ਧੂਰੀ, 24 ਮਈ (ਪੰਜਾਬ ਪੋਸਟ- ਪ੍ਰਵੀਨ ਗਰਗ) –
ਡੀ.ਏ.ਵੀ ਸਕੂਲ ਕੱਕੜਵਾਲ ਵਿਖੇ ਸਰਕਾਰੀ ਆਯੁਰਵੈਦਿਕ ਡਿਸਪੈਂਸਰੀ ਦੇ ਡਾ. ਰਵੀ ਕਾਂਤ ਮਦਾਨ ਦੀ ਅਗੁਵਾਈ ਹੇਠ ਆਯੁਰਵੈਦਿਕ ਵਿਭਾਗ ਵੱਲੋਂ ਬੱਚਿਆਂ ਨੂੰ ਯੋਗ ਸਬੰਧੀ ਜਾਗਰੂਕ ਕਰਨ ਲਈ ਕੈਂਪ ਆਯੋਜਿਤ ਕੀਤਾ ਗਿਆ ਜਿਸ ਵਿੱਚ ਯੋਗ ਮਾਹਿਰ ਯੋਗੇਸ਼ ਖੁਰਾਨਾ ਆਰਟ ਆਫ ਲਿਵਿੰਗ ਟੀਚਰ ਸੰਗਰੂਰ ਨੇ ਸਕੂਲ ਦੇ ਵਿੱਦਿਆਰਥੀਆਂ ਨੂੰ ਸਿਹਤਯਾਬ ਅਤੇ ਰਿਸ਼ਟ-ਪੁਸ਼ਟ ਜੀਵਨ ਬਤੀਤ ਕਰਨ ਲਈ ਕਈ ਆਸਨ ਕਰਵਾਏ।ਖੁਰਾਨਾ ਨੇ ਕਿਹਾ ਕਿ ਅੱਜ ਦੇ ਪ੍ਰਦੂਸ਼ਿਤ ਵਾਤਾਵਰਣ ਵਿੱਚ ਮਨੁੱਖ ਯੋਗ ਅਤੇ ਪ੍ਰਾਣਾਯਾਮ ਦੀ ਮੱਦਦ ਨਾਲ ਹੀ ਅਨੇਕਾਂ ਬੀਮਾਰੀਆਂ ਤੋਂੰ ਮੁਕਤ ਹੋ ਕੇ ਤੰਦਰੁਸਤ ਜੀਵਨ ਬਤੀਤ ਕਰ ਸਕਦਾ ਹੈ ਅਤੇ ਯੋਗ ਅਪਨਾਉਣ ਨਾਲ ਜਿੱਥੇ ਸਾਡਾ ਮਨ ਕਾਬੂ ਰਹਿੰਦਾ ਹੈ, ਉੱਥੇ ਹੀ ਸਾਡੇ ਸ਼ਰੀਰ ਅੰਦਰ ਮਾੜੇ ਵਿਚਾਰ ਪੈਦਾ ਨਹੀਂ ਹੁੰਦੇ। ਇਸ ਲਈ ਸਾਨੂੰ ਹਰ ਰੋਜ਼ ਸਵੇਰ ਵੇੇਲੇ ਜ਼ਰੂਰ ਯੋਗ ਆਸਨ ਕਰਨੇ ਚਾਹੀਦੇ ਹਨ।
ਕੈਂਪ ਦੌਰਾਨ ਡਾ. ਰਵੀ ਕਾਂਤ ਮਦਾਨ ਨੇ ਦੱਸਿਆ ਕਿ ਯੋਗ ਨਾਲ ਹਰ ਬਿਮਾਰੀ ਦਾ ਇਲਾਜ਼ ਸੰਭਵ ਹੈ ਅਤੇ ਵਿਭਾਗ ਵੱਲੋਂ ਵੱਖ-ਵੱਖ ਸਕੂਲਾਂ ਵਿੱਚ ਅਜਿਹੇ ਕੈਂਪ ਲਗਾ ਕੇ ਬੱਚਿਆਂ ਨੂੰ ਜ਼ਿੰਦਗੀ ਵਿੱਚ ਯੋਗ ਦੀ ਅਹਿਮੀਅਤ ਬਾਰੇ ਜਾਣੂੰ ਕਰਵਾਇਆ ਜਾ ਰਿਹਾ ਹੈ।