Friday, March 20, 2026

ਕਾਂਗਰਸ ਵਾਅਦੇ ਪੂਰੇ ਕਰਨ ‘ਚ ਨਾਕਾਮ ਰਹੀ ਤਾਂ `ਆਪ` ਵਿੱਢੇਗੀ ਸੂਬਾ ਪੱਧਰੀ ਅੰਦੋਲਨ – ਕੇਜਰੀਵਾਲ

PPN2905201704ਅੰਮ੍ਰਿਤਸਰ, 29 ਮਈ (ਪੰਜਾਬ ਪੋਸਟ ਬਿਊਰੋ) – ਆਮ ਆਦਮੀ ਪਾਰਟੀ ਦੇ ਕੌਮੀ ਕਨਵੀਨਰ ਅਤੇ ਦਿੱਲੀ ਦੇ ਮੁੱਖ ਮੰਤਰੀ ਅਰਵਿੰਦ ਕੇਜਰੀਵਾਲ ਨੇ ਪੂਰੇ ਪੰਜਾਬ ਲੀਡਰਸ਼ਿਪ ਨਾਲ ਸ੍ਰੀ ਹਰਿਮੰਦਰ ਸਾਹਿਬ ਵਿਖੇ ਸ੍ਰੀ ਗੁਰੂ ਅਰਜਨ ਦੇਵ ਜੀ ਦੇ ਸਹੀਦੀ ਦਿਹਾੜੇ‘ ਤੇ ਨਤਮਸਤਕ ਹੁੰਦੇ ਹੋਏ ਸਰਬੱਤ ਦੇ ਭਲੇ ਲਈ ਕਾਮਨਾ ਕੀਤੀ। ਕੇਜਰੀਵਾਲ ਨੇ ਕਿਹਾ ਕਿ ਗੁਰੂ ਅਰਜਨ ਦੇਵ ਜੀ ਦਾ ਬਲਿਦਾਨ ਜਬਰ ਜੁਲਮ ਦੇ ਖਿਲਾਫ ਸਮੁੱਚੀ ਮਾਨਵਤਾ ਦੀ ਭਲਾਈ ਲਈ ਸੀ।ਉਨਾਂ ਨੇ ਕਿਹਾ ਕਿ ਸਾਨੂੰ ਸ਼੍ਰੀ ਗੁਰੂ ਅਰਜਨ ਦੇਵ ਜੀ ਦੇ ਦਰਸਾਏ ਮਾਰਗ ਉਤੇ ਚਲਦੇ ਹੋਏ ਮਾਨਵਤਾ ਦੀ ਭਲਾਈ ਕੰਮ ਕਰਨੇ ਚਾਹੀਦੇ ਹਨ।
ਇਸ ਦੌਰਾਨ ਵਲੰਟੀਅਰਾਂ ਨਾਲ ਰੂ-ਬ-ਰੂ ਹੁੰਦੇ ਹੋਏ ਅਰਵਿੰਦ ਕੇਜਰੀਵਾਲ ਨੇ ਕਿਹਾ ਕਿ ਭਿ੍ਰਸ਼ਟ ਪ੍ਰਸ਼ਾਸਨਿਕ ਅਤੇ ਰਾਜਨੀਤਕ ਪ੍ਰਣਾਲੀ ਨੂੰ ਸਾਫ ਕਰਨ ਲਈ ‘ਆਪ‘ ਦਾ ਗਠਨ ਕੀਤਾ ਗਿਆ ਹੈ ਅਤੇ ਅਸੀਂ ਜਨਤਕ ਭਲਾਈ ਦੇ ਇਕੋ ਇਕ ਉਦੇਸ ਨਾਲ ਆਪਣੀ ਲੜਾਈ ਨੂੰ ਨਿਡਰਤਾ ਅਤੇ ਇਮਾਨਦਾਰੀ ਨਾਲ ਜਾਰੀ ਰੱਖਾਂਗੇ। ਕੇਜਰੀਵਾਲ ਨੇ ਕਿਹਾ ਕਿ ਭਾਵੇਂ ਚੋਣਾਂ ਦੇ ਨਤੀਜੇ ਪਾਰਟੀ ਅਤੇ ਪੰਜਾਬ ਦੀ ਜਨਤਾ ਦੀ ਉਮੀਦ ਅਨੁਸਾਰ ਨਹੀਂ ਆਏ ਪਰ ਅਸੀਂ ਉਪਰਵਾਲੇ (ਪਰਮਾਤਮਾ) ਦੀ ਰਜਾ ‘ਚ ਰਹਿਣ ਵਾਲੇ ਸਧਾਰਣ ਲੋਕ ਹਾਂ ਅਤੇ ਉਪਰਵਾਲੇ ਨੂੰ ਇਸ ਤਰਾਂ ਹੀ ਮੰਜੂਰ ਸੀ ਉਪਰਵਾਲੇ ਦੀ ਇਹ ਰਜ਼ਾ ਵੀ ੁਪਾਰਟੀ ਦੇ ਹੱਕ ਵਿਚ ਹੀ ਹੋਵੇਗੀ। ਜਿਸ ਨੇ ਸਾਨੂੰ ਮੁੱਖ ਵਿਰੋਧੀ ਧਿਰ ਦੀ ਜਿੰਮੇਵਾਰੀ ਸੌਂਪੀ ਹੈ।
