ਮਾਲੇਰਕੋਟਲਾ, 25 ਮਈ (ਪੰਜਾਬ ਪੋਸਟ- ਹਰਮਿੰਦਰ ਭੱਟ) –
ਸਥਾਨਕ ਸਰਕਾਰੀ ਕੰਨਿਆ ਸੀਨੀਅਰ ਸੈਕੰਡਰੀ ਸਕੂਲ ਵਿਖੇ ਇੱਕ ਪ੍ਰਭਾਵਸ਼ਾਲੀ ਸਮਾਗਮ ਕੀਤਾ ਗਿਆ। ਜਿਸ ਵਿੱਚ ਪ੍ਰਿੰਸੀਪਲ ਹਰਜਿੰਦਰ ਸਿੰਘ ਦੀ ਅਗਵਾਈ ਹੇਠ ਜਾਰਵੀਂ ਅਤੇ 10ਵੀਂ ਜਮਾਤ ਦੀਆਂ ਸਲਾਨਾ ਪ੍ਰੀਖਿਆ `ਚ 80 ਪ੍ਰਤੀਸ਼ਤ ਤੋਂ ਵੱਧ ਅੰਕ ਲੈਣ ਵਾਲੇ ਵਿਦਿਆਰਥੀਆਂ ਨੂੰ ਸਨਮਾਨਿਤ ਕੀਤਾ ਗਿਆ।ਇਸ ਸਮਾਗਮਵਿੱਚ ਨਗਰ ਕੋਂਸਲ ਦੇ ਪ੍ਰਧਾਨ ਮੁਹੰਮਦ ਇਕਬਾਲ ਫੋਜੀ ਨੈਸ਼ਨਲ ਸਪੋਰਟਸਮੈਨ ਨੇ ਵਿਸ਼ੇਸ਼ ਮਹਿਮਾਨ ਦੇ ਤੌਰ ਤੇ ਸ਼ਿਰਕਤ ਕੀਤੀ ਅਤੇ ਸਮਾਗਮ ਵਿੱਚ ਸਾਰੇ ਵਿਦਿਆਰਥੀਆਂ ਨੂੰ ਪ੍ਰਿੰਸੀਪਲ ਹਰਜਿੰਦਰ ਸਿੰਘ ਵੱਲੋਂ ਚਾਂਦੀ ਦੇ ਤਮਗਿਆਂ ਨਾਲ ਸਨਮਾਨਿਤ ਕੀਤਾ ਗਿਆ।
ਦਸਵੀਂ ਸ਼੍ਰੇਣੀ ਦੀ ਨਸੀਮ ਅਖਤਰੀ, ਸਵੇਤਾ ਭਾਰਦਵਾਜ, ਸ਼ਾਹੀਨ, ਮਹਿਕ, ਚੰਦਲ ਬੱਤਾ, ਸ਼ਹਿਨਾਜ, ਅਰਸ਼ਦੀਪ ਕੌਰ, ਨੌਹੀਨ, ਹਫਸਾ, ਤਾਨੀਆ ਜੋਸ਼ੀ, ਕਮਲ ਕੌਰ, ਬਾਰਵੀਂ ਆਰਟਸ ਵਿੱਚੋਂ ਸ਼ਹਿਨਾਜ ਬਾਨੋ, ਮਿਨਾਕਸ਼ੀ, ਰਿਮਸ਼ਾ, ਬਾਰਵੀਂ ਕਮਰਸ ਵਿੱਚੋਂ ਅਨੀਤਾ, ਸੁਦਿਤੀ ਰਿਧੀ ਨੂੰ ਸਨਮਾਨਿਤ ਕੀਤਾ। ਇਸ ਮੌਕੇ ਨਗਰ ਕੋਂਸਲ ਦੇ ਪ੍ਰਧਾਨ ਮੁਹੰਮਦ ਇਕਬਾਲ ਫੋਜੀ ਨੇ ਸਕੂਲ ਵੱਲੋਂ ਇਮਾਰਤ ਨੂੰ ਪੁਰਾਣੀ ਕਚਿਹਰੀ ਵਿੱਚ ਤਬਦੀਲ ਕਰਨ ਅਤੇ ਹੋਰ ਮੰਗਾਂ ਦੇ ਸਬੰਧ ਵਿੱਚ ਕਿਹਾ ਕਿ ਸਾਰੀਆਂ ਮੰਗਾਂ ਨੂੰ ਮਾਨਯੋਗ ਮੰਤਰੀ ਸਾਹਿਬਾ ਰਜ਼ੀਆ ਸੁਲਤਾਨਾ ਦੇ ਧਿਆਨ ਵਿੱਚ ਲਿਆ ਕੇ ਜਲਦ ਹੀ ਪੂਰਾ ਕਰਾਂਗੇ ਤਾਂ ਜੋ ਸ਼ਹਿਰ ਦੇ ਲੋਕਾਂ ਨੂੰ ਹੋਰ ਵੀ ਚੰਗੀ ਸਿੱਖਿਆ ਮਿਲ ਸਕੇ ਅਤੇ ਇਲਾਕੇ ਦਾ ਸਿੱਖਿਅਕ ਵਿਕਾਸ ਹੋ ਸਕੇ। ਸਕੂਲ ਪ੍ਰਿੰਸੀਪਲ ਹਰਜਿੰਦਰ ਸਿੰਘ ਨੇ ਸਕੂਲ ਦੀਆਂ ਪ੍ਰਾਪਤੀਆਂ ਦੱਸਦਿਆਂ ਕਿਹਾ ਕਿ ਇਨ੍ਹਾਂ ਸਾਰੇ ਨਤੀਜਿਆਂ ਦਾ ਸਿਹਰਾ ਸਮੂਹ ਸਟਾਫ ਨੂੰ ਜਾਂਦਾ ਹੈ।ਉਨ੍ਹਾਂ ਕਿਹਾ ਕਿ ਸਕੂਲ ਵਿੱਚ ਵਿਦਿਆਰਥੀਆਂ ਦੀ ਗਿਣਤੀ ਦਿਨੋ-ਦਿਨ ਵਧ ਰਹੀ ਹੈ ਜੋ ਮਾਣ ਵਾਲੀ ਗੱਲ ਹੈ।ਸਮਾਗਮ `ਚ ਸਟੇਜ ਦੀ ਕਾਰਵਾਈ ਮੁਹੰਮਦ ਅਨਵਚਰ ਚਲਾਈ। ਇਸ ਸਮਾਗਮ ਵਿੱਚ ਜਿੱਥੇ ਸਕੂਲ ਦੇ ਸਾਰੇ ਵਿਦਿਆਰਥੀ ਹਾਜ਼ਰ ਸਨ, ਉੱਥੇ ਲੈਕਚਰਾਰ ਮੁਹੰਮਦ ਅਨਵਰ, ਅਹਿਮਦਦੀਨ, ਮੈਡਮ ਅਸ਼ੂ ਅੱਗਰਵਾਲ, ਪ੍ਰਵੀਨ ਕੁਮਾਰ, ਤੇਜਿੰਦਰ ਕੌਰ ਸੋਹੀ, ਮੈਡਮ ਮਧੂ, ਭੁਪਿੰਦਰ ਸਿੰਘ, ਮੁਹੰਮਦ ਫੈਸਲ, ਅਬਦੁਲ ਮਜੀਦ, ਮੈਡਮ ਪੂਨਮ, ਮੈਡਮ ਸੁਰਿੰਦਰ ੌਰ ਸਮੇਤ ਕਈ ਹਾਜ਼ਰ ਸਨ।
Check Also
ਅਧਿਆਪਕਾਂ ਦੀ ਇਕ ਰੋਜ਼ਾ ਬਲਾਕ ਪੱਧਰੀ ਜਾਦੂਈ ਪਿਟਾਰਾ ਅਤੇ ਐਚ.ਪੀ.ਸੀ ਵਰਕਸ਼ਾਪ ਆਯੋਜਿਤ
ਅੰਮ੍ਰਿਤਸਰ, 18 ਮਾਰਚ (ਸੁਖਬੀਰ ਸਿੰਘ ਖੁਰਮਣੀਆਂ) – ਸਕੂੂਲ ਸਿੱਖਿਆ ਵਿਭਾਗ ਪੰਜਾਬ ਵਲੋਂ ਰਾਜ ਵਿਦਿਅਕ ਖੋਜ਼ …
Punjab Post Daily Online Newspaper & Print Media