Friday, March 20, 2026

ਅਮਰੀਕਾ ਵਿਚ ਇੰਡਿਆਨਾ ਦੇ ਗਵਰਨਰ ਹੋਕੌਂਬ ਵਲੋਂ ਨਾਪਾ ਆਗੂ ਬਹਾਦਰ ਸਿੰਘ ਸਨਮਾਨਿਤ

ਜਲੰਧਰ, ਮਈ 21 (ਪੰਜਾਬ ਪੋਸਟ ਬਿਊਰੋ) – Bahadur Singhਪਰਾਪਤ ਹੋਈ ਜਾਣਕਾਰੀ ਅਨੁਸਾਰ ਅਮਰੀਕਾ ਦੇ ਇੰਡਿਆਨਾ ਸਟੇਟ ਦੇ ਗਵਰਨਰ ਮਿਸਟਰ ਹੋਲਕੌਂਬ ਨੇ ਨਾਰਥ ਅਮਰੀਕਨ ਪੰਜਾਬੀ ਐਸ਼ੋਸ਼ੀਏਸ਼ਨ (ਨਾਪਾ) ਦੀ ਔਰੀਗਨ ਸਟੇਟ ਇਕਾਈ ਦੇ ਚੇਅਰਮੈਨ ਬਹਾਦਰ ਸਿੰਘ ਨੂੰ ਉਹਨਾਂ ਵਲੋਂ ਸਮਾਜ ਪ੍ਰਤੀ ਕੀਤੀਆਂ ਜਾ ਰਹੀਆਂ ਸ਼ਾਂਨਦਾਰ ਸੇਵਾਵਾਂ ਲਈ ਇਕ ਸਨਮਾਨ ਪੱਤਰ ਦੇ ਕੇ ਸਨਮਾਨਤ ਕੀਤਾ।ਇਸ ਮੌਕੇ ਤੇ ਗਵਰਨਰ ਨੇ ਬਹਾਦਰ ਸਿੰਘ ਦੀਆਂ ਸਮਾਜ ਪ੍ਰਤੀ ਸੇਵਾਵਾਂ ਦੀ ਸ਼ਾਲਘਾ ਕਰਦਿਆਂ ਕਿਹਾ ਕਿ ਮਨੁੱਖਤਾ ਦੀ ਸੇਵਾ ਹੀ ਸਹੀ ਅਰਥਾਂ ਵਿਚ ਹਰ ਇਕ ਵਿਆਕਤੀ ਦਾ ਧਰਮ ਹੈ।ਉਹਨਾਂ ਅਮਰੀਕਾ ਵਿਚ ਰਹਿਣ ਵਾਲੇ ਸਿਖਾਂ ਦੀ ਮਿਹਨਤ.ਲਗਨ ਤੇ ਇਮਾਨਦਾਰੀ ਦੀ ਚਰਚਾ ਕਰਦਿਆਂ ਕਿਹਾ ਕਿ ਸਿਖ ਭਾਈਚਾਰੇ ਦਾ ਅਮਰੀਕਾ ਦੇ ਸਰਬਪੱਖੀ ਵਿਕਾਸ ਵਿਚ ਅਹਿਮ ਯੋਗਦਾਨ ਹੈ ਜਿਸ ਨੂੰ ਕਦੇ ਵੀ ਭੁਲਾਇਆ ਨਹੀਂ ਜਾ ਸਕਦਾ।ਇਸ ਮੌਕੇ ਉਹਨਾਂ ਦੇ ਨਾਲ ਸਿਖ ਪੈਕ ਦੇ ਸ: ਗੁਰਿੰਦਰ ਸਿੰਘ ਖਾਲਸਾ ਵੀ ਮੌਜੂਦ ਸਨ।

Check Also

ਦੁਬਈ ਦੇ ਵੱਡੇ ਦਿਲ ਵਾਲੇ ਸਰਦਾਰ ਨੇ ਜਾਰਜੀਆ ਹਾਦਸੇ `ਚ ਮਰਨ ਵਾਲਿਆਂ ਦੇ ਪਰਿਵਾਰਾਂ ਦੀ ਫ਼ੜੀ ਬਾਂਹ

ਅੰਮ੍ਰਿਤਸਰ, 23 ਦਸੰਬਰ (ਜਗਦੀਪ ਸਿੰਘ) – ਦੁਬਈ ਦੇ ਉੱਘੇ ਕਾਰੋਬਾਰੀ ਤੇ ਸਰਬਤ ਦਾ ਭਲਾ ਚੈਰੀਟੇਬਲ …

Leave a Reply