Tuesday, June 23, 2026

ਡੀ.ਏ.ਵੀ ਇੰਟਰਨੈਸ਼ਨਲ ਵਿਖੇ ਹਾਰਮੋਨ ਅਸੰਤੁਲਨ `ਤੇ ਹੋਈ ਵਿਚਾਰ ਚਰਚਾ

ਅੰਮ੍ਰਿਤਸਰ, 25 ਮਈ, ਪੰਜਾਬ ਪੋਸਟ- ਜਗਦੀਪ ਸਿੰਘ ਸੱਗੂ)- PPN2505201708ਡੀ.ਏ.ਵੀ ਇੰਟਰਨੈਸ਼ਨਲ ਸਕੂਲ ਵਿਖੇ `ਜਾਗਰੂਕ ਬੇਟੀ` ਪ੍ਰੋਗਰਾਮ ਕਰਵਾ ਕੇ ਹਾਰਮੋਨ ਅਸੰਤੁਲਨ ਬਾਰੇ ਵਿਚਾਰ ਚਰਚਾ ਕਰਵਾਈ ਗਈ।ਜਿਸ ਵਿੱਚ ਡਾ. ਗਾਇਤਰੀ ਸ਼ੁਰ ਗਾਈਨੋਕੋਲਜਿਸਟ ਐਮ.ਬੀ.ਬੀ.ਐਸ ਐਮ.ਡੀ ਮੁੱਖ ਬੁਲਾਰੇ ਵਜੋਂ ਪਹੁੰਚੇ।ਜਦਕਿ ਮਨੀਸ਼ ਕੁਮਾਰ ਏਰੀਆ ਮੈਨੇਜਰ, ਰਿਸ਼ਮ ਡੀ.ਐਸ.ਈ, ਅੰਮ੍ਰਿਤਪਾਲ ਸਿੰਘ ਡੀ.ਐਸ.ਈ ਆਦਿ ਵੀ ਵਿਸ਼ੇਸ਼ ਤੌਰ `ਤੇ ਸ਼ਾਮਲ ਹੋਏ।ਇੰਨਾਂ ਸ਼ਖਸ਼ੀਅਤਾਂ ਦਾ ਪ੍ਰਿੰਸੀਪਲ ਅੰਜ਼ਨਾ ਗੁਪਤਾ ਵਲੋਂ ਫੁੱਲਾਂ ਦੇ ਗੁਲਦਸਤੇ ਭੇਟ ਕਰ ਕੇ ਸਨਮਾਨ ਕੀਤਾ ਗਿਆ।
ਇਸ ਜਾਗਰੂਕ ਬੇਟੀ ਪ੍ਰੋਗਰਾਮ ਤਹਿਤ ਡਾ. ਗਾਇਤਰੀ ਸ਼ੂਰ ਨੇ ਦੱਸਿਆ ਕਿ ਕਿਸ਼ੋਰ ਅਵੱਸਥਾ ਦੇ ਬਾਅਦ ਅਤੇ ਬਾਲਿਗ ਹੋਣ ਤੋ ਪਹਿਲਾਂ ਮਨੁੱਖ `ਚ ਤਬਦੀਲੀ ਤੇ ਵਿਕਾਸ ਦਾ ਸਮਾਂ ਹੁੰਦਾ ਹੈ, ਜੋ ਬੱਚਿਆਂ ਖਾਸਕਰ ਲੜਕੀਆਂ ਲਈ ਲਈ ਬੇਹੱਦ ਨਾਜ਼ੁਕ ਵਕਤ ਹੁੰਦਾ ਹੈ।ਇਹ ਸਮਾਂ ਸਰੀਰਕ ਤੇ ਮਨੋਵਿਗਿਆਨਕ ਤੌਰ `ਤੇ ਪਰਿਵਰਤਨ ਦਾ ਮੰਨਿਆ ਜਾਂਦਾ ਹੈ, ਜਦ ਜੈਵਿਕ ਪ੍ਰਵਿਰਤੀ ਵਿੱਚ ਵਾਧਾ ਤੇ ਗਤੀ ਵਧ ਜਾਂਦੀ ਹੈ।