Monday, July 6, 2026

ਹੈਲਥ ਵਰਕਰ ਮਹਿਕਮੇ ਦੀ ਢਿੱਲ ਤੋਂ ਖਫਾ, ਨਿਯੁੱਕਤੀ ਨਾ ਹੋਣ `ਤੇ 23 ਨੂੰ ਫੂਕੇ ਜਾਣਗੇ ਪੁੱਤਲੇ

ਜੰਡਿਆਲਾ ਗੁਰੂ, 21 ਮਈ (ਪੰਜਾਬ ਪੋਸਟ- ਹਰਿੰਦਰ ਪਾਲ ਸਿੰਘ) –  PPN2105201717ਸਿਹਤ ਵਿਭਾਗ ਪੰਜਾਬ ਵਲੋਂ ਸਿਹਤ ਵਰਕਰ (ਮੇਲ) ਦੀ ਭਰਤੀ ਕਰਨ ਦੀ ਪ੍ਰਕਿਰਿਆ ਵਿਚ ਆਈ ਖੜੋਤ ਤੋਂ ਖਫਾ ਯੋਗ ਹੈਲਥ ਵਰਕਰਾਂ ਨੇ 23 ਮਈ ਨੂੰ ਜ਼ਿਲਾ ਹੈਡ ਕਵਾਟਰਾਂ ਉਪਰ ਸਿਹਤ ਡਾਇਰੈਕਟਰਾਂ ਦੇ ਪੁਤਲੇ ਫੂਕਣ ਲਈ ਮੀਟਿੰਗਾਂ ਦਾ ਸਿਲਸਲਾ ਤੇਜ਼ ਕਰ ਦਿਤਾ ਹੈ। ਇਸ ਤਹਿਤ ਜ਼ਿਲਾ ਅਮ੍ਰਿਤਸਰ ਇਕਾਈ ਵਲੋਂ ਜ਼ਿਲਾ ਆਗੂ ਸਤਨਾਮ ਸਿਂੰਘ ਬਾਰੀਆ ਦੀ ਅਗਵਾਈ ਵਿਚ ਹੋਈ ਮੀਟਿੰਗ  ਵਿਚ ਵੱਖ ਵੱਖ ਬੁਲਾਰਿਆਂ ਨੇ ਕਿਹਾ ਕੇ 1263 ਅਸਾਮੀਆਂ ਲਈ ਚੱਲ ਰਹੀ ਪ੍ਰਕਿਰਿਆ ਵਿਚੋਂ 919 ਉਮੀਦਵਾਰਾਂ ਦੇ ਨਿਯੁੱਕਤੀ ਪੱਤਰ ਜਾਰੀ ਕਰ ਦਿਤੇ ਸਨ।ਪ੍ਰੰਤੂ ਕੁੱਝ ਅਸਾਮੀਆਂ ਉਪਰ ਆਪਣਾ ਹੱਕ ਜਤਾਓਣ ਵਾਲੇ ਕੁੱਝ ਉਮੀਦਵਾਰਾਂ ਨੇ ਮਾਣਯੋਗ ਅਦਾਲਤ ਨੂਂੰ ਅਪੀਲ ਦਾਇਰ ਕੀਤੀ ਸੀ।ਪ੍ਰੰਤੂ ਡਾਇਰੈਕਟਰ ਦਫ਼ਤਰ ਵਲੋਂ ਸੰਬਧਤ ਕੇਸਾਂ ਦੀ ਢੁੱਕਵੀਂ ਪੈਰਵਾਈ ਨਹੀਂ ਕੀਤੀ ਜਾ ਰਹੀ।ਇਸ ਲਈ ਕਾਊਂਸਲਿੰਗ ਕਰਵਾ ਕੇ ਆਰਡਰ ਪ੍ਰਾਪਤ ਕਰਨ ਮਗਰੋਂ ਬੇਰੁਜ਼ਗਾਰ ਮੈਡੀਕਲ ਕਰਵਾ ਕੇ ਵੀ ਮਾਨਸਿਕ ਜ਼ਹਾਲਤ ਝੇਲਦੇ ਫਿਰ ਰਹੇ ਹਨ।ਜਿਸ ਦੀ ਸਿੱਧੀ ਜਿਮੇਂਵਾਰੀ ਮਹਿਕਮੇਂ ਸਿਰ ਜਾਂਦੀ ਹੈ।ਕਿਉਂਕਿ ਜਨਵਰੀ 2017 ਤੋਂ ਚੱਲ ਰਹੇ ਕੇਸਾਂ ਦੀ ਢੁੱਕਵੀਂ ਪੈਰਵਾਈ ਨਾ ਕਰਨ `ਤੇ ਮਾਨਯੋਗ ਅਦਾਲਤ ਨੇ 3 ਮਈ ਤੋਂ 15 ਮਈ ਅਤੇ ਹੁਣ 22 ਮਈ ਨਿਸ਼ਚਿਤ ਕੀਤੀ ਹੈ।ਬੁਲਾਰਿਆਂ ਨੇ ਕਿਹਾ ਕੇ ਜੇਕਰ 22 ਮਈ ਦੀ ਪੇਸ਼ੀ ਮੌਕੇ ਮਹਿਕਮੇ ਨੇ 919 ਦੀ ਜਾਇਨਿੰਗ ਦਾ ਰਾਹ ਨਾ ਖੁਲਵਾਇਆ ਤਾਂ 23 ਮਈ ਨੂੰ ਜ਼ਿਲਾ ਪੱਧਰੀ ਅਰਥੀ ਫੂਕ ਮੁਜ਼ਾਹਰਾ ਕੀਤਾ ਜਾਵੇਗਾ।ਇਸ ਮੌਕੇ ਜ਼ਿਲਾ ਮੀਤ ਪ੍ਰਧਾਨ ਪਰਮਿੰਦਰ ਸਿਂੰਘ, ਕਸ਼ੀਅਰ ਸ਼ਾਮ ਸੁੰਦਰ, ਸ਼ਰਨਦੀਪ ਸਿਂੰਘ, ਜਗਦੀਪ ਸਿਂੰਘ, ਮਨਜੀਤ ਸਿਂੰਘ, ਕੁਲਦੀਪ ਸਿਂੰਘ, ਸਰੂਪ ਸਿਂੰਘ, ਸਤਨਾਮ ਸਿਂੰਘ ਮਹਿਤਾ, ਸੰਦੀਪ ਸਿਂੰਘ, ਅਮਿਤ, ਅਰਸ਼ ਟਾਂਗਰਾ, ਗਗਨਦੀਪ ਅਤੇ ਵੱਡੀ ਗਿਣਤੀ ਵਿਚ ਵਰਕਰ ਸ਼ਾਮਲ ਸਨ।

Check Also

ਸ੍ਰੀ ਅਕਾਲ ਤਖ਼ਤ ਸਾਹਿਬ ਦੇ ਸਥਾਪਨਾ ਦਿਵਸ ਮੌਕੇ ਸ਼੍ਰੋਮਣੀ ਕਮੇਟੀ ਵੱਲੋਂ ਸਮਾਗਮ

ਅੰਮ੍ਰਿਤਸਰ, 5 ਜੁਲਾਈ (ਜਗਦੀਪ ਸਿੰਘ) – ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਵੱਲੋਂ ਸ੍ਰੀ ਅਕਾਲ ਤਖ਼ਤ ਸਾਹਿਬ …

Leave a Reply