ਤਰਨਜੋਤ ਨੇ ਪ੍ਰਾਪਤ ਕੀਤੇ 95.8 ਫੀਸਦੀ ਅੰਕ
ਅੰਮ੍ਰਿਤਸਰ, 28 ਮਈ (ਪੰਜਾਬ ਪੋਸਟ- ਸੁਖਬੀਰ ਸਿੰਘ ਖੁਰਮਣੀਆ) – ਖ਼ਾਲਸਾ ਕਾਲਜ ਗਵਰਨਿੰਗ ਕੌਂਸਲ ਅਧੀਨ ਸਫ਼ਲਤਾ ਪੂਰਵਕ ਚਲ ਰਹੇ ਖਾਲਸਾ ਕਾਲਜ
ਪਬਲਿਕ ਸਕੂਲ ਦੇ ਵਿਦਿਆਰਥੀਆਂ ਨੇ ਸੀ. ਬੀ.ਐਸ.ਈ ਵੱਲੋਂ ਐਲਾਨੇ ਗਏ 12ਵੀਂ ਬੋਰਡ ਦੀ ਪ੍ਰੀਖਿਆ ਦੇ ਨਤੀਜਿਆਂ ’ਚ ਸ਼ਾਨਦਾਰ ਉਪਲਬੱਧੀ ਹਾਸਲ ਕੀਤੀ। ਸਕੂਲ ਦੇ ਸਾਇੰਸ ਗਰੁੱਪ ਦੇ ਵਿਦਿਆਰਥੀਆਂ ਜਿਨਾਂ ’ਚ ਤਰਨਜੋਤ ਕੌਰ ਨੇ 95.8 ਪ੍ਰਤੀਸ਼ਤ ਅੰਕ ਹਾਸਲ ਕਰਕੇ ਸਕੂਲ ਭਰ ’ਚ ਪਹਿਲਾ ਸਥਾਨ ਅਤੇ ਨੰਦਿਤਾ ਅਹੂਜਾ ਨੇ 94.4, ਸ਼ਰਨਜੀਤ ਕੌਰ ਨੇ 94.0 ਅਤੇ ਮਨਦੀਪ ਸਿੰਘ ਨੇ 93.2 ਪ੍ਰਤੀਸ਼ਤ ਨੰਬਰ ਹਾਸਲ ਕਰਕੇ ਕ੍ਰਮਵਾਰ ਦੂਜਾ, ਤੀਜਾ ਅਤੇ ਚੌਥਾ ਸਥਾਨ ਪ੍ਰਾਪਤ ਕੀਤਾ ਹੈ। ਜਦ ਕਿ ਮਨਦੀਪ ਸਿੰਘ ਨੇ ਉਕਤ ਇਮਤਿਹਾਨਾਂ ਤੋਂ ਇਲਾਵਾ ਜੇ.ਈ.ਈ (ਮੇਨ) ਦੀ ਪ੍ਰੀਖਿਆ ’ਚ 360 ਵਿੱਚੋਂ 285 ਨੰਬਰ ਹਾਸਲ ਕਰਕੇ ਜ਼ਿਲੇ ’ਚ ਪਹਿਲਾ ਸਥਾਨ ਹਾਸਲ ਕੀਤਾ ਹੈ।
ਇਸ ਦੌਰਾਨ ਕੌਂਸਲ ਦੇ ਆਨਰੇਰੀ ਸਕੱਤਰ ਰਜਿੰਦਰ ਮੋਹਨ ਸਿੰਘ ਛੀਨਾ ਨੇ ਸਕੂਲ ਕਾਰਜਕਾਰੀ ਪਿੰ੍ਰਸੀਪਲ ਅਤੇ ਸਟਾਫ਼ ਨੂੰ ਉਕਤ ਸ਼ਾਨਦਾਰ ਨਤੀਜੇ ’ਤੇ ਵਧਾਈ ਅਤੇ ਕਿਹਾ ਕਿ ਉਕਤ ਉਨਾਂ ਦੀ ਅਗਵਾਈ ’ਚ ਸਕੂਲ ਸਫ਼ਲਤਾਪੂਰਵਕ ਪ੍ਰਾਪਤੀਆਂ ਹਾਸਲ ਕਰ ਰਿਹਾ ਹੈ।ਉਨਾਂ ਇਸ ਮੌਕੇ ਐਲਾਨ ਕੀਤਾ ਕਿ 95 ਪ੍ਰਤੀਸ਼ਤ ਤੋਂ ਵਧੇਰੇ ਅੰਕ ਹਾਸਲ ਕਰਨ ਵਾਲੇ ਵਿਦਿਆਰਥੀ ਦੀ ਪੂਰੀ ਫ਼ੀਸ ਅਤੇ 90 ਤੋਂ 95 ਪ੍ਰਤੀਸ਼ਤ ਅੰਕ ਹਾਸਲ ਕਰਨ ਵਾਲੇ ਵਿਦਿਆਰਥੀ ਦੀ ਅੱਧੀ ਫ਼ੀਸ ਮੁਆਫ਼ ਕੀਤੀ ਜਾਵੇਗੀ, ਉਹ ਵਿਦਿਆਰਥੀ ਖ਼ਾਲਸਾ ਕਾਲਜ ਮੈਨੇਜ਼ਮੈਂਟ ਅਧੀਨ ਚਲ ਰਹੇ ਚਾਹੇ ਕਿਸੇ ਵੀ ਵਿੱਦਿਅਕ ਅਦਾਰੇ ’ਚ ਪੜਾਈ ਕਰੇ।
