ਬਠਿੰਡਾ, 26 ਮਈ (ਪੰਜਾਬ ਪੋਸਟ- ਅਵਤਾਰ ਸਿੰਘ ਕੈਂਥ, ਜਸਵਿੰਦਰ ਸਿੰਘ ਜੱਸੀ) – ਸ਼ਹਿਰ ਦੇ ਮਿਲੇਨੀਅਮ ਸਕੂਲ ਦੇ ਵਿਦਿਆਰਕੀਆਂ ਨੇ ਟੀ.ਐਮ.ਐਸ ਦਾ ਮਾਨਵ ਪ੍ਰਤੀਕ ਚਿੰਨ ਬਣਾਉਣ ’ਚ ਯੂਨੀਕ ਵਰਲਡ ਰਿਕਾਰਡ ਬਣਾਇਆ, ਜਿਸ ਨਾਲ ਸਕੂਲ ਤੇ ਸ਼ਹਿਰ ਦਾ ਨਾਂਅ ਰੌਸ਼ਨ ਹੋਇਆ।ਮਾਨਵ ਪ੍ਰਤੀਕ ਚਿੰਨ੍ਹ ਬਣਾਉਣ ’ਚ ਚੀਫ ਐਡੀਟਰ ਸਬੱਭੀ ਮੰਗਲ ਦੀ ਅਗਵਾਈ ’ਚ ਹੋਏ ਵੱਖ-ਵੱਖ ਵਿਸ਼ਿਆਂ ’ਤੇ ਅਤੇ ਤਿੰਨ ਭਾਸ਼ਾਵਾਂ ਵਿਚ 650 ਵਿਦਿਆਰਥੀਆਂ ਨੇ ਨੀਤੀ ਵਾਕ ਲਿੱਖ ਕੇ ਰਿਕਾਰਡ ਬਣਾਇਆ।ਉਨ੍ਹਾਂ ਨੇ ਨੀਤੀ ਵਾਕਾਂ ਰਾਹੀਂ ਸਮਾਜਿਕ ਬੁਰਾਈਆਂ ਨੂੰ ਦੂਰ ਕਰਨ ਪ੍ਰਤੀ ਲੋਕਾਂ ਨੂੰ ਵੀ ਜਾਗਰੂਕ ਕੀਤਾ।ਸਕੂਲ ਦੇ ਪ੍ਰਿੰਸੀਪਲ ਸ੍ਰੀਮਤੀ ਸੰਗੀਤਾ ਸਕਸੈਨਾ ਨੇ ਆਪਣੇ ਭਾਸ਼ਣ ’ਚ ਕਿਹਾ ਕਿ ਅਸੀਂ ਹਮੇਸ਼ਾਂ ਹੀ ਅਜਿਹੇ ਮਾਨਵ ਪ੍ਰਤੀਕ ਚਿੰਨ੍ਹ ਬਣਾੳਂਦੇ ਰਹਾਂਗੇ ਅਤੇ ਸਮਾਜਿਕ ਬੁਰਾਈਆਂ ਨੂੰ ਖ਼ਤਮ ਕਰਨ ਲਈ ਲੋਕਾਂ ਨੂੰ ਸੰਦੇਸ਼ ਦਿੰਦੇ ਰਹੇਗਾ।ਉਨ੍ਹਾਂ ਇਹ ਵੀ ਕਿਹਾ ਕਿ ਗਰਮੀ ਦੀਆਂ ਛੁੱਟੀਆਂ ਵਿਚ ਵਿਦਿਆਰਥੀ ਚੰਗੇ ਨਾਗਰਿਕ ਬਣਨ ਦੀ ਕੋਸ਼ਿਸ਼ ਕਰਦੇ ਰਹਿਣਗੇ।ਅੰਤ ਵਿਚ ਇਸ ਮੌਕੇ ਆਏ ਮਹਿਮਾਨਾਂ ਅਤੇ ਸਮੂਹ ਸਟਾਫ਼ ਦਾ ਵੀ ਤਹਿ ਦਿਲੋਂ ਧੰਨਵਾਦ ਕੀਤਾ ਜੋ ਕਿ ਉਨ੍ਹਾਂ ਨੂੰ ਅਜਿਹੇ ਸਮਾਜਿਕ ਕੰਮਾਂ ਲਈ ਉਤਸ਼ਾਹਤ ਕਰਦੇ ਰਹਿੰੇਦੇ ਹਨ।
Check Also
26 ਤੋਂ 28 ਸਤੰਬਰ ਤੱਕ ਰਣਜੀਤ ਐਵਨਿਊ ਵਿਖੇ ਲੱਗੇਗਾ ‘ਪੰਜਾਬ ਸਖੀ ਸ਼ਕਤੀ ਮੇਲਾ’
ਅੰਮ੍ਰਿਤਸਰ, 24 ਸਤੰਬਰ (ਜਗਦੀਪ ਸਿੰਘ) – ਜਿਲ੍ਹਾ ਪ੍ਰਸ਼ਾਸਨ ਅੰਮ੍ਰਿਤਸਰ ਵੱਲੋਂ ਮਹਿਲਾਵਾਂ ਨੂੰ ਆਰਥਿਕ ਤੌਰ ’ਤੇ …
Punjab Post Daily Online Newspaper & Print Media