ਅੰਮ੍ਰਿਤਸਰ, 22 ਮਈ (ਪੰਜਾਬ ਪੋਸਟ- ਦਵਿੰਦਰ ਸਿੰਘ) –
ਸਥਾਨਕ ਮੰਚ ਰੰਗਮੰਚ (ਰਜਿ.) ਅਤੇ ਵਿਰਸਾ ਵਿਹਾਰ ਵੱਲੋਂ ਇਕ ਮਹੀਨੇ ਦੀ ਇਕ ਥੀਏਟਰ ਵਰਕਸ਼ਾਪ ਮਿਤੀ 6 ਜੂਨ ਤੇ 5 ਜੁਲਾਈ 2017 ਤੱਕ ਲਗਾਈ ਜਾ ਰਹੀਂ ਹੈ।ਇਸ ਵਰਕਸ਼ਾਪ ਵਿੱਚ ਨੌਜੁਆਨਾਂ ਨੂੰ ਨੈਸ਼ਨਲ ਸਕੂਲ ਆਫ਼ ਡਰਾਮਾ ਵੱਲੋਂ ਸਿਖਿਅਤ ਰੰਗਮੰਚ ਕਲਾ ਦੇ ਮਾਹਿਰ ਸ੍ਰੀ ਕੇਵਲ ਧਾਲੀਵਾਲ, ਪਾਰਥੋ ਬੈਨਰਜੀ, ਪ੍ਰੀਤਪਾਲ ਰੁਪਾਨਾ ਅਤੇ ਸੁਭਾਸਿਸ ਵੱਲੋਂ ਨੌਜੁਆਨਾਂ ਨੂੰ ਰੰਗਮੰਚ ਦੀਆਂ ਬਰੀਕੀਆਂ ਸਿਖਾਈਆਂ ਜਾਣਗੀਆਂ।ਰੰਗਮੰਚ ਕਾਰਜਸ਼ਾਲਾਂ ਵਿੱਚ 18 ਸਾਲ ਤੋਂ ਲੈ ਕੇ 25 ਸਾਲ ਤੱਕ ਦੇ ਲੜਕੇ ਲੜਕੀਆਂ ਹਿਸਾ ਲੈ ਸਕਦੇ ਹਨ।ਇਸ ਰੰਗਮੰਚ ਕਾਰਜਸ਼ਾਲਾ ਪ੍ਰਤੀ ਰਜਿਸਟਰੇਸ਼ਨ ਮੁੱਖ ਦਫ਼ਤਰ ਵਿਰਸਾ ਵਿਹਾਰ ਨੇੜੇ ਗਾਂਧੀ ਗਰਾਉਂਡ ਟੇਲਰ ਰੋਡ ਅੰਮ੍ਰਿਤਸਰ ਵਿਖੇ ਕੀਤੀ ਜਾ ਰਹੀ ਹੈ। ਹੋਰ ਵਧੇਰੇ ਜਾਣਕਾਰੀ ਲਈ ਗੋਬਿੰਦ ਮੈਨੇਜਰ ਵਿਰਸਾ ਵਿਹਾਰ ਨੂੰ ਮੋ: ਨੰਬਰ 97792-71347 ਤੇ ਸੰਪਰਕ ਕੀਤਾ ਜਾਵੇ।
Check Also
ਖਾਲਸਾ ਕਾਲਜ ਵਿਖੇ “ਮਲਟੀਪਲ ਰਿਗ੍ਰੈਸ਼ਨ ਵਿਸ਼ਲੇਸ਼ਣ” ਵਿਸ਼ੇ ’ਤੇ ਵਰਕਸ਼ਾਪ
ਅੰਮ੍ਰਿਤਸਰ, 24 ਨਵੰਬਰ (ਸੁਖਬੀਰ ਸਿੰਘ ਖੁਰਮਣੀਆਂ) – ਖਾਲਸਾ ਕਾਲਜ ਦੇ ਕਾਮਰਸ ਅਤੇ ਬਿਜ਼ਨਸ ਐਡਮਿਨਿਸਟ੍ਰੇਸ਼ਨ ਵਿਭਾਗ …
Punjab Post Daily Online Newspaper & Print Media