ਸਕੂਲ ਦੇ ਕਾਰਜਕਾਰੀ ਪਿ੍ਰੰਸੀਪਲ ਕਮਲਜੀਤ ਕੌਰ ਨੇ ਜਾਣਕਾਰੀ ਦਿੰਦਿਆਂ ਦੱਸਿਆ ਕਿ ਕਿਹਾ ਕਿ ਸਾਇੰਸ ਗਰੁੱਪ ਦੀ ਵਿਦਿਆਰਥਣ ਹਰਨੂਰ ਕੌਰ ਨੇ 91.4 ਅਤੇ ਹਰਸ਼ਵੀਰ ਮੰਡ ਨੇ 90.4 ਅੰਕਾਂ ਨਾਲ ਕ੍ਰਮਵਾਰ 5ਵਾਂ ਅਤੇ 6ਵਾਂ ਸਥਾਨ ਹਾਸਲ ਕੀਤਾ। ਉਨਾਂ ਕਿਹਾ ਕਿ ਇਸੇ ਤਰਾਂ ਸਕੂਲ ਦੇ ਕਾਮਰਸ ਗਰੁੱਪ ’ਚ ਜਸਲੀਨ ਕੌਰ ਨੂੰ 90.8 ਅਤੇ ਬਨਪ੍ਰੀਤ ਕੌਰ ਨੂੰ 90.2 ਫ਼ੀਸਦੀ ਨੰਬਰ ਪ੍ਰਾਪਤ ਕਰਕੇ ਸਕੂਲ ਅਤੇ ਮਾਤਾ ਪਿਤਾ ਦਾ ਨਾਂਅ ਰੌਸ਼ਨ ਕੀਤਾ, ਜਿਸ ਨਾਲ ਸਕੂਲ ਦਾ ਨਤੀਜਾ 100 ਫ਼ੀਸਦੀ ਰਿਹਾ। ਉਨਾਂ ਨੇ ਇਨਾਂ ਵਿਦਿਆਰਥੀਆਂ ਨੂੰ ਵਧਾਈ ਦਿੱਤੀ ਅਤੇ ਸਟਾਫ਼ ਦੀ ਮਿਹਨਤ ਨੂੰ ਸਲਾਹਿਆ।
ਕਾਨਵੋਕੇਸ਼ਨ ਦੌਰਾਨ ਮਜੀਠੀਆ, ਛੀਨਾ ਅਤੇ ਪਿ੍ਰੰ: ਨਾਨਕ ਸਿੰਘ ਨੇ ਗ੍ਰੈਜ਼ੂਏਟ ਅਤੇ ਪੋਸਟ ਗ੍ਰੈਜ਼ੂਏਟ ਡਿਗਰੀਆਂ ਆਦਿ ਨਾਲ ਸਬੰਧਿਤ ਵਿਦਿਆਰਥਣਾਂ ਨੂੰ ਡਿਗਰੀਆਂ ਦੇਣ ਤੋਂ ਇਲਾਵਾ ਵਿੱਦਿਆ ਦੇ ਖੇਤਰ ’ਚ ਉਚ ਸਥਾਨ ਹਾਸਲ ਕਰਨ ਵਾਲੀਆਂ ਵਿਦਿਆਰਥਣਾਂ ਨੂੰ ਚੈਕ, ਤਮਗੇ ਅਤੇ ਸਰਟੀਫ਼ਿਕੇਟ ਦੇ ਕੇ ਨਿਵਾਜਿਆ ਗਿਆ।ਮਜੀਠੀਆ ਨੇ ਵਿੱਦਿਆ ਨੂੰ ਪਰਉਪਕਾਰੀ ਦੱਸਦਿਆਂ ਕਿਹਾ ਕਿ ਸਹੀ ਢੰਗ ਨਾਲ ਸਿੱਖਿਅਤ ਆਦਮੀ ਜਾਂ ਔਰਤ ’ਚ ਹਲੀਮੀ ਹੁੰਦੀ ਹੈ।ਛੀਨਾ ਨੇ ਕਿਹਾ ਕਿ ਜੇਕਰ ਲੜਕੇ ਨੂੰ ਪੜਾਇਆ ਜਾਂਦਾ ਹੈ ਤਾਂ ਉਹ ਆਪ ਵਿੱਦਿਆ ਹਾਸਲ ਕਰਦਾ ਹੈ, ਜੇਕਰ ਲੜਕੀ ਨੂੰ ਪੜਾਇਆ ਜਾਂਦਾ ਹੈ ਤਾਂ ਪੂਰਾ ਪਰਿਵਾਰ ਹੀ ਨਹੀਂ, ਸਗੋਂ ਆਉਣ ਵਾਲੀਆਂ ਪੀੜੀਆਂ ਵੀ ਸਿੱਖਿਅਤ ਹੁੰਦੀਆਂ ਹਨ।
