Sunday, July 5, 2026

ਅਮਨਦੀਪ ਹਸਪਤਾਲ ਨੇ ਪੜਾਈ ਕਰਵਾਉਣ ਲਈ ਗੋਦ ਲਈ ਕੱਟੇ ਬੁੱਲ੍ਹ ਵਾਲੀ ਬੱਚੀ ਅਜੂ

ਅੰਮ੍ਰਿਤਸਰ, 20 ਮਈ (ਪੰਜਾਬ ਪੋਸਟ ਬਿਊਰੋ) –PPN2005201721 ਉਤਰ ਭਾਰਤ ‘ਚ ਟ੍ਰੌਮਾ, ਜੋੜਾਂ ਨੂੰ ਬਦਲਣ, ਪਲਾਸਟਿਕ ਸਰਜਰੀ, ਨਿਊਰੋ, ਈ.ਐਨ.ਟੀ, ਲੈਪਾਰੋਸਕੋਪਿਕ ਅਤੇ ਜਨਰਲ ਸਰਜਰੀ ਲਈ ਪ੍ਰਸਿਧ ਕੇਂਦਰ ਅਮਨਦੀਪ ਹਸਪਤਾਲ ਵਲੋਂ ਸਮੇਂ-ਸਮੇਂ ‘ਤੇ ਵੱਖ-ਵੱਖ ਲੋਕ ਭਲਾਈ ਯੋਜਨਾਵਾਂ ਚਲਾਈਆਂ ਜਾਂਦੀਆਂ ਹਨ।ਅਮਨਦੀਪ ਹਸਪਤਾਲ ਦੇ ਪ੍ਰਬੰਧਕਾ ਡਾ. ਅਮਨਦੀਪ ਕੌਰ ਐਮ.ਡੀ-ਕਮ-ਸੀ.ਈ.ਓ ਨੇ ਦੱਸਿਆ ਕਿ ਅਮਰੀਕਾ ਦੀ ਪ੍ਰਸਿੱਧ ਐਨ.ਜੀ.ਓ- ਸਮਾਇਲ ਟ੍ਰੇਨ ਦੇ ਸਹਿਯੋਗ ਨਾਲ ਅਮਨਦੀਪ ਹਸਪਤਾਲ ਨੇ ਕੱਟੇ ਬੁੱਲ੍ਹ ਅਤੇ ਤਾਲੂ ਦੇ ਫ੍ਰੀ ਇਲਾਜ਼ ਦੀ ਯੋਜਨਾ ਸ਼ੁਰੂ ਕੀਤੀ ਹੋਈ ਹੈ, ਜਿਸ ਦੇ ਤਹਿਤ ਹੁਣ ਤੱਕ 6000 ਤੋਂ ਵਧੇਰੇ ਮਰੀਜਾਂ ਦਾ ਇਲਾਜ਼ ਬਿਲਕੁੱਲ ਮੁਫ਼ਤ ਕੀਤਾ ਜਾ ਚੁੱਕਾ ਹੈ ।ਇਹ ਯੋਜਨਾ ਸਿਰਫ਼ ਇਲਾਜ਼ ਤੱਕ ਹੀ ਸੀਮਿਤ ਨਹੀਂ ਹੈ, ਬਲਕਿ ਅਜਿਹੇ ਬੱਚਿਆਂ ਦਾ ਮੁੜ-ਵਸੇਬਾ ਵੀ ਬਹੁਤ ਮੁਸ਼ਕਿਲ ਹੁੰਦਾ ਹੈ ਅਤੇ ਸਭ ਤੋਂ ਵੱਡੀ ਚੁਨੌਤੀ ਇਹ ਹੁੰਦੀ ਹੈ ਕਿ ਸਮਾਜ ਅਜਿਹੇ ਬਚਿਆਂ ਨੂੰ ਸਵੀਕਾਰ ਕਰ ਲਵੇ ਅਤੇ ਅਜਿਹੇ ਬੱਚੇ ਵੀ ਆਮ ਬੱਚਿਆਂ ਵਾਂਗ ਜ਼ਿੰਦਗੀ ਗੁਜ਼ਾਰ ਸਕਣ।
ਡਾ. ਅਮਨਦੀਪ ਕੌਰ ਨੇ ਕਿਹਾ ਕਿ ਇਸੇ ਯੋਜਨਾ ਅਧੀਨ ਅਮਨਦੀਪ ਹਸਪਤਾਲ ਨੇ ਇਕ 4 ਸਾਲਾ ਅਜੂ ਦੀ ਪੜਾਈ ਕਰਵਾਉਣ ਲਈ ਉਸ ਨੂੰ ਗੋਦ ਲਿਆ ਹੈ, ਜੋ ਪਿੰਡ ਅਰਜਨ ਮਾਂਗਾ ਜ਼ਿਲਾ ਅੰਮ੍ਰਿਤਸਰ ਵਾਸੀ ਮੁਹੰਮਦ ਸ਼ਫੀ ਦੀ ਬੇਟੀ ਹੈ।ਅਜੂ ਦਾ ਬੁੱਲ੍ਹ ਜਨਮ ਤੋਂ ਹੀ ਕੱਟਿਆ ਹੋਇਆ ਸੀ ਅਤੇ ਉਸ ਨੂੰ ਬੋਲਣ ‘ਚ ਵੀ ਬਹੁਤ ਕਠਿਨਾਈ ਹੁੰਦੀ ਸੀ।