ਮਾਲੇਰਕੋਟਲਾ, 26 ਮਈ (ਪੰਜਾਬ ਪੋਸਟ- ਹਰਮਿੰਦਰ ਭੱਟ) –
ਮਾਈਨੋਰਟੀ ਪੀਸ ਕਮੇਟੀ ਜਿਲਾ ਸੰਗਰੂਰ ਦੇ ਕੋਆਰਡੀਨੇਟਰ ਸ਼੍ਰੀ ਅਨਵਾਰ ਸੈਫੀ ਦੀ ਰਹਿਨੁਮਾਈ `ਚ ਇੱਕ ਵਫਦ ਨੇ ਵਧੀਕ ਡਿਪਟੀ ਕਮਿਸ਼ਨਰ (ਜ) ਸੰਗਰੂਰ ਉਪਕਾਰ ਸਿੰਘ ਨਾਲ ਮੁਲਾਕਾਤ ਕਰਕੇ ਰਮਜ਼ਾਨ ਦੀ ਮੁਬਾਰਕਬਾਦ ਦਿੰਦਿਆਂ ਪ੍ਰਸ਼ਾਸਨ ਦਾ ਧਿਆਨ ਪੀਸ ਕਮੇਟੀ ਦੇ ਮੈਂਬਰਾਂ ਵੱਲੋਂ ਰਮਜ਼ਾਨ ਉਲ ਮੁਬਾਰਕ ਦੇ ਪਵਿੱਤਰ ਮਹੀਨੇ `ਚ ਮੁਸਲਿਮ ਬਹੁ-ਗਿਣਤੀ ਵਾਲੇ ਇਲਾਕਿਆਂ `ਚ ਬਿਜਲੀ, ਪਾਣੀ ਤੇ ਸਫਾਈ ਦੇ ਉੱਚਿਤ ਪ੍ਰਬੰਧਾਂ ਨੂੰ ਲੈ ਕੇ ਇੱਕ ਮੰਗ ਪੱਤਰ ਦਿੱਤਾ ਗਿਆ।ਜਿਸ ਵਿੱਚ ਉਨ੍ਹਾਂ ਨੇ ਮੰਗ ਕੀਤੀ ਕਿ ਮਾਲੇਰਕੋਟਲਾ ਵਿਖੇ ਵੈਟਰਨਰੀ ਹਸਪਤਾਲ ਸ਼ਹਿਰ ਦੀ ਸੰਘਣੀ ਅਬਾਦੀ ਤੋਂ ਬਾਹਰ ਲਿਜਾਇਆ ਜਾਵੇ, ਮਾਲੇਰਕੋਟਲਾ ਸਿਵਲ ਹਸਪਤਾਲ ਵਿਖੇ ਪੁਲਿਸ ਚੋਂਕੀ ਬਣਾਈ ਜਾਵੇ ਅਤੇ ਮਾਲੇਰਕੋਟਲਾ ਵਿਖੇ ਹਿਊਮਨ ਸੈੱਲ ਦੀ ਬ੍ਰਾਂਚ ਖੋਲਕੇ ਉਸ ਵਿੱਚ ਸਬ-ਇੰਸਪੈਕਟਰ ਤਾਇਨਾਤੀ ਕੀਤੀ ਜਾਵੇ। ਵਧੀਕ ਡਿਪਟੀ ਕਮਿਸ਼ਨਰ ਨੇ ਵਫਦ ਦੀਆਂ ਸਾਰੀਆਂ ਗੱਲਾਂ ਨੂੰ ਧਿਆਨ ਨਾਲ ਸੁਣਿਆ ਅਤੇ ਭਰੋਸਾ ਦਵਾਇਆ ਕਿ ਰਮਜ਼ਾਨ ਦੇ ਪਵਿੱਤਰ ਮਹੀਨੇ `ਚ ਉਹ ਸਾਰੀਆਂ ਸਹੂਲਤਾਂ ਮੁਹੱਈਆ ਕੀਤੀਆਂ ਜਾਣਗੀਆਂ ਜਿਸ ਨਾਲ ਮੁਸਲਿਮ ਭਾਈਚਾਰਾ ਆਪਣੀਆਂ ਇਬਾਦਤਾਂ ਨੂੰ ਪੂਰਾ ਕਰ ਸਕਣ।ਇਸ ਮੌਕੇ ਸੁਖਸਾਗਰ ਸਿੰਘ ਜਿਲ੍ਹਾ ਭਲਾਈ ਅਫਸਰ, ਨਾਹਰ ਸਿੰਘ ਡੀ.ਐਸ.ਪੀ ਹੈੱਡਕੁਆਟਰ ਸੰਗਰੂਰ, ਮੁਹੰਮਦ ਅਨਵਾਰ ਸੈਫੀ, ਮੁਕੱਰਮ ਸੈਫੀ, ਸ਼ਹਿਨਾਜ ਖਾਲਿਦ ਤੇ ਮੁਹੰਮਦ ਸ਼ਫੀਕ ਵੀ ਹਾਜ਼ਰ ਸਨ।
Check Also
ਖਾਲਸਾ ਕਾਲਜ ਗਵਰਨਿੰਗ ਕੌਂਸਲ ਅਧੀਨ ਵਿੱਦਿਅਕ ਸੰਸਥਾਵਾਂ ਨੇ ਅੰਤਰਰਾਸ਼ਟਰੀ ਯੋਗਾ ਦਿਵਸ ਮਨਾਇਆ
ਅੰਮਿ੍ਤਸਰ, 23 ਜੂਨ (ਸੁਖਬੀਰ ਸਿੰਘ ਖੁਰਮਣੀਆਂ) – ਖਾਲਸਾ ਕਾਲਜ ਗਵਰਨਿੰਗ ਕੌਂਸਲ ਅਧੀਨ ਚੱਲ ਰਹੀਆਂ ਖ਼ਾਲਸਾ …
Punjab Post Daily Online Newspaper & Print Media