ਬਟਾਲਾ, 26 ਮਈ (ਨਰਿੰਦਰ ਬਰਨਾਲ) –
ਮੈਟ੍ਰਿਕ ਨਜੀਜਿਆਂ ਵਿਚ ਜਿਲਾ ਗੁਰਦਾਸਪੁਰ ਦਾ ਨਾ ਪੰਜਾਬ ਭਰ ‘ਚੋ ਮੋਹਰੀ ਰਿਹਾ ਹੈ। ਪਾਸ ਪ੍ਰਤੀਸ਼ਤ ਦੇ ਹਿਸਾਬ ਨਾਲ ਮੋਹਰੀ ਰਹਿਣ ਦੇ ਨਾਲ ਸਿਖਿਆ ਵਿਭਾਗ ਦੇ ਉਚ ਅਧਿਕਾਰੀਆਂ ਤੇ ਪ੍ਰਿੰਸੀਪਲਾਂ ਦਾ ਨਾਮ ਵੀ ਉੱਚਾ ਹੋਇਆ ਹੈ।ਸਰਕਾਰੀ ਸੀਨੀਅਰ ਸੰਕੈਡਰੀ ਸਕੂਲ ਧੰਦੋਈ ਦੀਆਂ 8 ਵਿਦਿਆਰਥਣਾਂ ਸਕੂਲ ਵਿਚ ਵਿਚੋ ਮੈਟ੍ਰਿਕ ਦੇ ਨਤੀਜਿਆਂ ਵਿਚ ਮੋਹਰੀ ਰਹੀਆਂ ਤੇ ਸਕੂਲਦਾ ਨਾ ਰੋਸਨ ਕੀਤ।ਪ੍ਰਿੰਸੀਪਲ ਰੰਜੀਵ ਅਰੋੜਾ ਤੋ ਪ੍ਰਾਪਤ ਜਾਣਕਾਰੀ ਅਨੁਸਾਰ ਜਸਬੀਰ ਕੌਰ ਸਪੁਤਰੀ ਸਤਨਾਮ ਸਿੰਘ ਨੇ 571, ਨਵਜੋਤ ਕੌਰ ਪੁੱਤਰੀ ਬਚਿੱਤਰ ਸਿੰਘ ਦੇ 548, ਰੀਵਾ ਕੌਰ ਪੁੱਤਰੀ ਲੁਭਾਇਆ ਸਿੰਘ ਦੇ ਅੰਕ, ਸੈਲੀ ਪੁੱਤਰੀ ਬਲਵੰਤ ਸਿੰਘ ਦੇ 539, ਕੋਮਲਦੀਪ ਕੌਰ ਪੁੱਤਰੀ ਹਰਵਿੰਦਰ ਸਿੰਘ ਦੇ 520, ਸੁਭਪ੍ਰੀਤ ਕੌਰ ਪੁੱਤਰੀ ਰਣਯੋਧ ਸਿੰਘ ਦੇ 525 ਅੰਕ ਪ੍ਰਾਪਤ ਕਰਕੇ ਸਕੂਲ ਵਿਚੋ ਮੋਹਰੀਆਂ ਰਹੀਆ ਤੇ ਇਲਾਕੇ ਵਿਚ ਆਪਣੀ ਜਿੱਤ ਦੀ ਧਾਂਕ ਬਣਾਈ।ਰੰਜੀਵ ਅਰੋੜਾਂ ਨੇ ਦੱਸਿਆ ਕਿ ਇਹਨਾ ਵਿਦਿਆਰਥਣਾਂ ਦੀ ਪੜਾਈ ਤੇ ਤਰੱਕੀ ਵੇਖ ਕੇ ਸਕੂਲ ਵਿਚ ਗਿਣਤੀ ਹੋਰ ਵੀ ਵਧ ਰਹੀ ਹੈ।ਮਿਹਨਤੀ ਤੇ ਲਗਨ ਨਾਲ ਪੜਾਊਣ ਵਾਲੇ ਸਟਾਫ ਦੀਆਂ ਕੋਸ਼ਿਸ਼ਾਂ ਸਦਕਾ ਹੀ ਇਹ ਵਿਦਿਆਰਥੀਆਂ ਨੇ ਨਾਮਣਾ ਖੱਟਿਆ ਹੈ। ਸਕੂਲ ਵਿਖੇ ਵਿਦਿਆਰਥੀਆਂ ਦਾ ਮੁੰਹ ਮਿੱਠਾ ਕਰਵਾਇਆ ਤੇ ਭਵਿੱਖ ਵਿਚ ਵੀ ਚਿਤ ਲਾ ਕੇ ਪੜਾਈ ਕਰਨ ਵਾਸਤੇ ਪ੍ਰੇਰਿਆ, ਇਸ ਮੌਕੇ ਹਾਜਰ ਸਟਾਫ ਮੈਬਰਾਂ ਵਿਚ ਸੂਬਾ ਸਿੰਘ ਖਹਿਰਾ, ਗਗਨ ਸਿੰਘ, ਕੰਵਲਜੀਤ ਕੌਰ ਲੈਕਚਰਾਰ, ਰਮਿੰਦਰ ਕੌਰ ਆਦਿ ਸਮੂਹ ਸਟਾਫ ਮੈਬਰ ਹਾਜਰ ਸਨ।
Check Also
ਈ.ਟੀ.ਓ ਵਲੋਂ ਹਲਕਾ ਜੰਡਿਆਲਾ ਗੁਰੂ ਤੋਂ ‘ਮੁੱਖ ਮੰਤਰੀ ਤੀਰਥ ਯਾਤਰਾ ਯੋਜਨਾ’ ਦੀ ਚੌਥੀ ਬੱਸ ਰਵਾਨਾ
ਅੰਮ੍ਰਿਤਸਰ, 26 ਅਪ੍ਰੈਲ (ਸੁਖਬੀਰ ਸਿੰਘ) – ਸੂਬੇ ਦੇ ਲੋਕ ਨਿਰਮਾਣ ਮੰਤਰੀ ਅਤੇ ਹਲਕਾ ਜੰਡਿਆਲਾ ਗੁਰੂ …
Punjab Post Daily Online Newspaper & Print Media