Friday, March 20, 2026

ਮਕੈਨੀਕਲ ਇੰਜੀਨੀਅਰ ਬਣਨਾ ਚਾਹੁੰਦੀ ਹੈ ਮੈਰਿਟ `ਚ 18 ਨੰਬਰ ‘ਤੇ ਆਈ ਪਿੰਗਲਵਾੜਾ ਦੀ ਤੇਜਿੰਦਰ ਕੌਰ

ਅੰਮ੍ਰਿਤਸਰ 22 ਮਈ (ਪੰਜਾਬ ਪੋਸਟ- ਜਗਦੀਪ ਸਿੰਘ ਸੱਗੂ) – PPN2205201722ਆਲ ਇੰਡੀਆ ਪਿੰਗਲਵਾੜਾ ਚੈਰੀਟੇਬਲ ਸੋਸਾਇਟੀ (ਰਜਿ:) ਅੰਮ੍ਰਿਤਸਰ ਅਤੇ ਪਿੰਗਲਵਾੜਾ ਸੋਸਾਇਟੀ ਆਫ਼ ਓਨਟਾਰੀਓ (ਕੈਨੇਡਾ) ਦੇ ਸਾਂਝੇ ਸਹਿਯੋਗ ਨਾਲ ਚੱਲਦੇ ਭਗਤ ਪੂਰਨ ਸਿੰਘ ਆਦਰਸ਼ ਸੀ. ਸੈਕੰ: ਸਕੂਲ ਮਾਨਾਂਵਾਲਾ ਦਾ ਮੈਟ੍ਰਿਕ ਪ੍ਰੀਖਿਆ ਮਾਰਚ 2017 ਦਾ ਪੰਜਾਬ ਸਕੂਲ ਸਿੱਖਿਆ ਬੋਰਡ ਵੱਲੋਂ ਮੈਰਿਟ ਪ੍ਰਾਪਤ ਕਰਨ ਵਾਲੇ ਬੱਚਿਆਂ ਦਾ ਨਤੀਜਾ ਐਲਾਨਿਆ ਗਿਆ।ਇਸ ਗੱਲ ਦਾ ਸਾਂਝੇ ਤੌਰ ‘ਤੇ ਪ੍ਰਗਟਾਵਾ ਕਰਦਿਆਂ ਸਕੂਲ ਦੇ ਸਿੱਖਿਆ ਸਲਾਹਕਾਰ ਗੁਰਨਾਇਬ ਸਿੰਘ ਅਤੇ ਕਾਰਜਕਾਰੀ ਪਿ੍ਰੰਸੀਪਲ ਮਿਸਜ਼ ਨਰੇਸ਼ ਕਾਲੀਆ ਦੱਸਿਆ ਕਿ ਸਕੂਲ ਦੀਆਂ ਚਾਰ ਵਿਦਿਆਰਥਣਾਂ ਨੇ ਮੈਰਿਟ ਪੁਜ਼ੀਸ਼ਨਾਂ ਹਾਸਿਲ ਕੀਤੀਆਂ ਹਨ।ਇਸ ਮੌਕੇ ਤੇ ਸਕੂਲ ਦੇ ਪ੍ਰਿੰਸੀਪਲ ਗੁਰਦੇਵ ਸਿੰਘ ਵੱਲੋਂ ਵੀ ਵਧਾਈ ਸੰਦੇਸ਼ ਭੇਜੇ ਗਏ।ਮੈਟ੍ਰਿਕ ਪ੍ਰੀਖਿਆ ਵਿੱਚੋਂ ਪੰਜਾਬ ਵਿੱਚੋਂ 18 ਨੰਬਰ ‘ਤੇ ਮੈਰਿਟ ਸੂਚੀ ਵਿੱਚ ਆਪਣਾ ਨਾਮ ਦਰਜ ਕਰਾਉਣ ਵਾਲੀ ਤੇਜਿੰਦਰ ਕੌਰ ਮਕੈਨੀਕਲ ਇੰਜੀਨੀਅਰ ਬਣਨਾ ਚਾਹੰੁਦੀ ਹੈ।