Friday, May 8, 2026

ਨੈਸ਼ਨਲ ਹਿਊਮਨ ਰਾਇਟਸ ਨੇ ਸੈਕਟਰੀ ਮੋਲਾਨਾ ਅਨਵਰ ਨੂੰ ਕੀਤਾ ਸਨਮਾਨਿਤ

ਅੰਮ੍ਰਿਤਸਰ, 24 ਮਈ (ਪੰਜਾਬ ਪੋਸਟ- ਸੰਧੂ) –PPN2405201729 ਨੈੇਸ਼ਨਲ ਹਿਊਮਨ ਰਾਇਟਸ ਦੇ ਨਵਨਿਯੱਕਤ ਸੂਬਾ ਸਕੱਤਰ ਮੋਲਾਨਾ ਅਨਵਰ ਨੂੰ ਜਿਲ੍ਹਾ ਸਕੱਤਰ ਤੇ ਕਾਂਗਰਸ ਘੱਟ ਗਿਣਤੀ ਸੈਲ ਦੇ ਵਾਇਸ ਚੇਅਰਮੈਨ ਡਾ: ਮੋਤੀ ਰਹਿਮਾਨ ਤੇ ਉਨ੍ਹਾਂ ਦੇ ਸਾਥੀਆਂ ਵੱਲੋਂ ਵਿਸ਼ੇਸ਼ ਤੋਰ `ਤੇ ਸਨਮਾਨਿਤ ਕੀਤਾ ਗਿਆ।ਮੋਤੀ ਰਹਿਮਾਨ ਨੇ ਕਿਹਾ ਕਿ ਸਮਾਜ ਵਿਚ ਹੋ ਰਹੇ ਮਨੁੱਖੀ ਅਧਿਕਾਰਾਂ ਦੇ ਹਨਨ ਦੇ ਖਿਲਾਫ ਮੌਲਾਨਾ ਅਨਵਰ ਨੇ ਅਵਾਜ਼ ਬੁਲੰਦ ਕਰਕੇ ਇਕ ਬੇਮਿਸਾਲ ਕਾਰਜ ਕੀਤਾ ਹੈ।ਉਨ੍ਹਾਂ ਦੀਆਂ ਸ਼ਾਨਦਾਰ ਸੇਵਾਵਾਂ ਤੋਂ ਖੁਸ਼ ਹੋ ਕੇ ਨੈਸ਼ਨਲ ਹਿਊਮਨ ਰਾਇਟਸ ਦੇ ਸਮੂਹਿਕ ਅਹੁਦੇਦਾਰਾਂ ਤੇ ਮੈਂਬਰਾਂ ਦੇ ਵੱਲੋਂ ਸਰਬਸੰਮਤੀ ਨਾਲ ਮਤਾ ਪਾਸ ਕਰਕੇ ਉਨ੍ਹਾਂ ਨੂੰ ਸੂਬਾ ਸਕੱਤਰ ਦਾ ਅਹੁਦਾ ਦੇ ਕੇ ਨਿਵਾਜਿਆ ਗਿਆ ਹੈ।ਇਸ ਮੋਕੇ ਮਜਲਿਸ ਅਹਿਰਾਰ ਦੇ ਪ੍ਰਧਾਨ ਅਬਦੁੱਲ ਨੂਰ, ਬਲਾਕ ਪ੍ਰਧਾਨ ਸ਼ੌਕਤ ਅਲੀ, ਲਾਭ ਸਿੰਘ, ਮਿਸਟਰ ਪੂਰੀ, ਮੁਹੰਮਦ ਸੁਲਤਾਨ, ਮੁਜਿਬੁਲ ਰਹਿਮਾਨ ਆਦਿ ਹਾਜਰ ਸਨ।

Check Also

ਖ਼ਾਲਸਾ ਕਾਲਜ ਨਰਸਿੰਗ ਦੇ ਵਿਦਿਆਰਥੀਆਂ ਨੇ ਕਾਬਲੀਅਤ ਦਾ ਕੀਤਾ ਸ਼ਾਨਦਾਰ ਪ੍ਰਦਰਸ਼ਨ

ਅੰਮ੍ਰਿਤਸਰ, 7 ਮਈ (ਸੁਖਬੀਰ ਸਿੰਘ ਖੁਰਮਣੀਆਂ) – ਖ਼ਾਲਸਾ ਕਾਲਜ ਆਫ਼ ਨਰਸਿੰਗ ਦੇ ਵਿਦਿਆਰਥੀਆਂ ਨੇ ਖਾਲਸਾ …

Leave a Reply