Friday, June 26, 2026

ਖਾਲਸਾ ਕਾਲਜ ਆਫ ਨਰਸਿੰਗ ਵਿਖੇ ਵੈਨ ਰਾਹੀਂ ਤਰਕਸ਼ੀਲ ਸਾਹਿਤ ਪ੍ਰਦਰਸ਼ਨੀ ਲਾਈ

ਅੰਮ੍ਰਿਤਸਰ, 27 ਮਈ (ਪੰਜਾਬ ਪੋਸਟ- ਸੁਖਬੀਰ ਸਿੰਘ ਖੁਰਮਣੀਆ) – PPN2705201701ਤਰਕਸ਼ੀਲ ਸੁਸਾਇਟੀ ਪੰਜਾਬ ਦੀ ਅੰਮਿ੍ਰਤਸਰ ਇਕਾਈ ਵਲੋਂ ਵਿਦਿਆਰਥੀਆਂ, ਅਧਿਆਪਕਾਂ ਅਤੇ ਸਮਾਜ ਦੇ ਸਮੂਹ ਵਰਗਾਂ ਵਿਚ ਤਰਕਸ਼ੀਲ ਸੋਚ ਪ੍ਰਫੁਲਿਤ ਕਰਨ ਲਈ ਸਮੁੱਚੇ ਪੰਜਾਬ ਵਿਚ ਚਲਾਈ ਜਾ ਰਹੀ ਵਿਗਿਆਨਕ ਜਾਗਰੂਕਤਾ ਮੁਹਿੰਮ ਤਹਿਤ ਖਾਲਸਾ ਕਾਲਜ ਆਫ ਨਰਸਿੰਗ ਵਿਚ ਤਰਕਸ਼ੀਲ ਸਾਹਿਤ ਵੈਨ ਰਾਹੀਂ ਤਰਕਸ਼ੀਲ ਸਾਹਿਤ ਦੀ ਪ੍ਰਦਰਸ਼ਨੀ ਲਾਈ ਗਈ।ਇਸ ਮੌਕੇ ਇਕਾਈ ਦੇ ਜਥੇਬੰਦਕ ਮੁਖੀ ਸੁਮੀਤ ਸਿੰਘ ਨੇ ਕਾਲਜ ਦੇ ਸੈਮੀਨਾਰ ਹਾਲ ਵਿਚ ਵਿਦਿਆਰਥੀਆਂ ਨੂੰ ਸੰਬੋਧਨ ਕਰਦਿਆਂ ਕਿਹਾ ਕਿ ਕਥਿਤ ਆਤਮਾ, ਪ੍ਰਮਾਤਮਾ, ਅਗਲਾ ਪਿਛਲਾ ਜਨਮ, ਪੁਨਰ ਜਨਮ, ਕਿਸਮਤ, ਜੋਤਿਸ਼ ਹੱਥ ਰੇਖਾਵਾਂ, ਜਨਮ ਕੁੰਡੀਆਂ , ਕਾਲਾ ਇਲਮ, ਸਵਰਗ ਨਰਕ, ਭੂਤ ਪ੍ਰੇਤ ਆਦਿ ਦੇ ਅੰਧਵਿਸ਼ਵਾਸੀ ਸੰਕਲਪ ਅਤੇ ਕਈ ਹੋਰ ਤਰਾਂ ਦੇ ਵਹਿਮ ਭਰਮ ਤੇ ਰੂੜੀਵਾਦੀ ਰਸਮਾਂ ਸਾਡੀ ਮਾਨਸਿਕਤਾ ਵਿਚ ਵਿਗਿਆਨਕ ਸੋਚ, ਸੰਘਰਸ਼ੀਲ ਭਾਵਨਾ ਅਤੇ ਸਵੈ ਵਿਸ਼ਵਾਸ ਪੈਦਾ ਹੋਣ ਤੋਂ ਰੋਕਦੇ ਹਨ। ਇਸ ਲਈ ਸਾਨੂੰ ਤਰਕਸ਼ੀਲ ਅਤੇ ਇਨਕਲਾਬੀ ਸਾਹਿਤ ਦਾ ਚੰਗੀ ਤਰਾਂ ਅਧਿਐਨ ਕਰਕੇ ਜ਼ਿੰਦਗੀ ਅਤੇ ਸਮਾਜ ਪ੍ਰਤੀ ਤਰਕਸ਼ੀਲ ਦਿ੍ਰਸ਼ਟੀਕੋਣ ਦੇ ਧਾਰਨੀ ਬਣਨਾ ਚਾਹੀਦਾ ਹੈ। ਇਸ ਮੌਕੇ ਤਰਕਸ਼ੀਲ ਆਗੂਆਂ ਐਡਵੋਕੇਟ ਅਮਰਜੀਤ ਬਾਈ ਅਤੇ ਕਾਮਰੇਡ ਅਜੀਤ ਸਿੰਘ ਨੇ ਕਿਹਾ ਕਿ ਸਾਮਰਾਜੀ ਲੁੱਟ, ਫਿਰਕਾਪ੍ਰਸਤੀ ਅਤੇ ਬੇਇਨਸਾਫੀ ਤੇ ਆਧਾਰਿਤ ਮੌਜੂਦਾ ਰਾਜ ਪ੍ਰਬੰਧ ਨੂੰ ਬਦਲਣ ਲਈ ਮਿਹਨਤਕਸ਼ ਵਰਗ ਅਤੇ ਖਾਸ ਕਰਕੇ ਵਿਦਿਆਰਥੀਆਂ, ਅਧਿਆਪਕਾਂ, ਔਰਤਾਂ ਅਤੇ ਹੇਠਲੇ ਵਰਗਾਂ ਨੂੰ ਪ੍ਰਗਤੀਵਾਦੀ ਤਰਕਸ਼ੀਲ ਸਾਹਿਤ ਨੂੰ ਸੰਜੀਦਗੀ ਨਾਲ ਪੜਣ ਅਤੇ ਅਮਲ ਕਰਨ ਦੀ ਲੋੜ ਹੈ। ਜੋਨ ਆਗੂ ਮੁਖਤਿਆਰ ਗੋਪਾਲਪੁਰਾ ਅਤੇ ਸੁਖਮੀਤ ਸਿੰਘ ਨੇ ਕਿਹਾ ਕਿ ਮੈਡੀਕਲ ਦੇ ਵਿਦਿਆਰਥੀ ਹੋਣ ਦੇ ਨਾਤੇ ਉਨਾਂ ਨੂੰ ਰੂੜੀਵਾਦੀ ਸੋਚ ਛੱਡ ਕੇ ਵਿਗਿਆਨਕ ਸੋਚ ਨੂੰ ਆਪਣੀ ਜ਼ਿੰਦਗੀ ਦਾ ਹਿੱਸਾ ਬਣਾਉਣਾ ਚਾਹੀਦਾ ਹੈ ਤਾਂ ਕਿ ਉਹ ਪਾਖੰਡੀ ਬਾਬਿਆਂ, ਜੋਤਸ਼ੀਆਂ ਦੇ ਝਾਂਸੇ ਵਿਚ ਨਾ ਆਉਣ ਲਈ ਆਮ ਲੋਕਾਂ ਨੂੰ ਪ੍ਰੇਰਿਤ ਕਰ ਸਕਣ।
ਤਰਕਸ਼ੀਲ ਸਾਹਿਤ ਵੈਨ ਦੇ ਪ੍ਰਬੰਧਕ ਜਸਵੰਤ ਸਿੰਘ ਨੇ ਕਿਹਾ ਕਿ ਇਕ ਵਿਕਸਤ ਤੇ ਸਿਹਤਮੰਦ ਸਮਾਜ ਦੀ ਸਿਰਜਣਾ ਵਿਚ ਮੈਡੀਕਲ ਵਿਗਿਆਨ ਦਾ ਮੁਖ ਯੋਗਦਾਨ ਹੈ ਅਤੇ ਮਰੀਜ਼ਾਂ ਤੇ ਆਮ ਲੋਕਾਂ ਨੂੰ ਅੰਧ ਵਿਸ਼ਵਾਸ ਵਿਚੋਂ ਬਾਹਰ ਕੱਢਣ ਲਈ ਅਜਿਹੇ ਵਿਦਿਆਰਥੀਆਂ ਨੂੰ ਤਰਕਸ਼ੀਲ ਸਾਹਿਤ ਨਾਲ ਜੁੜਣਾ ਚਾਹੀਦਾ ਹੈ।ਮਨਜੀਤ ਬਾਸਰਕੇ ਨੇ ਵਿਦਿਆਰਥੀਆਂ ਨੂੰ ਤਰਕਸ਼ੀਲ ਕਿਤਾਬਾਂ ਸਬੰਧੀ ਵਿਸਥਾਰ ਵਿਚ ਜਾਣਕਾਰੀ ਦਿੱਤੀ।ਬਾਅਦ ਦੁਪਿਹਰ ਤਰਕਸ਼ੀਲ ਸਾਹਿਤ ਵੈਨ ਨੂੰ ਰਣਜੀਤ ਐਵੀਨਿਊ ਆਨੰਦ ਪਾਰਕ ਵਿਖੇ ਪ੍ਰਦਰਸ਼ਿਤ ਕੀਤਾ ਗਿਆ, ਜਿਥੇ ਆਮ ਲੋਕਾਂ ਨੇ ਤਰਕਸ਼ੀਲ ਸਾਹਿਤ ਖਰੀਦਣ ਵਿਚ ਬੇਹਦ ਦਿਲਚਸਪੀ ਵਿਖਾਈ। ਇਸ ਮੌਕੇ ਅਮਰਜੀਤ ਕੋਹਾਲੀ ਅਤੇ ਬਲਦੇਵ ਸਿੰਘ ਮੈਂਬਰ ਸ਼ਾਮਲ ਸਨ।

Check Also

ਸ਼੍ਰੋਮਣੀ ਕਮੇਟੀ ਵੱਲੋਂ ਬਾਬਾ ਬੰਦਾ ਸਿੰਘ ਬਹਾਦਰ ਦੇ ਸ਼ਹੀਦੀ ਦਿਹਾੜੇ ਮੌਕੇ ਗੁਰਮਤਿ ਸਮਾਗਮ

ਅੰਮ੍ਰਿਤਸਰ, 25 ਜੂਨ (ਜਗਦੀਪ ਸਿੰਘ) – ਸਿੱਖ ਕੌਮ ਦੇ ਮਹਾਨ ਜਰਨੈਲ ਬਾਬਾ ਬੰਦਾ ਸਿੰਘ ਬਹਾਦਰ …

Leave a Reply