Wednesday, March 25, 2026

ਐਸ.ਏ.ਐਸ ਪਬਲਿਕ ਸਕੂਲ ਚੱਕ ਸ਼ੇਖੂਪੁਰ ਕਲਾਂ ਵਿਖੇ ਪੰਛੀ ਪਿਆਰੇ ਸ਼ੁਰੂ

ਸੰਦੌੜ, 24 ਮਈ (ਪੰਜਾਬ ਪੋਸਟ- ਹਰਮਿੰਦਰ ਸਿੰਘ ਭੱਟ) –

U
U

ਆਜ਼ਾਦੀ ਦੇ ਪ੍ਰਤੀਕ ਪੰਛੀਆਂ ਨੂੰ ਵਧ ਰਹੀ ਗਰਮੀ ਤੋਂ ਬਚਾਉਣ ਅਤੇ ਵਾਤਾਵਰਣ ਦੀ ਸੁੱਧਤਾ ਦੇ ਲਈ ਵਾਤਾਵਰਣ ਪ੍ਰੇਮੀ ਰਾਜੇਸ਼ ਰਿਖੀ ਪੰਜਗਰਾਈਆਂ ਵੱਲੋਂ ਚਲਾਈ ਪੰਛੀ ਪਿਆਰੇ ਮੁਹਿੰਮ ਤਹਿਤ ਐਸ.ਏ.ਐਸ ਪਬਲਿਕ ਸਕੂਲ ਚੱਕ ਸ਼ੇਖੂਪੁਰ ਕਲਾਂ ਵਿਖੇ ਪੰਛੀ ਪਿਆਰੇ ਸੁਰੂ ਕਰ ਦਿੱਤੀ ਗਈ ਹੈ। ਇਸ ਮੌਕੇ ਸਕੂਲ ਪ੍ਰਿੰਸੀਪਲ ਬਲਵਿੰਦਰ ਸਿੰਘ ਬੁਰਜ ਨੇ ਕਿਹਾ ਕਿ ਵਾਤਾਵਰਣ ਗਲੋਬਲ ਵਾਰਮਿੰਗ ਦਾ ਸੰਤਾਪ ਭੋਗ ਰਿਹਾ ਹੈ ਹੁਣ ਜਿਥੇ ਅਸੀਂ ਆਪਣਾ ਤੇ ਬੱਚਿਆਂ ਦਾ ਧਿਆਨ ਰੱਖਣਾ ਹੈ ਉੱਥੇ ਪੰਛੀਆਂ ਦਾ ਧਿਆਨ ਰੱਖਣਾ ਵੀ ਸਾਡੀ ਜਿੰਮੇਵਾਰੀ ਹੈ।ਬੱਚਿਆਂ ਨੂੰ ਸੁਹਜਵਾਦੀ ਨਜ਼ਰੀਆ ਪੈਦਾ ਕਰਨ ਲਈ ਜੀਵਾਂ ਪ੍ਰਤੀ ਤੇ ਖਾਸ ਕਰ ਪੰਛੀਆਂ ਪ੍ਰਤੀ ਪਿਆਰ ਪੈਦਾ ਕਰਨ ਲਈ ਪ੍ਰੇਰਿਤ ਕੀਤਾ ਗਿਆ।ਪੰਛੀਆਂ ਨੂੰ ਛੋਟੇ-ਛੋਟੇ ਆਲ੍ਹਣੇ ਤੇ ਪਾਣੀ ਦਾ ਪ੍ਰਬੰਧ ਕਰਨ ਲਈ ਅਤੇ ਵੱਧ ਤੋਂ ਵੱਧ ਰੁੱਖ ਲਗਾ ਕੇ ਉਹਨਾਂ ਦੇ ਪਾਲਣ ਦਾ ਜਿੰਮਾ ਲੈਣ ਦੇ ਲਈ ਸਕੂਲ ਦੇ ਸਾਰੇ ਬੱਚਿਆਂ ਨੂੰ ਸਕੂਲ ਡਾਇਰੈਕਟਰ ਮੈਡਮ ਬੀ.ਕੇ ਮਹਿਤਾ ਵੱਲੋਂ ਪ੍ਰੇਰਿਆ ਗਿਆ ਅਤੇ ਸਮੂਹ ਬੱਚਿਆਂ ਨੇ ਅਹਿਦ ਲਿਆ ਕਿ ਉਹ ਗਰਮੀਆਂ ਦੀਆਂ ਛੁੱਟੀਆਂ ਦੁੇ ਵਿੱਚ ਘੱਟੋ ਘੱਟ ਇੱਕ ਇੱਕ ਰੁੱਖ ਲਗਾ ਕੇ ੳੇਸ ਨੂੰ ਪਾਲਣ ਦਾ ਜਿੰਮਾ ਲੈਣਗੇ ਅਤੇ ਕਦੇ ਵੀ ਕਿਸੇ ਪੰਛੀ ਨੂੰ ਨੁਕਸਾਨ ਨਹੀਂ ਪਹੁੰਚਾਉਣਗੇ ਤੇ ਪੰਛੀਆਂ ਲਈ ਰੋਜਾਨਾਂ ਪਾਣੀ ਰੱਖਿਆ ਕਰਨਗੇ ਇਸ ਮੌਕੇ ਸਕੂਲ ਵਿੱਚ ਵੀ ਪੰਛੀਆਂ ਲਈ ਪਾਣੀ ਦੇ ਕਟੋਰੇ ਰੱਖੈ ਗਏ।ਇਸ ਸਮੇਂ ਸਕੂਲ ਪ੍ਰਿੰਸੀਪਲ ਬਲਵਿੰਦਰ ਸਿੰਘ ਤੇ ਸੀਨੀਅਰ ਆਬਜਰਵਰ ਮੈਡਮ ਗੁਰਪ੍ਰੀਤ ਵਰਮਾ,ਡਿਪਟੀ ਡਾਇਰੈਕਟਰ ਮੈਡਮ ਸਤਬੀਰ ਕੌਰ ਤੇ ਈਕੋ ਕਲੱਬ ਦੇ ਇੰਚਾਰਜ ਰਮਨਦੀਪ ਕੌਰ ਮਾਣਕਵਾਲ ਤੇ ਈਕੋ ਕਲੱਬ ਦੇ ਗਰੁੱਪ ਲੀਡਰ ਵਿਦਿਆਰਥੀ ਹਾਜ਼ਰ ਸਨ।

Check Also

ਖਾਲਸਾ ਕਾਲਜ ਨਰਸਿੰਗ ਵਿਖੇ ਸਹੁੰ ਚੁੱਕ ਸਮਾਰੋਹ ਕਰਵਾਇਆ

ਅੰਮ੍ਰਿਤਸਰ, 24 ਮਾਰਚ (ਸੁਖਬੀਰ ਸਿੰਘ ਖੁਰਮਣੀਆਂ) – ਖਾਲਸਾ ਕਾਲਜ ਆਫ਼ ਨਰਸਿੰਗ ਵਿਖੇ ਵਿਦਿਆਰਥੀਆਂ ਦੇ ਨਵੇਂ …

Leave a Reply