡਰਾਂ ਨੇ ਵਿਧਾਇਕ ਗੋਲਡੀ ਖੰਗੂੜਾ ਨੂੰ ਦਿੱਤਾ ਮੰਗ ਪੱਤਰ

ਮੰਗਾਂ ਕੈਪਟਨ ਅਮਰਿੰਦਰ ਸਿੰਘ ਤੱਕ ਪਹੁੰਚਾਈਆਂ ਜਾਣਗੀਆਂ- ਦਲਵੀਰ ਸਿੰਘ ਗੋਲਡੀ
ਧੂਰੀ, 20 ਮਈ (ਪੰਜਾਬ ਪੋਸਟ- ਪ੍ਰਵੀਨ ਗਰਗ) – PPN2005201712ਰਾਸ਼ਨ ਡਿੱਪੂ ਹੋਲਡਰ ਯੂਨੀਅਨ ਪੰਜਾਬ ਵੱਲੋਂ ਅੱਜ ਸੂਬਾ ਪ੍ਰਧਾਨ ਸੁਖਵਿੰਦਰ ਸਿੰਘ ਕਾਂਝਲਾ ਦੀ ਅਗਵਾਈ ਹੇਠ ਸਥਾਨਕ ਇੱਕ ਰੈਸਟੋਰੈਂਟ ਵਿਖੇ ਕਰਵਾਏ ਗਏ ਸਮਾਗਮ ਦੌਰਾਨ ਜਿੱਥੇ ਡਿੱਪੂ ਹੋਲਡਰਾਂ ਨੂੰ ਦਰਪੇਸ਼ ਮੁਸ਼ਕਲਾਂ ਬਾਰੇ ਵਿਚਾਰ ਵਟਾਂਦਰਾ ਕੀਤਾ ਗਿਆ, ਉਥੇ ਹਲਕਾ ਵਿਧਾਇਕ ਦਲਵੀਰ ਸਿੰਘ ਗੋਲਡੀ ਖੰਗੂੜਾ ਨੂੰ ਮੁੱਖ ਮੰਤਰੀ ਪੰਜਾਬ ਕੈਪਟਨ ਅਮਰਿੰਦਰ ਸਿੰਘ ਦੇ ਨਾਮ ਮੰਗ ਪੱਤਰ ਦਿੱਤਾ ਗਿਆ।
ਸੂਬਾ ਪ੍ਰਧਾਨ ਸੁਖਵਿੰਦਰ ਸਿੰਘ ਕਾਂਝਲਾ ਨੇ ਸੰਬੋਧਨ ਕਰਦਿਆਂ ਕਿਹਾ ਕਿ ਪੰਜਾਬ ਦੇ ਕਰੀਬ 26000 ਅਣਗੌਲੇ ਡਿੱਪੂ ਹੋਲਡਰਾਂ ਨੂੰ ਸਮੇਂ ਸਮੇਂ ਦੀਆਂ ਸਰਕਾਰਾਂ ਵੱਲੋਂ ਅਣਗੌਲਿਆ ਕੀਤਾ ਗਿਆ ਹੈ ਅਤੇ ਪੰਜਾਬ ਦੇ 33 ਲੱਖ ਰਾਸ਼ਨ ਕਾਰਡ ਹੋਲਡਰਾਂ ਨਾਲ ਸਿੱਧਾ/ਨੇੜੇ ਦਾ ਰਾਬਤਾ ਰੱਖਣ ਵਾਲੇ ਡਿੱਪੂ ਹੋਲਡਰਾਂ ਦੀ ਪਿਛਲੇ ਕਰੀਬ 10 ਸਾਲ ਤੋਂ ਅਕਾਲੀ-ਭਾਜਪਾ ਸਰਕਾਰ ਨੇ ਕੋਈ ਵੀ ਮੰਗ ਪੂਰੀ ਨਹੀਂ ਕੀਤੀ। ਸਾਲ 2017 ਦੀਆਂ ਵਿਧਾਨ ਸਭਾ ਚੋਣਾਂ ਵਿੱਚ ਜੱਥੇਬੰਦੀ ਨੇ ਪੰਜਾਬ ਕਾਂਗਰਸ ਕਮੇਟੀ ਦੀ ਚੋਣ ਮੈਨੀਫਿਸਟੋ ਕਮੇਟੀ ਨਾਲ ਮੀਟਿੰਗ ਉਪਰੰਤ ਕਾਂਗਰਸ ਪਾਰਟੀ ਨੂੰ ਸਮੱਰਥਨ ਦਿੱਤਾ ਸੀ। ਉਨਾਂ ਦੱਸਿਆ ਕਿ 15 ਅਗਸਤ 2007 ਤੋਂ ਆਟਾ ਦਾਲ ਸਕੀਮ ਨੂੰ ਵੰਡਣ, ਢੋਆ-ਢੁਆਈ ਦੇ ਸਾਰੇ ਖਰਚੇ ਪੰਜਾਬ ਦੇ ਡਿੱਪੂ ਹੋਲਡਰਾਂ ਨੇ ਆਪਣੇ ਪੱਲਿਓ ਕੀਤੇ ਸਨ, ਜਿਸਦਾ ਅੱਜ ਤੱਕ ਸਰਕਾਰ ਨੇ ਧੇਲਾ ਵੀ ਅਦਾ ਨਹੀਂ ਕੀਤਾ।ਉਨਾਂ ਮੰਗ ਪੱਤਰ ’ਚ ਦਰਜ਼ ਮੰਗਾਂ ਦਾ ਜਿਕਰ ਕਰਦਿਆਂ ਸਰਕਾਰ ਤੋਂ ਮੰਗ ਕੀਤੀ ਕਿ ਡਿੱਪੂ ਹੋਲਡਰਾਂ ਨੂੰ ਦੁਕਾਨਾਂ ਦਾ ਕਿਰਾਇਆ, ਬਿਜਲੀ ਦਾ ਬਿਲ ਅਤੇ ਸਟੇਸ਼ਨਰੀ ਦੇ ਖਰਚੇ ਦਿੱਤੇ ਜਾਣ। ਢੋਆ ਢੁਆਈ ਦੇ ਜੋ ਖਰਚੇ ਪਿਛਲੀ ਸਰਕਾਰ ਵੱਲੋਂ ਇੰਸਪੈਕਟਰਾਂ ਨੂੰ ਦਿੱਤੇ ਜਾਂਦੇ ਸਨ, ਉਹ ਖਰਚੇ ਡਿੱਪੂ ਹੋਲਡਰਾਂ ਨੂੰ ਦਿੱਤੇ ਜਾਣ। ਡਿੱਪੂ ਹੋਲਡਰਾਂ ਨੂੰ ਸਾਰਾ ਸਾਰਾ ਮਹੀਨਾ ਹੀ ਡਿੱਪੂ ਦੇ ਕੰਮ ’ਚ ਲੱਗਿਆ ਰਹਿੰਦਾ ਹੈ, ਪਰ ਸਿਰਫ ਨਾ-ਮਾਤਰ ਹੀ ਕਮਿਸ਼ਨ ਦਿੱਤਾ ਜਾਂਦਾ ਹੈ, ਜਿਸ ਕਾਰਨ ਅੱਜ਼ ਮਹਿੰਗਾਈ ਦੇ ਯੁੱਗ ’ਚ ਪਰਿਵਾਰਾਂ ਦਾ ਗੁਜਾਰਾ ਨਹੀਂ ਚੱਲਦਾ।ਕਿਰਪਾ ਕਰਕੇ ਸਹਿਕਾਰੀ ਸਭਾ ਦੇ ਸੇਲਜਮੈਨ ਦੇ ਬਰਾਬਰ ਡਿੱਪੂ ਹੋਲਡਰਾਂ ਨੂੰ ਤਨਖਾਹ ਦਿੱਤੀ ਜਾਵੇ ਜੀ। ਕਨਸਟੋਫੈਡ (ਮਾਰਕਫੈਡ) ਦਾ ਕੰਮ ਪੀ.ਡੀ.ਐਸ ਸਿਸਟਮ ਅਧੀਨ ਅਤੇ ਗੈਸ ਸਿਲੰਡਰਾਂ ਦੀ ਸਪਲਾਈ ਡਿੱਪੂ ਹੋਲਡਰਾਂ ਰਾਹੀਂ ਦਿੱਤਾ ਜਾਵੇ।ਜਰੂਰੀ ਵਸਤਾਂ ਦਾ ਰਾਸ਼ਨ ਮਹੀਨੇ ਦੀ ਮਹੀਨੇ ਦਿੱਤਾ ਜਾਵੇ।