ਸਕੂਲ ਦੀ ਵਾਈਸ ਪ੍ਰਿੰਸੀਪਲ ਪਰਮਿੰਦਰ ਕੌਰ ਨੇ ਵੀ ਵਿਦਿਆਰਥੀਆਂ ਨੂੰ ਦੱਸੇ ਗਏ ਯੋਗ ਆਸਨਾਂ ਦੀ ਮੱਦਦ ਨਾਲ ਸ਼ਰੀਰ ਨੂੰ ਬੀਮਾਰੀਆਂ ਤੋਂ ਮੁਕਤ ਹੋਣ ਲਈ ਆਪਣੇ ਵਿਚਾਰ ਪੇਸ਼ ਕੀਤੇ।ਉੱਘੇ ਸੋਸ਼ਲ ਵਰਕਰ ਅਤੇ ਸਮਾਜ ਭਲਾਈ ਯੂਨਿਟ ਧੂਰੀ ਦੇ ਪ੍ਰਧਾਨ ਮਾਸਟਰ ਤਰਸੇਮ ਮਿੱਤਲ, ਜਨਰਲ ਸਕੱਤਰ ਮਨਜੀਤ ਸਿੰਘ ਬਖਸ਼ੀ ਸੇਵਾਮੁਕਤ ਡੀ.ਪੀ.ਆਰ.ਓ, ਵੀਰ ਉਪੇਂਦਰ ਦੱਤ ਉਪ ਵੇਦ ਆਦਿ ਨੇ ਵੀ ਯੋਗ ਨੂੰ ਜੀਵਨ ਦਾ ਇੱਕ ਜਰੂਰੀ ਅੰਗ ਬਨਾਉਣ ਲਈ ਸਭਨਾਂ ਨੂੰ ਪ੍ਰੇਰਿਤ ਕੀਤਾ।ਕੈਂਪ ਦੌਰਾਨ ਬੱਚਿਆਂ ਨੇ ਵੀ ਹਰ ਰੋਜ਼ ਯੋਗ ਆਸਨ ਕਰਨ ਅਤੇ 5 ਹੋਰ ਵਿਅਕਤੀਆਂ ਨੂੰ ਵੀ ਇਸ ਦੇ ਫਾਇਦੇ ਦੱਸਣ ਦਾ ਪ੍ਰਣ ਲਿਆ।ਅੰਤ ਵਿੱਚ ਮੈਡਮ ਕਿਰਨਜੀਤ ਕੌਰ ਸੋਢੀ ਵੱਲੋਂ ਆਏ ਮਹਿਮਾਨਾਂ ਦਾ ਧੰਨਵਾਦ ਕੀਤਾ ਗਿਆ।ਇਸ ਮੌਕੇ ਜਸਪਾਲ ਕੌਰ, ਕਮਲਜੀਤ ਰਾਣੀ ਅਤੇ ਮਨਜਿੰਦਰ ਸਿੰਘ ਡੀ.ਪੀ ਆਦਿ ਵੀ ਹਾਜ਼ਰ ਸਨ।
Check Also
26 ਤੋਂ 28 ਸਤੰਬਰ ਤੱਕ ਰਣਜੀਤ ਐਵਨਿਊ ਵਿਖੇ ਲੱਗੇਗਾ ‘ਪੰਜਾਬ ਸਖੀ ਸ਼ਕਤੀ ਮੇਲਾ’
ਅੰਮ੍ਰਿਤਸਰ, 24 ਸਤੰਬਰ (ਜਗਦੀਪ ਸਿੰਘ) – ਜਿਲ੍ਹਾ ਪ੍ਰਸ਼ਾਸਨ ਅੰਮ੍ਰਿਤਸਰ ਵੱਲੋਂ ਮਹਿਲਾਵਾਂ ਨੂੰ ਆਰਥਿਕ ਤੌਰ ’ਤੇ …
Punjab Post Daily Online Newspaper & Print Media