ਅੰਮ੍ਰਿਤਸਰ, 24 ਮਈ (ਪੰਜਾਬ ਪੋਸਟ- ਸੰਧੂ) –
ਪੰਜਾਬ ਸਕੂਲ ਸਿੱਖਿਆ ਬੋਰਡ ਦੇ ਵਲੋਂ ਐਲਾਨੇ ਗਏ ਦਸਵੀਂ ਜਮਾਤ ਦੇ ਨਤੀਜੇ ਦੋਰਾਨ ਸੂਬਾ, ਜਿਲ੍ਹਾ ਤੇ ਸਕੂਲ ਪੱਧਰ `ਤੇ ਮੋਹਰੀ ਰਹੇ ਵਿਦਿਆਰਥੀਆਂ ਨੂੰ ਸਕੂਲ ਪ੍ਰਬੰਧਕਾਂ ਤੇ ਮਾਪਿਆਂ ਦੇ ਵੱਲੋਂ ਸਨਮਾਨਿਤ ਕੀਤੇ ਜਾਣ ਦੇ ਸਿਲਸਿਲੇ ਦੇ ਚੱਲਦਿਆਂ ਨਾਮਵਰ ਸਮਾਜ ਸੇਵੀ ਸੰਸਥਾ ਹੋਲੀ ਸਿਟੀ ਵੂਮੈਨ ਵੈਲਫੇਅਰ ਸੋਸਾਇਟੀ ਵੱਲੋਂ ਇਕ ਨੰਬਰ ਦੇ ਕਾਰਨ ਮੈਰਿਟ ਤੋਂ ਖੁੰਝੀ ਤੇ 95 ਪ੍ਰਤੀਸ਼ਤ ਅੰਕ ਹਾਸਲ ਕਰਨ ਵਾਲੀ ਪ੍ਰਭਾਕਰ ਸੀਨੀ; ਸੈਕੰ: ਸਕੂਲ ਦੀ ਵਿਦਿਆਰਥਣ ਮਨਮੀਤ ਕੋਰ ਪੁੱਤਰੀ ਸਵਿੰਦਰ ਸਿੰਘ ਤੇ ਰਜਤ ਮੰਨਣ ਪੁੱਤਰ ਭੁਪਿੰਦਰ ਮੰਨਣ, 85 ਪ੍ਰਤੀਸ਼ਤ ਅੰਕ ਹਾਸਲ ਕਰਨ ਵਾਲੀ ਖਾਲਸਾ ਕਾਲਜੀਏਟ ਸੀਨੀ: ਸੈਕੰ: ਸਕੂਲ ਫਾਰ ਗਰਲਜ਼ ਦੀ ਵਿਦਿਆਰਥਣ ਖੁਸ਼ਬੂ ਆਦਿ ਨੂੰ ਵਿਸ਼ੇਸ਼ ਤੋਰ `ਤੇ ਸਨਮਾਨਿਤ ਕੀਤਾ ਗਿਆ।ਇਹਨਾਂ ਨੂੰ ਸਨਮਾਨਿਤ ਕਰਨ ਦੀ ਰਸਮ ਸੋਸਾਇਟੀ ਦੀ ਸੁਬਾਈ ਚੇਅਰਪਰਸਨ ਮੈਡਮ ਹਰਪਵਨਪ੍ਰੀਤ ਕੋਰ ਸੰਧੂ, ਭਾਰਤੀ ਜੌਸ਼ੀ ਤੇ ਸਿਮਰਨਜੀਤ ਕੋਰ ਵੱਲੋਂ ਅਦਾ ਕੀਤੀ ਗਈ।ਇਸ ਮੋਕੇ ਕੁਮਾਰੀ ਰਾਜ, ਮੈਡਮ ਸ਼ਾਰਦਾ, ਕਾਜੋਲ ਮੰਨਣ, ਸ਼ੈਲੀ ਮੰਨਣ, ਐਨਮ ਸੰਧੂ, ਜੀਐਸ ਸੰਧੂ, ਬਲਜਿੰਦਰ ਸਿੰਘ ਮੱਟੂ ਆਦਿ ਹਾਜਰ ਸਨ।
Check Also
26 ਤੋਂ 28 ਸਤੰਬਰ ਤੱਕ ਰਣਜੀਤ ਐਵਨਿਊ ਵਿਖੇ ਲੱਗੇਗਾ ‘ਪੰਜਾਬ ਸਖੀ ਸ਼ਕਤੀ ਮੇਲਾ’
ਅੰਮ੍ਰਿਤਸਰ, 24 ਸਤੰਬਰ (ਜਗਦੀਪ ਸਿੰਘ) – ਜਿਲ੍ਹਾ ਪ੍ਰਸ਼ਾਸਨ ਅੰਮ੍ਰਿਤਸਰ ਵੱਲੋਂ ਮਹਿਲਾਵਾਂ ਨੂੰ ਆਰਥਿਕ ਤੌਰ ’ਤੇ …
Punjab Post Daily Online Newspaper & Print Media