Saturday, September 19, 2026

ਸਰਕਾਰੀ ਸੀਨੀਅਰ ਸੈਕੰਡਰੀ ਸਕੂਲ ਹਸ਼ਤਾ ਕਲਾਂ ਵਿਖੇ ਪੰਛੀ ਪਿਆਰੇ ਸ਼ੁਰੂ

ਸੰਦੌੜ, 28 ਮਈ (ਪੰਜਾਬ ਪੋਸਟ- ਹਰਮਿੰਦਰ ਸਿੰਘ ਭੱਟ) – ਵਧ ਰਹੀ ਗਰਮੀ ਤੋਂ ਪੰਛੀਆਂ ਨੂੰ ਬਚਾਉਣ ਅਤੇ ਵਾਤਾਵਰਨ ਦੀ ਸੁੱਧਤਾ ਦੇ ਲਈ ਵਾਤਾਵਰਨ ਪ੍ਰੇਮੀ PPN2805201708ਮਾਸਟਰ ਰਾਜੇਸ਼ ਰਿਖੀ ਪੰਜਗਰਾਈਆਂ ਵੱਲੋਂ ਚਲਾਈ ਪੰਛੀ ਪਿਆਰੇ ਮੁਹਿੰਮ ਤਹਿਤ ਸਰਕਾਰੀ ਸੀਨੀਅਰ ਸੈਕੰਡਰੀ ਸਕੂਲ ਹਸਤਾ ਕਲਾਂ ਨੇ ਪੰਛੀਆਂ ਦੀ ਸੇਵਾ ਸੰਭਾਲ ਸ਼ੁਰੂ ਕਰ ਦਿੱਤੀ ਹੈ ਇਸ ਮੌਕੇ ਸਕੂਲ ਦੇ ਵਿਦਿਆਰਥੀਆਂ ਨੂੰ ਪੰਛੀਆਂ ਦੀ ਸੇਵਾ ਸੰਭਾਲ ਅਤੇ ਵੱਧ ਤੋਂ ਵੱਧ ਦਰੱਖ਼ਤ ਲਗਾ ਕੇ ਵਾਤਾਵਰਨ ਨੂੰ ਬਚਾਉਣ ਲਈ ਤੇ ਪੰਛੀਆਂ ਪ੍ਰਤੀ ਪਿਆਰ ਪੈਦਾ ਕਰਨ ਲਈ ਪ੍ਰੇਰਿਤ ਕੀਤਾ ਗਿਆ। ਪੰਛੀਆਂ ਨੂੰ ਛੋਟੇ ਛੋਟੇ ਆਲਣੇ ਤੇ ਪਾਣੀ ਦਾ ਪ੍ਰਬੰਧ ਕਰਨ ਲਈ ਅਤੇ ਵੱਧ ਤੋਂ ਵੱਧ ਰੁੱਖ ਲਗਾ ਕੇ ਉਨਾਂ ਦੇ ਪਾਲਨ ਦਾ ਜ਼ਿੰਮਾ ਲੈਣ ਦੇ ਲਈ ਸਕੂਲ ਦੇ ਸਾਰੇ ਬੱਚਿਆਂ ਨੂੰ ਸਕੂਲ ਵੱਲੋਂ ਪ੍ਰੇਰਿਆ ਗਿਆ ਅਤੇ ਸਮੂਹ ਬੱਚਿਆਂ ਨੇ ਅਹਿਦ ਲਿਆ ਕਿ ਉਹ ਗਰਮੀਆਂ ਦੀਆਂ ਛੁੱਟੀਆਂ ਦੇ ਵਿੱਚ ਘੱਟੋ ਘੱਟ ਇੱਕ ਇੱਕ ਰੁੱਖ ਲਗਾ ਕੇ ਉਸ ਨੂੰ ਪਾਲਣ ਦਾ ਜ਼ਿੰਮਾ ਲੈਣਗੇ ਅਤੇ ਕਦੇ ਵੀ ਕਿਸੇ ਪੰਛੀ ਨੂੰ ਨੁਕਸਾਨ ਨਹੀਂ ਪਹੁੰਚਾਉਣਗੇ ਤੇ ਪੰਛੀਆਂ ਲਈ ਰੋਜ਼ਾਨਾ ਪਾਣੀ ਰੱਖਿਆ ਕਰਨਗੇ ਇਸ ਮੌਕੇ ਸਕੂਲ ਵਿੱਚ ਵੀ ਪੰਛੀਆਂ ਲਈ ਪਾਣੀ ਦੇ ਕਟੋਰੇ ਰੱਖੇ ਗਏ। ਇਸ ਸਮੇਂ ਸਕੂਲ ਪਿ੍ਰੰਸੀਪਲ ਰਾਜੀਵ ਮੱਕੜ, ਮੈਡਮ ਕੰਚਨ, ਸ਼ੈਲਜਾ, ਪ੍ਰੀਆ ਠੁਕਰਾਲ ਅਤੇ ਮੈਡਮ ਅੰਜੂ ਬਾਲਾ ਸਮੇਤ ਸਮੂਹ ਸਟਾਫ਼ ਤੇ ਸਮੂਹ ਵਿਦਿਆਰਥੀ ਹਾਜ਼ਰ ਸਨ।

Check Also

ਡਾਕ ਸਮੱਗਰੀ ਦੀ ਬੁਕਿੰਗ ਲਈ ਵੱਡੇ ਪਿਕਅੱਪ ਵਾਹਨ ਨੂੰ ਹਰੀ ਝੰਡੀ

ਅੰਮ੍ਰਿਤਸਰ, 18 ਸਤੰਬਰ (ਸੁਖਬੀਰ ਸਿੰਘ) – ਚਰਨਜੀਤ ਸਿੰਘ ਪ੍ਰਵਰ ਅਧਿਕਾਰੀ ਡਾਕਘਰ ਅੰਮ੍ਰਿਤਸਰ ਮੰਡਲ ਵੱਲੋਂ ਅੰਮ੍ਰਿਤਸਰ …

Leave a Reply