ਪਿ੍ਰੰ: ਨਾਨਕ ਸਿੰਘ ਨੇ ਆਏ ਹੋਏ ਮੁੱਖ ਮਹਿਮਾਨਾਂ ਦਾ ਨਿੱਘਾ ਸਵਾਗਤ ਕਰਦਿਆਂ ਉਨਾਂ ਨੂੰ ਫ਼ੁੱਲਾਂ ਦੇ ਗੁਲਦਸਤੇ ਭੇਟ ਕੀਤੇ। ਸਮਾਗਮ ਦੀ ਸ਼ੁਰੂਆਤ ਵਿਦਿਆਰਥਣਾਂ ਦੁਆਰਾ ਸ਼ਬਦ ਗਾਇਨ ਕਰਕੇ ਕੀਤਾ ਗਿਆ।ਇਸ ਤੋਂ ਪਹਿਲਾਂ ਪਿ੍ਰੰ: ਨਾਨਕ ਸਿੰਘ ਨੇ ਕਾਲਜ ਦੀ ਸਾਲਾਨਾ ਰਿਪੋਰਟ ਪੇਸ਼ ਕਰਦਿਆਂ ਸੰਸਥਾ ਦੀ ਵਿੱਦਿਅਕ, ਸਭਿਆਚਾਰਕ ਖੇਤਰ ’ਚ ਹਾਸਲ ਕੀਤੀਆਂ ਉਪਲਬੱਧੀਆਂ ਤੇ ਸਰਗਰਮੀਆਂ ਦਾ ਵਿਸਥਾਰ ਪੂਰਵਕ ਜ਼ਿਕਰ ਕੀਤਾ।
ਇਸ ਮੌਕੇ ਕੌਂਸਲ ਦੇ ਜੁਆਇੰਟ ਸਕੱਤਰ ਅਜ਼ਮੇਰ ਸਿੰਘ ਹੇਰ, ਸਰਦੂਲ ਸਿੰਘ ਮੰਨਣ, ਗੁਰੂ ਨਾਨਕ ਦੇਵ ਹਸਪਤਾਲ ਤੋਂ ਡਾ. ਸ਼ਿਵਾਜੀ, ਗਲੋਬਲ ਕਾਲਜ ਤੋਂ ਪ੍ਰੋ: ਵੰਦਨਾ, ਕਾਲਜ ਸੁਪਰਡੈਂਟ ਨਰਿੰਦਰ ਸਿੰਘ, ਅੰਡਰ ਸੈਕਟਰੀ ਡੀ. ਐਸ ਰਟੌਲ, ਪ੍ਰੋ: ਮੋਹਿੰਦਰ ਸਿੰਘ, ਪ੍ਰੋ: ਗਿਰਜਾ ਭੱਲਾ, ਪ੍ਰੋ: ਕ੍ਰਿਸ਼ਨਾ, ਪ੍ਰੋ: ਗੁਲਸ਼ਨ, ਪ੍ਰੋ: ਭਾਰਤੀ ਗੁਪਤਾ, ਪ੍ਰੋ: ਅਮਨਦੀਪ ਕੌਰ, ਪ੍ਰੋ: ਜਗਦੀਪ ਕੌਰ, ਪ੍ਰੋ: ਸੋਨੀਆ, ਪ੍ਰੋ: ਰਾਜਵਿੰਦਰ ਕੌਰ, ਮਨਪ੍ਰੀਤ ਕੌਰ, ਸ੍ਰੀ ਵਿਨੋਦ ਪਾਲ ਤੋਂ ਇਲਾਵਾ ਸਮੂੰਹ ਸਟਾਫ਼ ਅਤੇ ਵਿਦਿਆਰਥਣਾਂ ਹਾਜ਼ਰ ਸਨ।ਇਸ ਮੌਕੇ ਵਿਦਿਆਰਥਣਾਂ ਵੱਲੋਂ ਰੰਗਾਰੰਗ ਪ੍ਰੋਗਰਾਮ ਵੀ ਪੇਸ਼ ਕੀਤਾ ਗਿਆ।
Check Also
ਜ਼ਿਲ੍ਹਾ ਰੋਜ਼ਗਾਰ ਅਤੇ ਕਾਰੋਬਾਰ ਬਿਊਰੋ ਵਿਖੇ ਪਲੇਸਮੈਂਟ ਕੈਂਪ 5 ਅਗਸਤ ਨੂੰ
ਅੰਮ੍ਰਿਤਸਰ, 4 ਅਗਸਤ (ਸੁਖਬੀਰ ਸਿੰਘ) – ਡਾ. ਰੁਪਿੰਦਰ ਪਾਲ ਸਿੰਘ ਵਧੀਕ ਡਿਪਟੀ ਕਮਿਸ਼ਨਰ (ਸ਼ਹਿਰੀ ਵਿਕਾਸ)-ਕਮ-ਮੁੱਖ …
Punjab Post Daily Online Newspaper & Print Media