Friday, March 27, 2026

ਖਾਣ ਪੀਣ ਦੀਆਂ ਵਸਤਾਂ ਨਾਲ ਤੰਬਾਕੂ ਵੇਚਿਆ ਤਾਂ ਕੋਟਪਾ ਐਕਟ ਅਧੀਨ ਹੋਵੇਗੀ ਕਾਰਵਾਈ- ਡੀ.ਸੀ

ਪਠਾਨਕੋਟ, 24 ਮਈ (ਪੰਜਾਬ ਪੋਸਟ ਬਿਊਰੋ) – PPN2405201714ਜਿਲਾ੍ ਪ੍ਰਬੰਧਕੀ ਕੰਪਲੈਕਸ ਮਲਿਕਪੁਰ (ਪਠਾਨਕੋਟ) ਵਿਖੇ ਡਿਪਟੀ ਕਮੀਸ਼ਨਰ ਪਠਾਨਕੋਟ ਸ਼੍ਰੀਮਤੀ ਨੀਲੀਮਾ ਦੀ ਪ੍ਰਧਾਨਗੀ ਹੇਠ ਜਿਲਾ੍ਹ ਸਿਹਤ ਸੁਸਾਇਟੀ ਦੀ ਮਹੀਨਾਵਾਰ ਬੈਠਕ ਹੋਈ ਜਿਸ ਵਿੱਚ ਮਹੀਨਾ ਅਪ੍ਰੈਲ ਦੀਆਂ ਰਿਪੋਰਟਾਂ ਦਾ ਰਿਵੀਓ ਅਤੇ ਸਿਹਤ ਨਾਲ ਸੰਬਧਤ ਮੁੱਦਿਆ ਉਤੇ ਵਿਰਾਰ ਵਟਾਦੰਰਾ ਕੀਤਾ ਗਿਆ।ਇਸ ਬੈਠਕ ਵਿੱਚ ਵੱਖ-ਵੱਖ ਵਿਭਾਗਾਂ ਦੇ ਮੁੱਖੀ, ਵੱਖ-ਵੱਖ ਬਲਾਕਾਂ ਦੀਆਂ ਸਿਹਤ ਸੰਸਥਾਵਾਂ ਦੇ ਸੀਨੀਅਰ ਮੈਡੀਕਲ ਅਫਸਰ,ਪ੍ਰਰੋਗਰਾਮ ਅਫਸਰ, ਨੋਡਲ ਅਫਸਰ, ਮੈਡੀਕਲ ਅਫਸਰ ਅਤੇ ਪੈਰਾ ਮੈਡੀਕਲ ਸਟਾਫ ਨੇ ਭਾਗ ਲਿਆ।ਬੈਠਕ ਦੀ ਸ਼ੂਰਆਤ ਸਿਵਲ ਸਰਜਨ ਪਠਾਨਕੋਟ ਡਾ. ਨਰੇਸ਼ ਕਾਂਸਰਾ ਨੇ ਅਪ੍ਰੈਲ ਅਤੇ ਮਈ ਮਹੀਨੇ ਵਿੱਚ ਕੀਤੀਆਂ ਗਈਆਂ ਆਈ.ਈ.ਸੀ/ਬੀ.ਸੀ.ਸੀ ਗਤੀਵਿਧੀਆਂ ਤੋ ਕੀਤੀ। ਇਸ ਤੋਂ ਬਾਅਦ ਡਾ.ਕਾਂਸਰਾ ਨੇ ਅਪ੍ਰੈਲ ਮਹੀਨੇ ਦੀਆਂ ਰਿਪੋਟਾਂ ਜਿਨਾਂ ’ਚMaternal and Child Health), (Family welfare Programmes) ਤੋਂ ਇਲਾਵਾ ਐਨ.ਐਚ.ਐਮ ਅਧੀਨ ਆਉਂਦੇ ਪ੍ਰਰੋਗਾਮ ਵਿੱਚNational Programme for Control Blindness, National Vector Born Programme under IDSP, Tobacco Control Programme, RNTCP and NLEP, School Health ਵਿੱਚ ਪ੍ਰਾਪਤ ਕੀਤੇ ਗਏ ਟੀਚਿਆਂ ਉਪਰ ਚਾਨਣਾ ਪਾਇਆ।ਮਾਨਯੋਗ ਡੀ.ਸੀ ਸਹਿਬਾਨ ਨੇ ਤੰਬਾਕੂ ਉਤਪਾਦਾਂ ਸੰਬਧੀ ਉਨਾਂ ਸਖਤ ਹਦਾਇਤ ਜਾਰੀ ਕਰਦਿਆਂ ਕਿਹਾ ਕਿ ਜਿਲ੍ਹੇ ਵਿੱਚ ਕਿਸੇ ਵੀ ਖਾਣ ਪੀਣ ਦੀਆਂ ਦੁਕਾਨਾਂ ਤੇ ਤੰਬਾਕੂ ਸੰਬਧੀ ਉਤਪਾਦਾਂ ਦੀ ਵਿਕਰੀ ਨਾ ਕੀਤੀ ਜਾਵੇ ਅਤੇ ਜੇਕਰ ਇਸ ਤਰਾਂ੍ਹ ਕੋਈ ਦੁਕਾਨਦਾਰ ਖਾਣ ਪੀਣ ਦੀਆਂ ਵਸਤਾਂ ਦੇ ਨਾਲ ਨਾਲ ਤੰਬਾਕੂ ਉਤਪਾਦ ਵੇਚਦਾ ਪਕੜਿਆ ਜਾਂਦਾ ਹੈ ਤਾਂ ਉਸ ਉਪਰ ਕੋਟਪਾ ਐਕਟ ਅਧੀਨ ਸਖਤ ਕਾਰਵਾਈ ਕੀਤੀ ਜਾਵੇਗੀ।ਉਨਾਂ ਨੇ ਪੈ ਰਹੀ ਗਰਮੀ (ਹੲੳਟ ਸਟਰੋਕੲ) ਅਤੇ ਮਲੇਰੀਅੇ ਤੋਂ ਬਚਾਓ ਅਤੇ ਲਈ ਸਿਹਤ ਵਿਭਾਗ ਨੂੰ ਯੋਗ ਕਦਮ ਚੁਕਣ ਲਈ ਕਿਹਾ ਅਤੇ ਨਾਲੀਆਂ, ਛੱਪੜਾਂ ਵਿੱਚ ਤੇਲ, ਛਿੜਕਾਅ ਆਦਿ ਕਰਨ ਦੀ ਹਦਾਇਤ ਜਾਰੀ ਕੀਤੀ।ਉਨਾਂ ਕਿਹਾ ਕਿ ਇਹ ਕੰਮ ਨਿਰਧਾਰਤ ਸਮੇਂ’ਚ ਮੁਕੰਮਲ ਕਰ ਲਿਆ ਜਾਵੇ ਤਾਂ ਮਲੇਰੀਆ ਵਰਗੀ ਬੀਮਾਰੀ ਤੌਂ ਬੱਚਿਆ ਜਾ ਸਕੇ [Weekly Iron folic Acid Supplementation (WIFS) ਸੰਬਧੀ ਉਨਾਂ ਹਦਾਇਤ ਜਾਰੀ ਕੀਤੀ ਕਿ ਸਕੂਲਾਂ ਵਿੱਚ ਬੋਿਚਆ ਨੂੰ ਆਇਰਨ ਦੀਆਂ ਗੋਲੀਆਂ ਦੇਣ ਲਈ ਸਪਲਾਈ ਪੂਰੀ ਕੀਤੀ ਜਾਵੇ। ਇਸ ਬੈਠਕ ਸਹਾਇਕ ਸਿਵਲ ਸਰਜਨ ਡਾ. ਨੈਨਾ ਸਲਾਥੀਆ, ਡਿਪਟੀ ਮੈਡੀਕਲ ਕਮੀਸ਼ਨਰ ਡਾ. ਬਲਵਿੰਦਰ ਕੁਮਾਰ, ਜਿਲਾ੍ਹ ਸਿਹਤ ਅਫਸਰ ਡਾ. ਤਰਸੇਮ ਸਿੰਘ, ਜਿਲਾ੍ਹ ਟੀ.ਬੀ ਅਫਸਰ ਡਾ. ਦੀਪਕ ਮਨਹਾਸ,ਜਿਲਾ੍ਹ ਡੈਂਟਲ ਅਫਸਰ ਡਾ. ਡੋਲੀ ਅਗਰਵਾਲ, ਡਰੱਗ ਇੰਸਪੈਕਟਰ ਅਮਰਪਾਲ ਮੱਲੀ, ਫੂਡ ਸੇਫਟੀ ਅਫਸਰ ਸਿਮਰਨਜੀਤ ਸਿੰਘ, ਸਹਾਇਕ ਲੋਕ ਸੰਪਰਕ ਅਫਸਰ ਰਾਮ ਲੁਭਾਇਆ, ਜਿਲਾ੍ਹ ਪ੍ਰਰੋਗਰਾਮ ਮੈਨੇਜਰ ਡੋਲੀ ਸਿੰਗਲਾ, ਸੀਨੀਅਰ ਮੈਡੀਕਲ ਅਫਸਰ ਇੰਚਾਰਜ ਪਠਾਨਕੋਟ ਡਾ. ਭੁਪਿੰਦਰ ਸਿੰਘ, ਸੀਨੀਅਰ ਮੈਡੀਕਲ ਅਫਸਰ ਇੰਚਾਰਜ ਸੀ.ਐਚ.ਸੀ ਘਰੋਟਾ, ਸੀਨੀਅਰ ਮੈਡੀਕਲ ਅਫਸਰ ਇੰਚਾਰਜ ਸੀ.ਐਚ.ਸੀ ਬੁੰਗਲ ਬਧਾਨੀ, ਸੀਨੀਅਰ ਮੈਡੀਕਲ ਅਫਸਰ ਇੰਚਾਰਜ ਸੀ.ਐਚ.ਸੀ ਨਰੋਟ ਜੈਮਲ ਸਿੰਘ, ਸੀਨੀਅਰ ਮੈਡੀਕਲ ਅਫਸਰ ਇੰਚਾਰਜ ਸੀ.ਐਚ.ਸੀ ਸੁਜਾਨਪੁਰ, ਆਰ.ਐਸ.ਡੀ, ਜ਼ਿਲ੍ਹਾ ਬੀ.ਸੀ.ਸੀ ਅਮਨਦੀਪ ਸਿੰਘ, ਇੰਚਾਰਜ ਮਾਸ ਮੀਡੀਆ ਸ੍ਰਮਤੀ ਗੁਰਿੰਦਰ ਕੋਰ ਆਦਿ ਹਾਜ਼ਰ ਸਨ।

Check Also

ਸ਼ਹਿਰ ਦੇ ਸਾਰੇ ਪਾਰਕਾਂ ਨੂੰ ਆਧੁਨਿਕ ਤਕਨੀਕਾਂ ਨਾਲ ਵਿਕਸਿਤ ਕੀਤਾ ਜਾ ਰਿਹਾ ਹੈ- ਮੇਅਰ

ਅੰਮ੍ਰਿਤਸਰ, 26 ਮਾਰਚ (ਜਗਦੀਪ ਸਿੰਘ) – ਮੇਅਰ ਜਤਿੰਦਰ ਸਿੰਘ ਭਾਟੀਆ ਅਤੇ ਪੰਜਾਬ ਲਘੂ ਉਦਯੋਗ ਅਤੇ …

Leave a Reply