ਮਾਲੇਰਕੋਟਲਾ (ਸੰਦੌੜ), 21 ਮਈ (ਪੰਜਾਬ ਪੋਸਟ- ਹਰਮਿੰਦਰ ਸਿੰਘ ਭੱਟ) –
ਜਾਦੂ ਭਾਰਤ ਦੀ ਬਹੁਤ ਪ੍ਰਾਚੀਨ ਕਲਾ ਹੈ ਜੋਕਿ ਇੱਕ ਸਿਹਤਮੰਦ ਮਨੋਰੰਜਨ ਪ੍ਰਦਾਨ ਕਰਦੀ ਹੈ।ਉਕਤ ਸ਼ਬਦਾਂ ਦਾ ਪ੍ਰਗਟਾਵਾ ਜਾਦੂਗਰ ਸਮਰਾਟ ਐਸ.ਕੁਮਾਰ ਨੇ ਸਥਾਨਕ ਕੁੰਦਨ ਲਾਲ ਧਰਮਸ਼ਾਲਾ ਵਿਖੇ ਪੱਤਰਕਾਰਾਂ ਨਾਲ ਗੱਲਬਾਤ ਕਰਦਿਆਂ ਕੀਤਾ। ਜੀਂਦ ਹਰਿਆਣਾ ਦੇ ਰਹਿਣ ਵਾਲੇ ਜਾਦੂਗਰ ਸਮਰਾਟ ਸ਼੍ਰੀ ਕੁਮਾਰ ਨੇ ਕਿਹਾ ਕਿ ਜਾਦੂ ਦੀ ਕਲਾ ਜੋ ਕਿ ਭਾਰਤ ਦੇਸ਼ ਤੋਂ ਪੈਦਾ ਹੋ ਕੇ ਵਿਸ਼ਵ ਦੇ ਵੱਖ-ਵੱਖ ਦੇਸ਼ਾਂ ਵਿੱਚ ਗਈ ਹੈ ਅੱਜ ਭਾਰਤ ਵਿੱਚ ਇਹ ਕਲਾ ਦਿਨ ਪ੍ਰਤੀ ਦਿਨ ਲੁਪਤ ਹੁੰਦੀ ਜਾ ਰਹੀ ਹੈ।ਉਨ੍ਹਾਂ ਕਿਹਾ ਕਿ ਅੱਜ ਦੇ ਆਧੂਨਿਕ ਇਲੈਕਟ੍ਰੋਨਿਕ ਯੁੱਗ ਵਿੱਚ ਲੋਕਾਂ ਦੀ ਖਿੱਚ ਹਾਸਲ ਕਰਨਾ ਇੱਕ ਕਲਾਕਾਰ ਲਈ ਬਹੁਤ ਸਖਤ ਚੈਲੇਂਜ ਹੈ।ਮਾਲੇਰਕੋਟਲਾ ਵਿਖੇ ਜਾਦੂਗਰ ਸਮਰਾਟ ਦੇ ਪਹਿਲੇ ਸ਼ੌਅ ਦੇ ਉਦਘਾਟਨ ਵਿੱਚ ਸ਼ਹਿਰ ਦੇ ਵੱਖ ਵੱਖ ਪਤਵੰਤੇ ਅਤੇ ਅਹਿਮ ਸ਼ਖਸ਼ੀਅਤਾਂ ਹਾਜ਼ਰ ਸਨ।ਜਾਦੂਗਰ ਸਮਰਾਟ ਐਸ.ਕੁਮਾਰ ਵੱਲੋਂ ਸ਼ੌਅ ਵਿੱਚ ਲੜਕੀ ਨੂੰ ਹਵਾ ਵਿੱਚ ਉਡਾਉਣਾ, ਖਾਲੀ ਹੱਥਾਂ ਨਾਲ ਨੋਟਾਂ ਦੀ ਬਾਰਿਸ਼ ਕਰਨਾ, ਚੱਲਦੇ ਹੋਏ ਬਿਜਲੀ ਵਾਲੇ ਪੱਖੇ ਵਿਚੋਂ ਆਰ ਪਾਰ ਨਿਕਲਣਾ, ਅੱਖਾਂ ਤੇ ਪੱਟੀ ਬੰਨ੍ਹ ਕੇ ਮੋਟਰਸਾਇਕਲ ਚਲਾਉਣਾ ਆਦਿ ਸ਼ੋਅ ਦਿਖਾਏ ਗਏ, ਬਹੁਤ ਹੀ ਹੈਰਨ ਜਨਕ ਕਾਰਨਾਮਿਆਂ ਨੇ ਲੋਕਾਂ ਨੂੰ ਸੁੰਨ੍ਹ ਕਰਕੇ ਰੱਖ ਦਿੱਤਾ।ਐਸ ਕੁਮਾਰ ਨੇ ਕਿਹਾ ਕਿ ਇੱਕ ਜਾਦੂਗਰ ਨਾਲ ਘੱਟੋ ਘੱਟ 25 ਤੋਂ 30 ਕਲਾਕਾਰਾਂ ਦਾ ਗਰੁੱਪ ਹੁੰਦਾ ਹੈ ਜਿਸ ਨਾਲ 25 ਤੋਂ 30 ਪਰਿਵਾਰਾਂ ਨੂੰ ਰੋਟੀ ਮਿਲਦੀ ਹੈ।ਉਨ੍ਹਾਂ ਕੇਂਦਰ ਸਰਕਾਰ ਅਤੇ ਸੂਬੇ ਦੀਆਂ ਸਰਕਾਰਾਂ ਤੋਂ ਮੰਗ ਕੀਤੀ ਕਿ ਇਸ ਕਲਾ ਅਤੇ ਇਸ ਨਾਲ ਜੁੜੇ ਕਲਾਕਾਰਾਂ ਦੇ ਰੁਜਗਾਰ ਨੂੰ ਬਰਕਰਾਰ ਰੱਖਣ ਲਈ ਵਿਸ਼ੇਸ਼ ਰਿਆਇਤਾਂ ਦਿੱਤੀਆਂ ਜਾਣ।
Check Also
ਸ੍ਰੀ ਗੁਰੂ ਰਵਿਦਾਸ ਜੀ ਦੇ 650ਵੇਂ ਪ੍ਰਕਾਸ਼ ਪੁਰਬ ਨੂੰ ਸਮਰਪਿਤ ਅੰਮ੍ਰਿਤਸਰ ਵਿਖੇ ਮੈਰਾਥਨ 12 ਸਤੰਬਰ ਨੂੰ
ਅੰਮ੍ਰਿਤਸਰ, 8 ਸਤੰਬਰ (ਜਗਦੀਪ ਸਿੰਘ) – ਪੰਜਾਬ ਸਰਕਾਰ ਦੇ ਸੱਭਿਆਚਾਰਕ ਮਾਮਲੇ, ਪੁਰਾਤੱਤਵ ਅਤੇ ਅਜਾਇਬ ਘਰ …
Punjab Post Daily Online Newspaper & Print Media