Saturday, June 27, 2026

ਪੂੰਨਾਵਾਲ ਸਕੂਲ ਦੀ ਮਨਪ੍ਰੀਤ ਕੌਰ ਜਿਲ੍ਹੇ `ਚੋਂ ਪਹਿਲੇ ਤੇ ਸੂਬੇ ਵਿਚੋਂ 10ਵੇਂ ਸਥਾਨ `ਤੇ

ਧੂਰੀ, 22 ਮਈ (ਪੰਜਾਬ ਪੋਸਟ- ਪ੍ਰਵੀਨ ਗਰਗ) – PPN2205201717ਸਰਕਾਰੀ ਹਾਈ ਸਕੂਲ ਪੁੰਨਾਂਵਾਲ਼ ਦੀ ਦਸਵੀਂ ਜਮਾਤ ਦੀ ਵਿਦਿਆਰਥਣ ਮਨਪ੍ਰੀਤ ਕੌਰ ਪੁੱਤਰੀ ਸ. ਭਗਵਾਨ ਸਿੰਘ ਨੇ ਦਸਵੀਂ ਜਮਾਤ ਦੀ ਪੰਜਾਬ ਸਕੂਲ ਸਿੱਖਿਆ ਬੋਰਡ ਦੀ ਮਾਰਚ 2017 ਪੀ੍ਰਖਿਆ ਵਿੱਚੋਂ ਮੈਰਿਟ ਸੂਚੀ ਵਿੱਚ ਸੰਗਰੂਰ ਜਿਲ੍ਹੇ ਵਿੱਚੋਂ ਪਹਿਲਾ ਅਤੇ ਪੂਰੇ ਸੂਬੇ ਵਿੱਚੋਂ 10ਵਾਂ ਸਥਾਨ ਪ੍ਰਾਪਤ ਕਰਕੇ ਆਪਣੇ ਸਕੂਲ ਅਤੇ ਮਾਤਾ-ਪਿਤਾ ਦੇ ਨਾਂ ਨੂੰ ਚਾਰ ਚੰਨ ਲਗਾ ਦਿੱਤੇ।ਅੱਜ ਨਤੀਜਾ ਆਉਣ ਤੋਂ ਬਾਅਦ ਸਕੂਲ ਅਤੇ ਪੂਰੇ ਪਿੰਡ ਵਿੱਚ ਖੁਸ਼ੀ ਦੀ ਲਹਿਰ ਦੌੜ ਗਈ।ਸਕੂਲ ਮੁੱਖੀ ਹਰਜਿੰਦਰ ਸਿੰਘ ਅਤੇ ਸਮੂਹ ਸਟਾਫ ਨੇ ਵਿਦਿਆਰਥਣ ਨੂੰ ਵਧਾਈ ਦਿੱਤੀ ਅਤੇ ਸਮੂਹ ਸਟਾਫ ਨਾਲ਼ ਖੁਸ਼ੀ ਸਾਂਝੀ ਕਰਦਿਆਂ ਉਨਾਂ ਵਲੋਂ ਕਰਵਾਈ ਮਿਹਨਤ ਦੀ ਪ੍ਰੰਸ਼ਸਾ ਵੀ ਕੀਤੀ।ਇਸ ਮੌਕੇ ਪਿੰਡ ਦੇ ਸਰਪੰਚ ਅਤੇ ਪਤਵੰਤੇ ਵਿਦਿਆਰਥਣ ਨੂੰ ਵਧਾਈ ਦੇਣ ਸਕੂਲ ਪੁੱਜੇ।

Check Also

ਖ਼ਾਲਸਾ ਕਾਲਜ ਵਿਖੇ ਬੀ.ਐਸਸੀ (ਆਨਰਜ਼) ਐਗਰੀਕਲਚਰ ਦਾ ਹੋਇਆ ਦਾਖਲਾ ਟੈਸਟ

ਅੰਮ੍ਰਿਤਸਰ, 25 ਜੂਨ (ਸੁਖਬੀਰ ਸਿੰਘ ਖੁਰਮਣੀਆਂ) – ਖ਼ਾਲਸਾ ਕਾਲਜ ਵਿਖੇ ਬੀ.ਐਸ.ਸੀ ਐਗਰੀਕਲਚਰ ਸਮੈਸਟਰ ਪਹਿਲਾ ਲਈ …

Leave a Reply