Tuesday, March 24, 2026

ਜਿਲ੍ਹਾ ਕਾਨੂੰਨੀ ਸੇਵਾਵਾਂ ਅਥਾਰਟੀ ਵੱਲੋਂ ਕੇੇਂਦਰੀ ਜੇਲ੍ਹ ਬਠਿੰਡਾ ਦਾ ਦੌਰਾ

ਬਠਿੰਡਾ, 24 ਮਈ (ਪੰਜਾਬ ਪੋਸਟ- ਅਵਤਾਰ ਸਿੰਘ ਕੈਂਥ, ਜਸਵਿੰਦਰ ਸਿੰਘ ਜੱਸੀ) –PPN2405201705 ਜ਼ਿਲ੍ਹਾ ਤੇ ਸੈਸ਼ਨ ਜੱਜ-ਸਹਿਤ-ਚੇਅਰਮੈਨ ਜ਼ਿਲ੍ਹਾ ਕਾਨੂੰਨੀ ਸੇਵਾਵਾਂ ਅਥਾਰਟੀ ਬਠਿੰਡਾ ਪਰਮਜੀਤ ਸਿੰਘ ਜੀਆਂ ਨਾਲ ਸ਼੍ਰੀਮਤੀ ਹਰਵੀਨ ਭਾਰਤਵਾਜ ਵਧੀਕ ਜ਼ਿਲ੍ਹਾ ਤੇ ਸੈਸ਼ਨ ਜੱਜ, ਵਿਕ੍ਰਾਂਤ ਕੁਮਾਰ ਚੀਫ ਜੂਡੀਸ਼ੀਅਲ ਮੈਜ਼ਿਸਟ੍ਰੇਟ, ਸ਼੍ਰੀਮਤੀ ਕਿਰਨ ਜੋਤੀ ਵਧੀਕ ਸਿਵਲ ਜੱਜ (ਸ.ਡ), ਡਾ. ਮਨਦੀਪ ਮਿੱਤਲ ਸੀ.ਜੇ.ਐਮ./ਸਕੱਤਰ ਜ਼ਿਲ੍ਹਾ ਕਾਨੂੰਨੀ ਸੇਵਾਵਾਂ ਅਥਾਰਟੀ ਅਤੇ ਹਰਜਿੰਦਰ ਸਿੰਘ ਜੂਡੀਸ਼ੀਅਲ ਮੈਜ਼ਿਸਟ੍ਰੇਟ ਫਾਸਟ ਕਲਾਸ ਬਠਿੰਡਾ ਵੱਲੋਂ ਕੇੇਂਦਰੀ ਜੇਲ੍ਹ ਬਠਿੰਡਾ ਦਾ ਦੌਰਾ ਕੀਤਾ ਗਿਆ।ਉਨ੍ਹਾਂ ਵੱਲੋਂ ਵੱਖ-ਵੱਖ ਬਲਾਕਾਂ ਜਿਵੇਂ ਹਸਪਤਾਲ, ਫੈਕਟਰੀ, ਜਨਾਨਾ ਵਾਰਡ ਅਤੇ ਖੇਡ ਕੇਂਦਰ ਦਾ ਦੌਰਾ ਕੀਤਾ ਗਿਆ, ਕਾਫੀ ਕੈਂਦੀਆਂ ਨੇ ਉਕਤ ਅਧਿਕਾਰੀਆਂ ਨੂੰ ਕਿਹਾ ਕਿ ਉਹ ਹੋਈਆਂ ਸਜਾਵਾਂ ਦੀਆਂ ਅਪੀਲਾਂ ਕਰਨੀਆਂ ਚਾਹੁੰਦੇ ਹਨ ਅਤੇ ਉਕਤ ਅਧਿਕਾਰੀਆਂ ਨੇ ਸੁਪਰਡੈਂਟ ਸੈਂਟਰਲ ਜੇਲ੍ਹ ਬਠਿੰਡਾ ਨੂੰ ਹਦਾਇਤ ਕੀਤੀ ਕੇ ਇਹ ਅਪੀਲਾਂ ਹਾਈਕੋਰਟ ਕਾਨੂੰਨੀ ਸੇਵਾਵਾਂ ਅਥਾਰਟੀ ਕਮੇਟੀ ਅਤੇ ਸੁਪਰੀਮ ਕੋਰਟ ਸੇਵਾਵਾਂ ਕਮੇਟੀ ਨੂੰ ਭੇਜੀਆਂ ਜਾਣ।ਉਨ੍ਹਾਂ ਨੇ ਕੈਦੀਆਂ ਨੂੰ ਉਨ੍ਹਾਂ ਦੇ ਕੇਸਾਂ ਦੇ ਛੇਤੀ ਨਿਪਟਾਰੇ ਬਾਰੇ ਭਰੋਸਾ ਦਿਵਾਇਆ ਅਤੇ ਉਨ੍ਹਾਂ ਕੈਦੀਆਂ ਦੇ ਨਾਮ ਵੀ ਨੋਟ ਕੀਤੇ।ਇਸ ਦੇ ਨਾਲ ਹੀ ਡਾ. ਮਨਦੀਪ ਮਿੱਤਲ ਸੀ.ਜੇ.ਐਮ/ਸਕੱਤਰ ਜ਼ਿਲ੍ਹਾ ਕਾਨੂੰਨੀ ਸੇਵਾਵਾਂ ਅਥਾਰਟੀ, ਬਠਿੰਡਾ ਨੂੰ ਕੈਦੀਆਂ ਨੂੰ ਮੁਫਤ ਕਾਨੂੰਨੀ ਸਹਾਇਤਾ ਦੇਣ ਅਤੇ ਹੋਰ ਬਣਦੀ ਸਹਾਇਤਾ ਦੇਣ ਲਈ ਕਿਹਾ। ਞਡਾ. ਮਨਦੀਪ ਮਿੱਤਲ ਸੀ.ਜੇ.ਐਮ/ਸਕੱਤਰ ਜ਼ਿਲ੍ਹਾ ਕਾਨੂੰਨੀ ਸੇਵਾਵਾਂ ਅਥਾਰਟੀ ਬਠਿੰਡਾ ਨੇ ਅੱਗੇ ਦੱਸਿਆ ਕੇ 8 ਜੁਲਾਈ 2017 ਨੂੰ ਨੈਸ਼ਨਲ ਲੋਕ ਅਦਾਲਤ ਲੱਗ ਰਹੀ ਹੈ ਜਿਸ ਵਿਚ ਹਰੇਕ ਤਰ੍ਹਾ ਦੇ ਕੇਸ ਲਗਾਏ ਜਾ ਸਕਦੇ ਹਨ।

Check Also

ਖਾਲਸਾ ਕਾਲਜ ਨਰਸਿੰਗ ਵਿਖੇ ਸਹੁੰ ਚੁੱਕ ਸਮਾਰੋਹ ਕਰਵਾਇਆ

ਅੰਮ੍ਰਿਤਸਰ, 24 ਮਾਰਚ (ਸੁਖਬੀਰ ਸਿੰਘ ਖੁਰਮਣੀਆਂ) – ਖਾਲਸਾ ਕਾਲਜ ਆਫ਼ ਨਰਸਿੰਗ ਵਿਖੇ ਵਿਦਿਆਰਥੀਆਂ ਦੇ ਨਵੇਂ …

Leave a Reply