Friday, October 9, 2026

ਜੈਵ-ਵਿਭਿਨੰਤਾ ਦਿਵਸ ਮਨਾਇਆ

ਮਲੋਟ, 22 ਮਈ (ਪੰਜਾਬ ਪੋਸਟ ਬਿਊਰੋ) – PPN2205201719ਸਰਕਾਰੀ (ਕੰਨਿਆ) ਸੀਨੀਅਰ ਸੈਕੰਡਰੀ ਸਕੂਲ਼ ਮੰਡੀ ਹਰਜੀ ਰਾਮ ਮਲੋਟ ਵਿਖੇ ਜੈਵ-ਵਿਭਿਨੰਤਾ ਦਿਵਸ ਮਨਾਇਆ ਗਿਆ ਜਿਸ ਵਿੱਚ ਸੱਤਵੀ ਤੋਂ ਦੱਸਵੀ ਕਲਾਸ ਦੀਆਂ ਵਿਦਿਆਰਥਣਾਂ ਨੇ ਭਾਗ ਲਿਆ ਇਹ ਦਿਵਸ ਈਕੋ ਕਲੱਬ ਦੇ ਇੰਚਾਰਜ ਮੈਡਮ ਸੁਨੀਤਾ ਸਾਇੰਸ ਮਿਸਟ੍ਰੈਸ ਨੇ ਬੱਚਿਆ ਵਿੱਚ ਚਾਰਟ ਮੁਕਾਬਲੇ ਕਰਕੇ ਮਨਾਇਆ।ਜਿਸ ਵਿੱਚ ਕ੍ਰਿਸ਼ਨ ਲਾਲ, ਰਵਿੰਦਰਪਾਲ, ਸ਼੍ਰੀਮਤੀ ਨਿਧਾ ਨਾਰੰਗ ਅਤੇ ਮੈਡਮ ਸੁਨੀਤਾ ਨੇ ਜਜਮੈਂਟ ਦੀ ਭੂਮਿਕਾ ਨਿਭਾਈ ।ਜਿਸ ਵਿੱਚ ਨਿਧਾ ਵਰਮਾ ਦੱਸਵੀ ਸੀ ਫਸਟ, ਰਿਦਾਕਸ਼ੀ ਅੱਠਵੀ ਸੀ ਸੈਕਿੰਡ, ਸਿਮਰਜੀਤ ਨੋਵੀ ਏ ਥਰਡ, ਰੀਆ ਨੌਵੀ ਸੀ ਥਰਡ ਪੁਜੀਸ਼ਨ ਹਾਸਲ ਕੀਤੀਆਂ।ਰੋਸ਼ਨੀ ਸੱਤਵੀ ਸੀ, ਭਵਾਨੀ ਸੱਤਵੀ ਸੀ, ਗਜਲਪ੍ਰੀਤ ਸੱਤਵੀ ਸੀ, ਰਾਣੀ ਬਾਲਾ ਸੱਤਵੀ ਏ ਨੂੰ ਕੰਸੋਲੇਸ਼ਨ ਇਨਾਮ ਦਿੱਤੇ ਗਏ।ਇਸ ਮੌਕੇ ਪ੍ਰਿੰਸੀਪਲ ਵਿਜੈ ਗਰਗ ਨੇ ਪੁਜੀਸ਼ਨ ਹਾਸਲ ਕਰਨ ਵਾਲੀਆਂ ਵਿਦਿਆਰਥਣਾਂ ਨੂੰ ਇਨਾਮ ਦਿੱਤੇ ਅਤੇ ਵਧਾਈ ਦਿੱਤੀ।ਇਸ ਸਮੇਂ ਪੰਜਾਬੀ ਯੂਨੀਵਰਸਿਟੀ ਪਟਿਆਲਾ ਦੀ ਟੀਮ ਨੇ ਸੁਪਨੇ ਨੁਕੜ ਨਾਟਕ ਦਾ ਪ੍ਰਦਰਸ਼ਨ ਕੀਤਾ ਗਿਆ।ਜਿਸ ਵਿੱਚ ਬੱਚਿਆ ਨੂੰ ਮਾਤਾ ਪਿਤਾ ਦੇ ਸੁਪਨਿਆਂ ਤੋਂ ਜਾਣੂ ਕਰਵਾਇਆ ।

Check Also

ਗਾਂਧੀ ਜੈਯੰਤੀ ਸਵੱਛਤਾ ਜਾਗਰੂਕਤਾ ਦਿਵਸ ਵਜੋਂ ਮਨਾਈ ਗਈ

ਅੰਮ੍ਰਿਤਸਰ, 6 ਅਕਤੂਬਰ (ਪੰਜਾਬ ਪੋਸਟ ਬਿਊਰੋ) – ਨਗਰ ਨਿਗਮ ਅੰਮ੍ਰਿਤਸਰ ਵੱਲੋਂ ਫਸਟ ਪੰਜਾਬ ਬਟਾਲੀਅਨ ਐਨ.ਸੀ.ਸੀ …

Leave a Reply