ਚੌਕ ਮਹਿਤਾ, 27 ਮਈ (ਪੰਜਾਬ ਪੋਸਟ- ਜੋਗਿੰਦਰ ਸਿੰਘ ਮਾਣਾ) – ਪਿਛਲੇੇ ਕਾਫੀ ਸਮੇੇਂ ਤੋਂ ਭੋਲੇ ਭਾਲੇੇ ਲੋਕਾਂ ਨੂੰ ਵਹਿਮਾਂ ਭਰਮਾਂ ਵਿੱਚ ਫਸਾ ਕੇ ਠੱਗੀਆਂ ਮਾਰਨ ਵਾਲੇ
ਅੰਮ੍ਰਿਤਸਰ ਦੇ ਇੱਕ ਤਾਂਤਰਿਕ ਮੀਆਂ ਰਜ਼ੈਦੀ ਪਾਸੋਂ ਕ੍ਰਾਂਤੀਕਾਰੀ ਤਰਕਸ਼ੀਲ ਲੋਕ ਚੇੇਤਨਾ ਲਹਿਰ ਦੇੇ ਪ੍ਰਧਾਨ ਪ੍ਰਿੰਸੀਪਲ ਬਚਿੱਤਰ ਸਿੰਘ ਤਰਸਿੱੱਕਾ ਵੱਲੋਂ ਪੀੜਿਤ ਔਰਤ ਨੂੰ ਪੈਸੇ ਵਾਪਸ ਕਰਾਉਣ ਦਾ ਸਮਾਚਾਰ ਪ੍ਰਾਪਤ ਹੋਇਆ।ਇਸ ਸਬੰਧੀ ਤਰਸਿੱਕਾ ਨੇ ਦੱਸਿਆ ਹੈਾ ਕਿ ਪੀੜਿਤ ਇੰਦਰਜੀਤ ਕੌਰ ਦੀ ਲੜਕੀ ਸਨਦੀਪ ਕੌਰ ਠੀਕ ਨਹੀਂ ਰਹਿੰਦੀ ਸੀ ਤੇ ਇਸ ਚੱਕਰ ਵਿੱਚ ਇਸ ਤਾਂਤਰਿਕ ਦੇ ਵਹਿਮ ਭਰਮ ਦੇੇ ਜਾਲ ਵਿੱਚ ਫਸ ਗਈ ਤੇ ਇਸ ਤਾਂਤਰਿਕ ਨੇ ਉਸ ਕੋਲੋਂ 25000 ਰੁਪਏ ਠੱਗ ਲਏ।ਪਰ ਲੜਕੀ ਦੀ ਸਿਹਤ ਵਿੱਚ ਕੋਈ ਸੁਧਾਰ ਨਾ ਹੋਇਆ ਤਾਂ ਉਹ ਵਾਰ ਵਾਰ ਇਸ ਤਾਂਤਰਿਕ ਤੋਂ ਪੈਸੇ ਵਾਪਸ ਮੰਗਦੀ ਰਹੀ, ਪਰ ਉਹ ਹਮੇਸ਼ਾਂ ਲਾਰੇ ਲੱਪੇ ਲਗਾ ਦਿੰਦਾ ਸੀ।ਪ੍ਰਿੰਸੀਪਲ ਤਰਸਿੱੱਕਾ ਨੇ ਕਿਹਾ ਕਿ ਅਖੀਰ ਉਸ ਨੇ ਲਹਿਰ ਦੇ ਆਗੂਆਂ ਨੂੰ ਲਿਖਤੀ ਸ਼ਿਕਾਇਤ ਦਿੱਤੀ ਤਾਂ ਉਨਾਂ ਨੇ ਮੈਂਬਰਾਂ ਦੇ ਨਾਲ ਮਿਲ ਕੇ ਪੀੜਿਤ ਔਰਤ ਨੂੰ ਤਾਂਤਰਿਕ ਪਾਸੋਂ 25000 ਰੁਪਏ ਵਾਪਸ ਕਰਵਾ ਦਿੱਤੇ, ਜੋ ਉਸ ਨੇ ਪੀੜਿਤਾ ਕੋਲੋਂ ਧੋਖੇ ਨਾਲ ਲਏ ਸਨ।
Check Also
ਸ੍ਰੀ ਅਕਾਲ ਤਖ਼ਤ ਸਾਹਿਬ ਤੋਂ ਸਜਾਏ ਜਾ ਰਹੇ ਮੀਰੀ ਪੀਰੀ ਖ਼ਾਲਸਾ ਮਾਰਚ ਸਬੰਧੀ ਐਡਵੋਕੇਟ ਧਾਮੀ ਵਲੋਂ ਇਕੱਤਰਤਾ
ਅੰਮ੍ਰਿਤਸਰ, 20 ਜੁਲਾਈ (ਜਗਦੀਪ ਸਿੰਘ) – ਛੇਵੇਂ ਪਾਤਸ਼ਾਹ ਸ੍ਰੀ ਗੁਰੂ ਹਰਿਗੋਬਿੰਦ ਸਾਹਿਬ ਜੀ ਦੇ ਮੀਰੀ …
Punjab Post Daily Online Newspaper & Print Media