ਇੱਕ ਦਿਹਾੜੀ ਦਾਰ ਮਜ਼ਦੂਰ ਦੀ ਬੱਚੀ ਆਪਣੀ ਸਫ਼ਲਤਾ ਨੂੰ ਸਾਂਝਾ ਕਰਦੇ ਹੋਏ ਦੱਸਦੀ ਹੈ ਕਿ ਉਹ ਪੰਜ ਛੇ ਘੰਟੇ ਰੋਜ਼ਾਨਾ ਇਕਾਗਰਚਿਤ ਹੋ ਕੇ ਪੜ੍ਹਦੀ ਹੈ।ਆਪਣੀ ਸਫ਼ਲਤਾ ਦਾ ਸਿਹਰਾ ਤਜਿੰਦਰ ਕੌਰ ਪਿੰਗਲਵਾੜਾ ਸੰਸਥਾ, ਆਪਣੇ ਮਿਹਨਤੀ ਅਧਿਆਪਕਾਂ ਅਤੇ ਆਪਣੇ ਮਾਪਿਆਂ ਦੇ ਸਿਰ ਬੰਨ੍ਹਦੀ ਹੈ।ਉਹ ਆਖਦੀ ਹੈ ਕਿ ਉਸਦਾ ਮੁਕਾਬਲਾ ਆਪਣੇ ਆਪ ਨਾਲ ਹੀ ਹੈ।
ਇਸੇ ਤਰ੍ਹਾਂ ਪੰਾਜਬ ਵਿੱਚੋਂ 22ਵੇਂ ਸਥਾਨ ‘ਤੇ ਰਹਿਣ ਵਾਲੀ ਵਿਦਿਆਰਥਣ ਪ੍ਰਭਜੀਤ ਕੌਰ ਪਾਇਲਟ ਬਣਨ ਦੇ ਸੁਪਨੇ ਨਾਲ ਇਸੇ ਸਕੂਲ ਵਿੱਚ 10+1 ਕਲਾਸ ਵਿੱਚ ਨਾਨ-ਮੈਡੀਕਲ ਗਰੁੱਪ ਵਿੱਚ ਪੜ੍ਹ ਰਹੀ ਹੈ।ਇਹ ਵਿਦਿਆਰਥਣ ਦੱਸਦੀ ਹੈ ਕਿ ਉਸਦੇ ਪਿਤਾ ਜੀ ਫੈਕਟਰੀ ਵਿੱਚ ਮਜ਼ਦੂਰ ਵੱਜੋਂ ਕੰਮ ਕਰਦੇ ਹਨ।ਉਹ ਇਸ ਸਫ਼ਲਤਾ ਦਾ ਸਿਹਰਾ ਬੰਨ੍ਹਣ ਵਿੱਚ ਆਖਦੀ ਹੈ ਕਿ ਇਸ ਮੈਰਿਟ ਵਿੱਚ ਉਚੇਚਾ ਯੋਗਦਾਨ ਪਿੰਗਲਵਾੜਾ ਸੰਸਥਾ ਦਾ ਹੈ ਜੋ ਕਿ ਸਾਨੂੰ ਨਿਸ਼ੁਲਕ ਪੜਾਉਂਦੀ ਹੈ। ਉਹ ਇਸਦਾ ਸਿਹਰਾ ਮਿਹਨਤੀ ਅਧਿਆਪਕਾਂ, ਆਪਣੇ ਪਰਿਵਾਰਿਕ ਮੈਂਬਰਾਂ ਦੇ ਸਿਰ ਵੀ ਬੰਨ੍ਹਦੀ ਹੈ।
ਰਾਧਿਕਾ ਨਾਂ ਦੀ ਵਿਦਿਆਰਥਣ ਸਟੇਟ ਵਿੱਚੋਂ 23ਵੇਂ ਸਥਾਂਨ ‘ਤੇ ਰਹਿਣ ਵਾਲੀ ਬੱਚੀ ਇਨਕਮ ਟੈਕਸ ਆਫ਼ਸਰ ਬਣਨ ਦਾ ਸੁਪਨਾ ਵੇਖਣ ਵਾਲੀ ਇਸ ਸਕੂਲ ਵਿੱਚ 10+1 ਕਲਾਸ ਵਿੱਚ ਪੜ੍ਹ ਰਹੀ ਹੈ।