ਇਸ ਲਈ ਸਾਰਿਆਂ ਦਾ ਜਾਗਰੂਕ ਹੋਣਾ ਬਹੁਤ ਜਰੂਰੀ ਹੈ।ਉਨਾਂ ਕਿਹਾ ਕਿ ਕਿਸ਼ੌਰਾਂ ਵਿੱਚ ਇੰਨਾਂ ਤਬਦੀਲੀਆਂ ਨੂੰ ਦੇਖਦਿਆਂ ਖਾਣ-ਪੀਣ ਦੀਆਂ ਆਦਤਾਂ ਬਦਲਦਿਆਂ ਸਹੀ ਸਮੇਂ `ਤੇ ਪੌਸ਼ਟਿਕ ਭੋਜਨ ਖਾਣਾ, ਜਿਆਦਾ ਮਾਤਰਾ ਵਿੱਚ ਪਾਣੀ ਪੀਣਾ ਅਤੇ ਜੰਕ ਫੂਡ ਤੋਂ ਪ੍ਰਹੇਜ਼ ਕਰਨਾ ਚਾਹੀਦਾ ਹੈ।ਉਨਾਂ ਕਿਹਾ ਕਿ ਮਾਪਿਆਂ ਨੂੰ ਬੱਚਿਆਂ ਨਾਲ ਸਰੀਰਿਕ ਪਰਿਵਰਤਨ ਤੋਂ ਉਤਪੰਨ ਸਮੱਸਿਆਵਾਂ ਬਾਰੇ ਖੁੱਲ ਕੇ ਗੱਲ ਕਰਨੀ ਚਾਹੀਦੀ ਹੈ।
ਅੰਜ਼ਨਾ ਗੁਪਤਾ ਨੇ ਹਾਰਮੋਨ ਅਸੰਤੁਲਨ ਸਮੇਂ ਕੱਚੀਆਂ ਸਬਜ਼ੀਆਂ, ਰਸਦਾਰ ਫਲਾਂ ਦੀ ਵਰਤੋਂ ਤੇ ਯੋਗਾ ਅਭਿਆਸ ਕਰਨ ਅਤੇ ਤਨਾਅ ਤੇ ਮਾਨਸਿਕ ਵਿਕਾਰ ਪੈਦਾ ਕਰਨ ਵਾਲੀਆਂ ਗੱਲਾਂ ਤੋਂ ਬਚਣਾ ਚਾਹੀਦਾ ਹੈ।ਅੰਤ `ਚ ਪ੍ਰਿੰਸੀਪਲ ਅੰਜ਼ਨਾ ਗੁਪਤਾ ਨੇ ਗਾਇਤਰੀ ਸ਼ੁਰ ਦਾ ਧੰਨਵਾਦ ਕੀਤਾ ਅਤੇ ਉਨਾਂ ਨੂੰ ਯਾਦਗਾਰੀ ਚਿੰਨ ਭੇਟ ਕੀਤਾ ਗਿਆ।

Check Also

ਪੰਜਾਬ ਸਟੇਟ ਟਰੇਡਰਜ਼ ਕਮਿਸ਼ਨ ਵਲੋਂ ਵਪਾਰ ਮਿਲਣੀ ਦਾ ਆਯੋਜਨ

ਵਿਧਾਇਕ ਗੁਪਤਾ ਨੇ ਸੁਣੀਆਂ ਵਪਾਰੀਆਂ ਦੀਆਂ ਸਮੱਸਿਆਵਾਂ ਅੰਮ੍ਰਿਤਸਰ, 22 ਜੂਨ (ਜਗਦੀਪ ਸਿੰਘ) – ਪੰਜਾਬ ਸਟੇਟ …

Leave a Reply