ਅੰਮ੍ਰਿਤਸਰ, 7 ਮਈ (ਪੰਜਾਬ ਪੋਸਟ- ਸੰਧੂ) – ਯੂਥ ਰੁਰਲ ਗੇਮਜ਼ ਐਂਡ ਸਪੋਰਟਸ ਐਸੋਸੀਏਸ਼ਨ ਪੰਜਾਬ ਦੇ ਵਲੋਂ ਯੂਥ ਰੁਰਲ ਗੇਮਜ਼ ਫੈਡਰੇਸ਼ਨ ਆਫ ਇੰਡੀਆ ਦੇ
ਸਹਿਯੋਗ ਨਾਲ ਅੰਮ੍ਰਿਤਸਰ ਵਿਚ ਕਰਵਾਈ ਜਾ ਰਹੀ ਚੌਥੀ ਨੈਸ਼ਨਲ ਯੂਥ ਰੁਰਲ ਗੇਮਜ਼ ਦੇ ਬਹੁ ਖੇਡ ਮੁਕਾਬਲਿਆਂ ਦੇ ਦੂਜੇ ਦਿਨ ਦਿਲਚਸਪ ਤੇ ਸੰਘਰਸ਼ਪੂਰਨ ਮੁਕਾਬਲੇ ਹੋਏ।ਇਸ ਦੋਰਾਨ ਵੱਖ ਵੱਖ ਉਮਰ ਤੇ ਭਾਰ ਵਰਗ ਦੇ ਬਾਕਸਿੰਗ ਖੇਡ ਮੁਕਾਬਲਿਆਂ ਦਾ ਆਯੋਜਨ ਰਾਸ਼ਟਰੀ ਬਾਕਸਿੰਗ ਕੋਚ ਬਲਕਾਰ ਸਿੰਘ ਦੀ ਅਗਵਾਈ ਤੇ ਪ੍ਰਬੰਧਾਂ ਹੇਠ ਗੁਰੂ ਨਾਨਕ ਦੇਵ ਯੂਨਿਵਰਸਿਟੀ ਦੇ ਬਾਕਸਿੰਗ ਰਿੰਗ ਵਿਖੇ ਕੀਤਾ ਗਿਆ।ਜਿਸ ਦਾ ਸ਼ੁਭਅਰੰਭ ਬੀਬੀਕੇ ਡੀਏਵੀ ਕਾਲਜ ਫਾਰ ਵੂਮੈਨ ਦੇ ਸਰੀਰਕ ਸਿੱਖਿਆ ਵਿਭਾਗ ਦੀ ਮੁੱਖੀ ਮੈਡਮ ਸਵੀਟੀ ਬਾਲਾ ਤੇ ਉੇਘੇ ਖੇਡ ਪ੍ਰਮੋਟਰ ਗੁਰਿੰਦਰ ਸਿੰਘ ਮੱਟੂ ਨੇ ਸਾਂਝੇ ਤੋਰ ਤੇ ਕੀਤਾ ਤੇ ਕਿਹਾ ਕਿ ਖੇਡ ਪ੍ਰਤੀਯੋਗਿਤਾਵਾਂ ਵਿਦਿਆਰਥੀ ਜੀਵਨ ਨੂੰ ਚਾਰ ਚੰਦ ਲਗਾਉਂਦੇ ਹਨ।ਇਸ ਨਾਂਲ ਜਿਥੇ ਸਰੀਰ ਤੰਦਰੁਸਤ ਰਹਿੰਦਾ ਹੈ ਉਥੇ ਸਿਹਤਮੰਦ ਸਮਾਜ ਦੀ ਸਿਰਜਣਾ ਵਿਚ ਵੀ ਯੋਗਦਾਨ ਪੈਂਦਾ ਹੈ।ਇਸ ਦੋਰਾਨ ਐਥਲੈਟਿਕਸ, ਵਾਲੀਬਾਲ, ਚੈਸ, ਸਕੈਟਿੰਗ ਤੇ ਬਾਸਕਿਟਬਾਲ ਦੇ ਮੁਕਾਬਲੇ ਵੀ ਹੋਏ। ਇਸ ਮੋਕੇ ਕੋਚ ਬ੍ਰਿਜ ਮੋਹਨ ਰਾਣਾ, ਕੋਚ ਵਿਕਟਰ ਪੀ.ਪੀ, ਕੁਲਦੀਪ ਸਿੰਘ, ਅੰਕੁਰ ਸ਼ਰਮਾ, ਸ਼ਮਸ਼ੇਰ ਸਿੰਘ ਵਡਾਲੀ, ਜਸਬੀਰ ਸਿੰਘ ਆਦਿ ਹਾਜਰ ਸਨ।
Check Also
ਨਗਰ ਨਿਗਮ ਵੱਲੋਂ ਝਬਾਲ ਰੋਡ ’ਤੇ ਨਾਜਾਇਜ਼ ਕਲੋਨੀ ਖਿਲਾਫ਼ ਡੇਮੋਲੀਸ਼ਨ ਕਾਰਵਾਈ
ਅੰਮ੍ਰਿਤਸਰ, 18 ਸਤੰਬਰ (ਜਗਦੀਪ ਸਿੰਘ) – ਸ਼ਹਿਰ ਵਿੱਚ ਨਾਜਾਇਜ਼ ਉਸਾਰੀ ਅਤੇ ਗੈਰ-ਅਧਿਕਾਰਤ ਕਲੋਨੀਆਂ ਖਿਲਾਫ਼ ਚਲਾਈ …
Punjab Post Daily Online Newspaper & Print Media