ਸਕੂਲ ਸਮੇਂ ਤੋਂ ਮਗਰੋਂ 8-9 ਘੰਟੇ ਪੜ੍ਹਨ ਵਾਲੀ ਰਾਧਿਕਾ ਦੱਸਦੀ ਹੈ ਕਿ ਜੇਕਰ ਅਸੀਂ ਪਿੰਗਲਵਾੜਾ ਸੰਸਥਾ ਦੇ ਸਕੂਲ ਦੇ ਵਿਦਿਆਰਥੀ ਨਾ ਹੁੰਦੇ ਤਾਂ ਸ਼ਾਇਦ ਮੈਰਿਟ ਵਿੱਚ ਨਾ ਆ ਸਕਦੇ।ਇਸ ਸਭ ਉਨ੍ਹਾਂ ਦੇ ਮਿਹਨਤੀ ਅਧਿਆਪਕਾਂ ਅਤੇ ਮਾਪਿਆਂ ਦੇ ਸਹਿਯੋਗ ਕਾਰਨ ਹੀ ਸੰਭਵ ਹੋ ਸਕਿਆ।
ਡੋਲੀ ਵਿਦਿਆਰਥਣ ਜੋ ਕਿ 10+1 ਕਲਾਸ ਵਿੱਚ ਇਸ ਸਕੂਲ ਵਿੱਚ ਪੜ੍ਹ ਰਹੀ ਹੈ ਉਹ ਪੰਜਾਬ ਵਿੱਚੋਂ 23ਵੇਂ ਸਥਾਨ ਤੇ ਰਹੀ ਹੈ।ਇਹ ਬੱਚੀ ਆਈ.ਪੀ.ਐਸ ਦਾ ਟੈਸਟ ਪਾਸ ਕਰਕੇ ਪੁਲਿਸ ਅਫ਼ਸਰ ਬਣਨਾ ਚਾਹੁੰਦੀ ਹੈ। ਆਪਣੀ ਕਾਮਯਾਬੀ ਦੇ ਰਾਜ਼ ਨੂੰ ਸਾਂਝਾ ਕਰਦਅਿਾਂ ਉਹ ਦੱਸਦੀ ਹੈ ਕਿ ਉਹ ਰਾਤ ਨੂੰ ਪੰਜ ਛੇ ਘੰਟੇ ਰੋਜ਼ਾਨਾ ਪੜ੍ਹਦੀ ਹੈ। ਉਸਦੇ ਪਿਤਾ ਗੈਸ ਕੰਪਨੀ ਵਿੱਚ ਸਿਲੰਡਰ ਸਪਲਾਈ ਕਰਨ ਦਾ ਕੰਮ ਕਰਦੇ ਹਨ ਅਤੇ ਮਾਤਾ ਘਰਾਂ ਵਿੱਚ ਕੰਮ ਕਰਦੀ ਹੈ। ਉਹ ਆਪਣਾ ਰੋਲ ਮਾਡਲ ਪਿੰਗਲਵਾੜਾ ਦੇ ਮਿਹਨਤੀ ਟੀਚਰਾਂ ਨੂੰ ਮੰਨਦੀ ਹੈ।

Check Also

ਅਧਿਆਪਕਾਂ ਦੀ ਇਕ ਰੋਜ਼ਾ ਬਲਾਕ ਪੱਧਰੀ ਜਾਦੂਈ ਪਿਟਾਰਾ ਅਤੇ ਐਚ.ਪੀ.ਸੀ ਵਰਕਸ਼ਾਪ ਆਯੋਜਿਤ

ਅੰਮ੍ਰਿਤਸਰ, 18 ਮਾਰਚ (ਸੁਖਬੀਰ ਸਿੰਘ ਖੁਰਮਣੀਆਂ) – ਸਕੂੂਲ ਸਿੱਖਿਆ ਵਿਭਾਗ ਪੰਜਾਬ ਵਲੋਂ ਰਾਜ ਵਿਦਿਅਕ ਖੋਜ਼ …

Leave a Reply