Monday, September 7, 2026

ਡੀ.ਏ.ਵੀ ਇੰਟਰਨੈਸ਼ਨਲ ਵਿਖੇ ਵਿਦਾੲਗੀ ਪਾਰਟੀ ਦਾ ਅਯੋਜਨ

ਅੰਮ੍ਰਿਤਸਰ, 20 ਮਈ (ਪੰਜਾਬ ਪੋਸਟ- ਜਗਦੀਪ ਸਿੰਘ ਸੱਗੂ)- PPN2005201720ਸਥਾਨਕ ਵੱਲਾ ਵੇਰਕਾ ਬਾਈਪਾਸ ਸਥਿਤ ਡੀ.ਏ.ਵੀ ਇੰਟਰਨੈਸ਼ਨਲ ਸਕੂਲ ਦੇ ਗਿਆਰਵੀ ਕਲਾਸ ਵਿੱਚ ਪੜ੍ਹਦੇ ਵਿਦਿਆਰਥੀਆਂ ਨੇ ਬਾਰਵੀਂ ਕਲਾਸ ਨੂੰ ਵਿਦਾਇਗੀ ਪਾਰਟੀ ਦਿੱਤੀ।ਇਸ ਸਮੇਂ ਅਯੋਜਿਤ ਸਮਾਰੋਹ ਦੌਰਾਨ ਗੀਤ ਸੰਗੀਤ ਅਤੇ ਡਾਂਸ ਤੋਂ ਇਲਾਵਾ ਵੱਖ-ਵੱਖ ਖੇਡਾਂ ਦੇ ਮੁਕਾਬਲੇ ਕਰਵਾਏ ਗਏ।ਜਿੰਨਾਂ ਵਿੱਚ ਜੇਤੂ ਰਹਿਣ ਵਾਲੇ ਬੱਚਿਆਂ ਨੂੰ ਇਨਾਮ ਦੇ ਕੇ ਸਨਮਾਨਿਤ ਕੀਤਾ ਗਿਆ।ਬਾਰਵੀਂ ਕਲਾਸ ਦੇ ਵਿਦਿਆਰਥੀਆਂ ਨੇ ਵੀ ਖੁਸ਼ੀਆਂ ਦੇ ਪਲ ਸਾਂਝੇ ਕਰਦਿਆਂ ਗੀਤ ਸੰਗੀਤ ਤੋਂ ਇਲਾਵਾ ਮਾਡਲਿੰਗ ਦੇ ਜੌਹਰ ਦਿਖਾਏ।
ਪ੍ਰਿੰਸੀਪਲ ਅੰਜ਼ਨਾ ਗੁਪਤਾ ਨੇ ਵਿਦਿਆਰਥੀਆਂ ਨੂੰ ਅਸ਼ੀਰਵਾਦ ਦਿੰਦਿਆਂ ਕਿਹਾ ਕਿ ਉਨਾਂ ਨੂੰ ਆਸ ਹੈ ਕਿ ਸਾਰੇ ਵਿਦਿਆਰਥੀ ਭਵਿਖ ਪ੍ਰਤੀ ਗੰਭੀਰ ਹੁੰਦਿਆਂ ਆਪਣੀ ਯੋਗਤਾ ਤੇ ਰੁਚੀ ਮੁਤਾਬਿਕ ਕਿਸੇ ਵੀ ਵਿਦਿਅਕ ਸੰਸਥਾ ਵਿੱਚ ਉਚੇਰੀ ਵਿਦਿਆ ਲਈ ਦਾਖਲ ਹੋਣ ਤਾਂ ਉਥੇ ਆਪਣੇੇ ਵਿਵਹਾਰ, ਅਨੁਸਾਸ਼ਨ ਅਤੇ ਗੱਲਬਾਤ `ਚ ਮਿਠਾਸ ਦਾ ਪ੍ਰਗਟਾਵਾ ਕਰਨਗੇ ਤਾਂ ਜੋ ਸਾਰੇ ਉਨਾਂ ਤੋਂ ਪ੍ਰਭਾਵਿਤ ਹੋਣ।ਉਨਾਂ ਕਿਹਾ ਕਿ ਜਿੰਦਗੀ ਵਿੱਚ ਅੱਗੇ ਵਧ ਕੇ ਉਚਾਈਆਂ ਨੂੰ ਛੂਹਣ ਲਈ ਸਮੇਂ ਦਾ ਸਹੀ ਉਪਯੋਗ ਕਰਦਿਆਂ ਬਾਰਵੀਂ ਵਿੱਚ ਚੰਗੇ ਅੰਕ ਹਾਸਲ ਕਰਨ ਚਾਹੀਦੇ ਹਨ।