ਫਰੀ ਸੇਲ ਮਿੱਟੀ ਦੇ ਤੇਲ ਡਿੱਪੂਆਂ ਤੇ ਦਿੱਤਾ ਜਾਵੇ, ਕਿਉਂਕਿ ਪੰਜਾਬ ਵਿੱਚ ਮਿੱਟੀ ਦੇ ਤੇਲ ਦੀ ਲੋੜ ਹੈ।ਹਲਕਾ ਵਿਧਾਇਕ ਦਲਵੀਰ ਸਿੰਘ ਗੋਲਡੀ ਨੇ ਸੰਬੋਧਨ ਕਰਦਿਆਂ ਕਿਹਾ ਕਿ ਰਾਸ਼ਨ ਡਿੱਪੂ ਹੋਲਡਰਾਂ ਦੀਆਂ ਕੁੱਝ ਮੰਗਾਂ ਸਰਕਾਰ ਵੱਲੋਂ ਆਪਣੇ ਚੋਣ ਮੈਨੀਫਿਸਟੋ ’ਚ ਵੀ ਦਰਜ਼ ਕੀਤੀਆਂ ਗਈਆਂ ਸਨ,ਜਿੰਨਾਂ ਸਭ ਨੂੰ ਪੂਰਾ ਕੀਤਾ ਜਾਵੇਗਾ ਅਤੇ ਉਹ ਇਸ ਮੰਗ ਪੱਤਰ ਨੂੰ ਮੁੱਖ ਮੰਤਰੀ ਪੰਜਾਬ ਕੈਪਟਨ ਅਮਰਿੰਦਰ ਸਿੰਘ ਕੋਲ ਪਹੁੰਚਾਉਣਗੇ।
ਇਸ ਮੌਕੇ ਮਾਰਕਿਟ ਕਮੇਟੀ ਸ਼ੇਰਪੁਰ ਦੇ ਸਾਬਕਾ ਚੇਅਰਮੈਨ ਇੰਦਰਜੀਤ ਸਿੰਘ ਘਨੌਰੀ, ਬਲਾਕ ਸੰਮਤੀ ਮੈਂਬਰ ਇੰਦਰਪਾਲ ਸਿੰਘ ਗੋਲਡੀ, ਸਾਬਕਾ ਚੇਅਰਮੈਨ ਅੱਛਰਾ ਸਿੰਘ ਭਲਵਾਨ, ਡਿੱਪੂ ਹੋਲਡਰ ਯੂਨੀਅਨ ਦੇ ਆਗੂਆਂ ’ਚ ਨਿਰਭੈ ਸਿੰਘ ਘਨੌਰ, ਜਗਤਾਰ ਸਿੰਘ ਘਰਾਚੋਂ, ਸੱਤਪਾਲ ਸਿੰਘ ਸੰਗਰੂਰ, ਕਾਂਗਰਸੀ ਆਗੂ ਗਿਆਨ ਸਿੰਘ ਦਿਓਸੀ, ਬਲਵੰਤ ਸਿੰਘ ਮੀਮਸਾ, ਗੁਰਦੀਪ ਸਿੰਘ ਬਰੜਵਾਲ, ਭਰਪੂਰ ਸਿੰਘ ਬੇਨੜਾ, ਸੰਤ ਸਿੰਘ ਭੋਜੋਵਾਲੀ, ਭਗੀਰਥ ਲਾਲ, ਜਸਵੀਰ ਸਿੰਘ ਭਲਵਾਨ ਆਦਿ ਵੀ ਹਾਜਰ ਸਨ।

Check Also

ਸਵ. ਜਤਿੰਦਰ ਬਰਾੜ ਦਾ ਲਿਖਿਆ ਅਤੇ ਕੇਵਲ ਧਾਲੀਵਾਲ ਨਿਰਦੇਸ਼ਿਤ ਕੀਤਾ ਨਾਟਕ ‘ਕੁਦੇਸਣ’ ਦਾ ਸਫ਼ਲ ਮੰਚਣ

ਅੰਮ੍ਰਿਤਸਰ, 3 ਜੁਲਾਈ (ਦੀਪ ਦਵਿੰਦਰ ਸਿੰਘ ) – ਪ੍ਰਸਿੱਧ ਨਾਟ ਸੰਸਥਾ ਮੰਚ-ਰੰਗਮੰਚ ਅੰਮ੍ਰਿਤਸਰ ਅਤੇ ਵਿਰਸਾ …

Leave a Reply