ਸੰਦੌੜ 28 ਮਈ (ਪੰਜਾਬ ਪੋਸਟ- ਹਰਮਿੰਦਰ ਸਿੰਘ ਭੱਟ) – ਸਿਵਲ ਸਰਜਨ ਸੰਗਰੂਰ ਡਾ: ਸੁਬੋਧ ਗੁਪਤਾ ਦੇ ਦਿਸ਼ਾ ਨਿਰਦੇਸ਼ਾਂ ਅਤੇ ਸੀਨੀਅਰ ਮੈਡੀਕਲ ਅਫ਼ਸਰ
ਫ਼ਤਿਹਗੜ ਪੰਜਗਰਾਈਆਂ ਡਾ. ਬਲਵਿੰਦਰ ਸਿੰਘ ਦੀ ਰਹਿਨੁਮਾਈ ਹੇਠ ਸਿਹਤ ਵਿਭਾਗ ਦੀ ਟੀਮ ਵੱਲੋਂ ਸਰਕਾਰੀ ਮਿਡਲ ਸਕੂਲ ਸਿਕੰਦਰਪੁਰਾ ਦੇ ਸਹਿਯੋਗ ਨਾਲ ‘ਤੰਬਾਕੂ ਵਿਰੋਧੀ ਜਾਗਰੂਕਤਾ ਰੈਲੀ’ ਕੱਢੀ ਗਈ।ਬਲਾਕ ਐਜ਼ੂਕੇਟਰਾਂ ਨਰਿੰਦਰਪਾਲ ਸਿੰਘ ਅਤੇ ਜਸਪਾਲ ਸਿੰਘ ਨੇ ਦੱਸਿਆ ਕਿ ਵਿਸ਼ਵ ਸਿਹਤ ਸੰਸਥਾ ਵੱਲੋਂ 31 ਮਈ ਨੂੰ ‘ਵਰਲਡ ਨੇ ਤੰਬਾਕੂ ਡੇਅ’ ਮਨਾਇਆ ਜਾ ਰਿਹਾ ਹੈ ਜਿਸ ਦੇ ਮੱਦੇਨਜ਼ਰ ਲੋਕਾਂ ਨੂੰ ਤੰਬਾਕੂ ਦੇ ਮਾੜੇ ਪ੍ਰਭਾਵਾਂ ਤੋ ਜਾਣੂ ਕਰਵਾਉਣ ਲਈ ਸਿਹਤ ਵਿਭਾਗ ਵੱਲੋਂ ਵਿਸ਼ੇਸ਼ ਮੁਹਿੰਮ ਵਿੱਢੀ ਗਈ ਹੈ। ਇਸ ਮੁਹਿੰਮ ਤਹਿਤ ਵੱਖ-ਵੱਖ ਸਕੂਲਾਂ, ਸੱਥਾਂ, ਜਨਤਕ ਥਾਵਾਂ ਆਦਿ ਤੇ ਲੋਕਾਂ ਨੂੰ ਜਾਗਰੂਕ ਕੀਤਾ ਜਾ ਰਿਹਾ ਹੈ ਅਤੇ ਤੰਬਾਕੂ ਵਿਰੋਧੀ ਕਾਨੂੰਨਾਂ ਦੀ ਉਲੰਘਣਾ ਕਰਨ ਵਾਲਿਆਂ ਦੇ ਚਲਾਨ ਕੀਤੇ ਜਾ ਰਹੇ ਹਨ।ਉਨਾਂ ਦੱਸਿਆ ਕਿ ਬੀੜੀ ਸਿਗਰਟ ਆਦਿ ਦੇ ਧੰੂਏਂ ਵਿੱਚ ਕਰੀਬ 400 ਤਰਾਂ ਦੇ ਕੈਮੀਕਲ ਹੁੰਦੇ ਹਨ, ਜਿਨਾਂ ਵਿੱਚੋਂ 250 ਨੂੰ ਹਾਨੀਕਾਰਕ ਮੰਨਿਆ ਗਿਆ ਹੈ ਅਤੇ 50 ਅਜਿਹੇ ਕੈਮੀਕਲ ਹਨ ਜੋ ਕੈਂਸਰ ਦਾ ਕਾਰਨ ਬਣਦੇ ਹਨ।ਸਕੂਲੀ ਬੱਚਿਆਂ ਨੂੰ ਸੰਬੋਧਨ ਕਰਦਿਆਂ ਹੈਲਥ ਇੰਸਪੈਕਟਰ ਗੁਲਜ਼ਾਰ ਖਾਂ ਨੇ ਤੰਬਾਕੂ ਦੇ ਪ੍ਰਯੋਗ ਤੋ ਬਚਣ ਤੇ ਜ਼ੋਰ ਦਿੱਤਾ ਅਤੇ ਤੰਬਾਕੂ ਦੇ ਮਾੜੇ ਪ੍ਰਭਾਵਾਂ ਬਾਰੇ ਦੱਸਿਆ।ਇਸ ਮੌਕੇ ਸਕੂਲ ਮੈਨੇਜਮੈਂਟ ਕਮੇਟੀ ਚੇਅਰਮੈਨ ਗੁਰਦੇਵ ਸਿੰਘ, ਸਕੂਲ ਮੁਖੀ ਵਿਨਿਤਾ ਗਰਗ, ਮਾ: ਪੁਸ਼ਪਿੰਦਰ ਸਿੰਘ, ਨਿਰਭੈ ਸਿੰਘ ਐਸ. ਆਈ, ਗੁਰਮੀਤ ਸਿੰਘ ਐਸ.ਆਈ, ਜਸਪਿੰਦਰ ਸਿੰਘ , ਅੰਮਿ੍ਰਤਪਾਲ ਸਿੰਘ ਮ.ਪ.ਹ.ਵ, ਮੁਨੱਵਰ ਜਹਾਂ, ਸ਼ਰੀਫ਼ ਮੁਹੰਮਦ ਆਦਿ ਹਾਜ਼ਰ ਸਨ।
Check Also
ਜ਼ਿਲ੍ਹਾ ਰੋਜ਼ਗਾਰ ਅਤੇ ਕਾਰੋਬਾਰ ਬਿਊਰੋ ਵਿਖੇ ਪਲੇਸਮੈਂਟ ਕੈਂਪ 5 ਅਗਸਤ ਨੂੰ
ਅੰਮ੍ਰਿਤਸਰ, 4 ਅਗਸਤ (ਸੁਖਬੀਰ ਸਿੰਘ) – ਡਾ. ਰੁਪਿੰਦਰ ਪਾਲ ਸਿੰਘ ਵਧੀਕ ਡਿਪਟੀ ਕਮਿਸ਼ਨਰ (ਸ਼ਹਿਰੀ ਵਿਕਾਸ)-ਕਮ-ਮੁੱਖ …
Punjab Post Daily Online Newspaper & Print Media