ਇਸ ਸਮੇਂ ਵਿਦਿਆਰਥੀਆਂ ਨੇ ਸਕੂਲ ਵਿੱਚ ਬਿਤਾਏ ਆਪਣੇ ਪਲਾਂ ਨੂੰ ਯਾਦ ਕਰਦਿਆਂ ਤਜੱਰਬੇ ਸਾਂਝੇ ਕੀਤੇ ਅਤੇ ਪ੍ਰਿੰਸੀਪਲ ਤੇ ਅਧਿਆਪਕਾਂ ਵਲੋਂ ਦਿਤੇ ਗਏ ਮਾਰਗ ਦਰਸ਼ਨ ਲਈ ਉਨਾਂ ਦਾ ਧੰਨਵਾਦ ਕੀਤਾ।
ਇਸ ਸਮੇਂ ਪੁਖਰਾਜ ਨੂੰ ਮਿਸਟਰ ਡੀ.ਏ.ਵੀ ਇੰਟਰਨੈਸ਼ਨਲ ਅਤੇ ਰਿਦਮ ਨੂੰ ਮਿਸ ਡੀ.ਏ.ਵੀ ਇੰਟਰਨੈਸ਼ਨਲ ਚੁਣਿਆ ਗਿਆ।ਨਿਕਿਤਾ ਤੇ ਹਰਮਨ ਤੇ ਹਾਰਟ ਥ੍ਰੋਬ ਦਿਵਾਂਸ਼ੂ ਮਿਸਟਰ ਐਲੂਗੈਂਟ ਅਤੇ ਗੁੰਜਨ ਮਿਸ ਐਲੈਗੈਂਟ ਬਣੇ।ਮਿਸਟਰ ਸਟਾਈਲ ਆਈਕੋਨ ਦੀ ਉਪਾਧੀ ਮਿਲਨ ਤੇ ਮਿਸ ਸਟਾਈਲ ਆਈਕੋਨ ਦੀ ਉਪਾਧੀ ਰਾਹਤ ਨੂੰ ਦਿਤੀ ਗਈ।ਮਿਸ ਐਲੋਕਿਊਟ ਸਰਿਸ਼ਟੀ ਤੇ ਮਿਸਟਰ ਐਲੋਕਿਊਟ ਗੁਨਅਰਪਿਤ ਰਹੇ ।ਸਟੇਜ਼ ਕੁਈਨ ਰੂਪਮ ਅਤੇ ਸਟੇਜ਼ ਕਿੰਗ ਨਿਖਿਲ ਬਣੇ।ਸਕੂਲ ਦੇ ਚੇਅਰਮੈਨ ਡਾ. ਪੀ.ਪੀ ਲਖਨਪਾਲ, ਖੇਤਰੀ ਪ੍ਰਬੰਧਿਕਾ ਪ੍ਰਿੰ. ਡਾ. ਨੀਲਮ ਕਾਮਰਾ ਅਤੇ ਮੈਨੇਜਰ ਰਾਜੇਸ਼ ਕੁਮਾਰ ਨੇ ਵੀ ਵਿਦਿਆਰਥੀਆਂ ਨੂੰ ਸ਼ੁਭਕਾਮਨਾਵਾਂ ਦਿਤੀਆਂ।

Check Also

ਅੰਮ੍ਰਿਤਸਰ ਜਿਲ੍ਹੇ ਦੇ ਸਮੂਹ ਕਾਲਜਾਂ ਵਿੱਚ ਨੌਜਵਾਨਾਂ ਦੀ ਵੋਟਰ ਰਜਿਸਟ੍ਰੇਸ਼ਨ ਲਈ ਲਗਾਏ ਜਾ ਰਹੇ ਹਨ ਵਿਸ਼ੇਸ਼ ਕੈਂਪ

   9 ਸਤੰਬਰ ਨੂੰ ਗੁਰੂ ਨਾਨਕ ਦੇਵ ਯੂਨੀਵਰਸਿਟੀ ਵਿਖੇ ਹੋਵੇਗਾ ਵਿਸ਼ੇਸ਼ ਮੈਗਾ ਈਵੈਂਟ ਅੰਮ੍ਰਿਤਸਰ, 7 …

Leave a Reply