Tuesday, July 21, 2026

ਫੌਜੀ ਅਧਿਕਾਰੀਆਂ ਨੇ ਬੱਚਿਆਂ ਨੂੰ ਸਿਖਾਏ ਚਰਿੱਤਰ ਨਿਰਮਾਣ ਦੇ ਗੁਰ

ਅੰਮ੍ਰਿਤਸਰ, 25 ਮਈ (ਪੰਜਾਬ ਪੋਸਟ- ਮਨਜੀਤ ਸਿੰਘ)  – PPN2505201712ਐਨ.ਸੀ.ਸੀ ਵੱਲੋਂ ਮਿਲੇਨੀਅਮ ਸਕੂਲ ਵਿਖੇ ਸਾਫਟ ਸਕਿੱਲ ਡਿਵੈਲਪਮੈਂਟ ਸੈਮੀਨਾਰ ਐਨ.ਸੀ.ਸੀ ਗਰੁੱਪ ਹੈਡਕੁਆਟਰ ਅੰਮ੍ਰਿਤਸਰ ਦੇ ਬ੍ਰਿਗੇਡੀਅਰ ਵਿਜੈ ਸਾਗਰ ਧੀਮਾਨ ਦੀ ਅਗਵਾਈ ਹੇਠ ਲਗਾਇਆ ਗਿਆ।ਇਸ ਸੈਮੀਨਾਰ ਦਾ ਮੁੱਖ ਉਦੇਸ਼ ਵਿਦਿਆਰਥੀਆਂ ਨੂੰ ਕਿਤਾਬੀ ਪੜ੍ਹਾਈ ਦੇ ਨਾਲ-ਨਾਲ ਉਹਨਾਂ ਦੇ ਬੋਲ-ਚਾਲ ਵਿਚ ਸੁਧਾਰ ਕਰਨਾ ਅਤੇ ਆਤਮ-ਵਿਸ਼ਵਾਸ਼ ਵਿੱਚ ਵਾਧਾ ਕਰਨਾ ਸੀ।ਬ੍ਰਿਗੇਡੀਅਰ ਧੀਮਾਨ ਨੇ ਬੱਚਿਆਂ ਨੂੰ ਉਤਸ਼ਾਹਿਤ ਕਰਨ ਲਈ ਆਪਣੇ ਨਿੱਜੀ ਤਜ਼ਰਬੇ ਵਿਦਿਆਰਥੀਆਂ ਨਾਲ ਸਾਂਝੇ ਕੀਤੇ।ਉਨਾਂ ਬੱਚਿਆਂ ਨੂੰ ਕਿਤਾਬੀ ਪੜਾਈ ਦੇ ਨਾਲ-ਨਾਲ ਆਪਣੇ ਚਰਿੱਤਰ ਨਿਰਮਾਣ ਵੱਲ ਧਿਆਨ ਦੇਣ ਅਤੇ ਆਲੇ-ਦੁਆਲੇ ਦੀ ਸੂਝ-ਬੂਝ ਰੱਖਣ ਦੀ ਪ੍ਰੇਰਨਾ ਦਿੱਤੀ। ਉਨਾਂ ਕਿਹਾ ਕਿ ਕੋਈ ਵੀ ਬੱਚਾ ਕਿਸੇ ਵੀ ਖੇਤਰ ਵਿਚ ਤਾਂ ਹੀ ਕਾਮਯਾਬ ਹੋ ਸਕਦਾ ਹੈ, ਜੇਕਰ ਉਸਨੇ ਜਿੰਦਗੀ ਦੀ ਔਖੀਆਂ-ਸੌਖੀਆਂ ਘਾਟੀਆਂ ਸਰ ਕੀਤੀਆਂ ਹੋਣ। ਉਨਾਂ ਨੇ ਬੱਚਿਆਂ ਨੂੰ ਆਪਣਾ ਕੰਮ ਆਪ ਕਰਨ, ਆਲੇ-ਦੁਆਲੇ ਦੀ ਸਫਾਈ ਰੱਖਣ, ਅਖਬਾਰ ਪੜਨ ਅਤੇ ਸਮਾਜ ਸੇਵਾ ਵਿਚ ਵੱਧ-ਚੜ੍ਹ ਕੇ ਹਿੱਸਾ ਪਾਉਣ ਦਾ ਸੱਦਾ ਦਿੱਤਾ। ਉਨਾਂ ਦੱਸਿਆ ਕਿ ਉਹ ਹੁਣ ਤੱਕ 500 ਬੱਚਿਆਂ ਨੂੰ ਇਸ ਮੁਹਿੰਮ ਤਹਿਤ ਜਾਗਰੂਕ ਕਰ ਚੁੱਕੇ ਹਨ ਅਤੇ ਆਸ ਕਰਦੇ ਹਨ ਕਿ ਛੇਤੀ ਹੀ ਇਸ ਦਾ ਘੇਰਾ ਹੋਰ ਵਧਾ ਕੇ ਹੋਰ ਬੱਚਿਆਂ ਤੱਕ ਪਹੁੰਚ ਕਰਨਗੇ।