ਕੁੱਝ ਮਹੀਨੇ ਪਹਿਲਾਂ ਅਮਨਦੀਪ ਹਸਪਤਾਲ ‘ਚ ਉਸ ਦੇ ਕੱਟੇ ਬੁਲ੍ਹ ਦੀ ਫ੍ਰੀ ਸਰਜਰੀ ਸਮਾਇਲ ਟ੍ਰੇਨ ਦੀ ਮਦਦ ਨਾਲ ਕੀਤੀ ਗਈ ਸੀ। ਉਸ ਤੋਂ ਬਾਅਦ ਸਪੀਚ ਥੈਰੇਪੀ ਨਾਲ ਉਸ ਨੂੰ ਠੀਕ ਤਰਾਂ ਬੋਲਣਾ ਸਿਖਾਇਆ ਗਿਆ।ਉਸ ਦਾ ਪਿਤਾ ਦੁੱਧ ਵੇਚ ਕੇ ਪਰਿਵਾਰ ਦਾ ਗੁਜ਼ਾਰਾ ਕਰਦਾ ਹੈ।ਪਰਿਵਾਰ ਬਹੁਤ ਗਰੀਬ ਹੈ ਤੇ ਅਜੂ ਨੂੰ ਸਕੂਲ ਨਹੀਂ ਭੇਜ ਸਕਦਾ, ਇਹ ਗੱਲ ਜਦ ਧਿਆਨ ‘ਚ ਆਈ ਤਾਂ ਸਮਾਇਲ ਟ੍ਰੇਨ ਨਾਲ ਸਲਾਹ ਤੋਂ ਬਾਅਦ ਅਮਨਦੀਪ ਹਸਪਤਾਲ ਦੇ ਪ੍ਰਬੰਧਕਾ ਡਾ. ਅਮਨਦੀਪ ਕੌਰ ਐਮ.ਡੀ-ਕਮ-ਸੀ.ਈ.ਓ ਅਤੇ ਸਮਾਇਲ ਟ੍ਰੇਨ ਪ੍ਰੋਜੈਕਟ ਦੇ ਡਾਇਰੈਕਟਰ ਡਾ. ਰਵੀ ਮਹਾਜਨ ਨੇ ਇਸ ਬੱਚੀ ਨੂੰ ਪੜਾਈ ਕਰਵਾਉਣ ਦੇ ਉਦੇਸ਼ ਨਾਲ ਗੋਦ ਲੈਣ ਦਾ ਫੈਸਲਾ ਕੀਤਾ  ਗਿਆ ਕਿ ਬੱਚੀ ਜਦੋਂ ਤੱਕ ਪੜ੍ਹਨਾ ਚਾਹੇਗੀ, ਉਸ ਦੀ ਪੜ੍ਹਾਈ ਦਾ ਸਾਰਾ ਖਰਚਾ ਅਮਨਦੀਪ ਹਸਪਤਾਲ ਤੇ ਸਮਾਇਲ ਟ੍ਰੇਨ ਵਲੋਂ ਮਿਲ ਕੇ ਕੀਤਾ ਜਾਵੇਗਾ।ਅਮਨਦੀਪ ਹਸਪਤਾਲ ਤੋਂ ਦਲਬੀਰ ਸਿੰਘ, ਮੈਨੇਜਰ ਸਮਾਇਲ ਟ੍ਰੇਨ ਪ੍ਰੋਜੇਕਟ ਅਤੇ ਨੀਰਜ ਬਾਲੀ ਬੱਚੀ ਅਜੂ ਦੇ ਘਰ ਗਏ ਅਤੇ ਉਸ ਨੂੰ ਮੰਟੇਸਰੀ ਖਾਲਸਾ ਅਕੈਡਮੀ ਅਰਜਨ ਮਾਂਗਾ ‘ਚ ਦਾਖਲ ਕਰਾਇਆ ਅਤੇ ਨਾਲ ਹੀ ਸਕੂਲ ਦਾ ਸਾਰਾ ਖਰਚਾ ਜਿਵੇਂ ਦਾਖਲਾ ਫੀਸ, ਟਿਊਸ਼ਨ ਫੀਸ, ਕਿਤਾਬਾਂ ਵਰਦੀ ਆਦਿ ਦਾ ਖਰਚਾ ਵੀ ਦਿੱਤਾ।ਇਸ ਸਮੇਂ ਸਕੂਲ ਵਲੋਂ ਕਰਵਾਏ ਗਏ ਸਮਾਰੋਹ ‘ਚ ਬੋਲਦੇ ਹੋਏ ਸਕੂਲ ਦੇ ਡਾਇਰੈਕਟਰ ਨਿਸ਼ਾਨ ਸਿੰਘ ਤੇ ਪ੍ਰਿੰਸੀਪਲ ਗੁਰਮੁੱਖ ਸਿੰਘ ਨੇ ਅਮਨਦੀਪ ਹਸਪਤਾਲ ਦੇ ਇਸ ਉਦਮ ਦੀ ਪ੍ਰਸ਼ੰਸਾ ਕੀਤੀ।

Check Also

ਵਪਾਰੀਆਂ ਦੀਆਂ ਨਾਗਰਿਕ ਸਮੱਸਿਆਵਾਂ ਦੇ ਨਿਪਟਾਰੇ ਲਈ ਪੰਜਾਬ ਸਟੇਟ ਟਰੇਡਰਜ਼ ਕਮਿਸ਼ਨ ਦੀ ਮੀਟਿੰਗ

ਅੰਮ੍ਰਿਤਸਰ, 3 ਜੁਲਾਈ (ਸੁਖਬੀਰ ਸਿੰਘ) – ਨਗਰ ਨਿਗਮ ਅੰਮ੍ਰਿਤਸਰ ਵਲੋਂ ਸ਼ਹਿਰ ਦੇ ਵਪਾਰੀਆਂ ਨੂੰ ਦਰਪੇਸ਼ …

Leave a Reply