ਇਸ ਮੌਕੇ ਸਕੂਲ ਦੇ ਪ੍ਰਿੰਸੀਪਲ ਸ੍ਰੀਮਤੀ ਸੁਨੀਤਾ ਨੇ ਕਿਹਾ ਕਿ ਇਹ ਮੁਹਿੰਮ ਵਿਦਿਆਰਥੀਆਂ ਦੇ ਸੁਨਿਹਰੀ ਭਵਿੱਖ ਲਈ ਇੱਕ ਨਿਵੇਕਲਾ ਉਪਰਾਲਾ ਹੈ ਕਿਉਂਕਿ ਸਾਡੀ ਵਿੱਦਿਅਕ ਪ੍ਰਣਾਲੀ ਅਧੀਨ ਵਿਦਿਆਰਥੀਆਂ ਕਿਤਾਬਾਂ ਦੇ ਬੋਝ ਥੱਲੇ ਦਬੇ ਰਹਿੰਦੇ ਹਨ ਅਤੇ ਸਦਾ ਅੰਕਾਂ ਦੀ ਦੌੜ ਵਿੱਚ ਹੀ ਸ਼ਾਮਲ ਰਹਿੰਦੇ ਹਨ ਜਦੋਂਕਿ ਵਿਦਿਆਰਥੀਆਂ ਦੇ ਆਤਮ ਵਿਸ਼ਵਾਸ਼ ਅਤੇ ਚਰਿਤਰ ਨਿਰਮਾਣ ਵੱਲ ਵੀ ਧਿਆਨ ਦੇਣਾ ਜ਼ਰੂਰੀ ਹੁੰਦਾ ਹੈ। ਭਵਿੱਖ ਵਿੱਚ ਵਿਦਿਆਰਥੀ ਇਹਨਾਂ ਯੋਗਤਾਵਾਂ ਦੇ ਅਵਿਕਸਤ ਹੋਣ ਕਰਕੇ ਕਈ ਮੁਸ਼ਕਲਾਂ ਦਾ ਸਾਹਮਣਾ ਕਰਦੇ ਹਨ। ਪ੍ਰਿੰਸੀਪਲ ਮੈਡਮ ਸ੍ਰੀਮਤੀ ਸੁਨੀਤਾ ਬਾਬੂ ਨੇ ਬ੍ਰਿਗੇਡੀਅਰ ਵਿਜੈ ਸਾਗਰ ਧੀਮਾਨ, ਕਮਾਂਡਰ ਐਨ.ਸੀ.ਸੀ ਗਰੁੱਪ ਹੈਡਕੁਆਟਰ ਨੂੰ ਉਹਨਾਂ ਦੇ ਇਸ ਵਿਲੱਖਣ ਉਪਰਾਲੇ ਲਈ ਸ਼ੁੱਭ ਇਛਾਵਾਂ ਭੇਟ ਕੀਤੀਆਂ ਅਤੇ ਸਕੂਲ ਦੇ ਵਾਇਸ ਪ੍ਰਿੰਸੀਪਲ ਸ੍ਰੀਮਤੀ ਸ਼ੈਲਜਾ ਟੰਡਨ ਨੇ ਇਸ ਸੈਮੀਨਾਰ ਨੂੰ ਵਿਦਿਆਰਥੀਆਂ ਲਈ ਲਾਹੇਵੰਦ ਦੱਸਿਆ ਅਤੇ ਬ੍ਰਿਗੇਡੀਅਰ ਸਾਹਿਬ ਦਾ ਧੰਨਵਾਦ ਕੀਤਾ।

Check Also

ਸ੍ਰੀ ਅਕਾਲ ਤਖ਼ਤ ਸਾਹਿਬ ਤੋਂ ਸਜਾਏ ਜਾ ਰਹੇ ਮੀਰੀ ਪੀਰੀ ਖ਼ਾਲਸਾ ਮਾਰਚ ਸਬੰਧੀ ਐਡਵੋਕੇਟ ਧਾਮੀ ਵਲੋਂ ਇਕੱਤਰਤਾ

ਅੰਮ੍ਰਿਤਸਰ, 20 ਜੁਲਾਈ (ਜਗਦੀਪ ਸਿੰਘ) – ਛੇਵੇਂ ਪਾਤਸ਼ਾਹ ਸ੍ਰੀ ਗੁਰੂ ਹਰਿਗੋਬਿੰਦ ਸਾਹਿਬ ਜੀ ਦੇ ਮੀਰੀ …

Leave a Reply