ਉਨਾਂ ਨੇ ਕਿਹਾ ਕਿ ਪੰਜਾਬ ਵਿਚ ਪਾਰਟੀ ਦੇ ਸੰਗਠਨ ਦੀ ਪੁਨਰਗਠਨ ਦੀ ਪ੍ਰਕਿਰਿਆ ਸ਼ੁਰੂ ਹੋ ਚੁੱਕੀ ਹੈ, ਜੋ ਛੇਤੀ ਹੀ ਪੂਰਾ ਹੋ ਜਾਏਗੀ ਅਤੇ ਨਵੇਂ ਢਾਂਚੇ ਵਿਚ, ਬੂਥ ਇੰਚਾਰਜ ਸਭ ਤੋਂ ਪਾਵਰਫੁਲ ਸਥਿਤੀ ਵਿਚ ਹੋਣਗੇ ਕਿਉਂਕਿ ਉਹ ਲੋਕ ਹਨ ਜੋ ਰੋਜ਼ਾਨਾ ਦੇ ਆਧਾਰ ‘ਤੇ ਲੋਕਾਂ ਨਾਲ ਗੱਲਬਾਤ ਕਰਦੇ ਹਨ ਅਤੇ ਅਖੀਰ ਵਿਚ ਪਾਰਟੀ ਦੇ ਉਮੀਦਵਾਰਾਂ ਲਈ ਵੋਟਾਂ ਹਾਸਿਲ ਕਰਨ ਵਿਚ ਵੱਡੀ ਭੂਮਿਕਾ ਨਿਭਾਉਂਦੇ ਹਨ।ਵਲੰਟੀਅਰਾਂ ਦੇ ਪੱਖ ਵਿਚ ਬੋਲਦੇ ਹੋਏ ਕੇਜਰੀਵਾਲ ਨੇ ਕਿਹਾ ਕਿ ਵਾਲੰਟੀਅਰ ਹੀ ਪਾਰਟੀ ਦੀ ਰੀੜ ਦੀ ਹੱਡੀ ਹੈ ਅਤੇ ਉਨਾਂ ਦੇ ਕੰਮ ਨੂੰ ਪਾਰਟੀ ਦੇ ਵਿਧਾਇਕਾਂ ਨੇ ਪਹਿਲ ਦੇ ਆਧਾਰ ‘ਤੇ ਕੀਤਾ ਜਾਣਾ ਚਾਹੀਦਾ ਹੈ, ਇਥੇ ਉਨਾਂ ਨੇ ਵਲੰਟੀਅਰਾਂ ਨੂੰ ਇਹ ਵੀ ਅਪੀਲ ਕਰਦੇ ਹੋਏ ਕਿਹਾ ਕਿ ਉਹ ਅਸਲ ਮਾਮਲਿਆਂ ਨੂੰ ਹੀ ਦਰਸਾਉਣ, ਜਿਨਾਂ ਨੂੰ ਅਸਲ ਵਿਚ ਸਮਰਥਨ ਦੀ ਲੋੜ ਹੈ।
ਕੈਪਟਨ ਅਮਰਿੰਦਰ ਸਿੰਘ ‘ਤੇ ਟਿੱਪਣੀ ਕਰਦੇ ਹੋਏ ਕੇਜਰੀਵਾਲ ਨੇ ਕਿਹਾ ਕਿ ਕਾਂਗਰਸ ਨੇ ਆਪਣੇ ਚੋਣ ਮਨੋਰਥ ਪੱਤਰ ‘ਚ ਨੌਜਵਾਨਾਂ ਲਈ ਨੌਕਰੀਆਂ ਅਤੇ ਮੁਫਤ ਸਮਾਰਟ ਫੋਨ ਦਾ ਵਾਅਦਾ ਕੀਤਾ ਸੀ ਪਰੰਤੂ ਵਾਅਦੇ ਖੋਖਲੇ ਸਾਬਿਤ ਹੁੰਦੇ ਜਾ ਰਹੇ ਹਨ। ਜਦੋਂ ਕਿ ਕਾਂਗਰਸ ਸਰਕਾਰ ਨੇ ਕਿਸਾਨਾਂ ਲਈ 100% ਕਰਜਾ ਮੁਆਫ ਕਰਨ ਦਾ ਵਾਅਦਾ ਕੀਤਾ ਸੀ, ਪਰੰਤੂ ਅਫਸੋਸ ਅਜੇ ਤੱਕ ਵਾਅਦਾ ਪੂਰਾ ਨਹੀਂ ਕੀਤਾ ਗਿਆ ਅਤੇ ਹਾਲੇ ਵੀ ਕਿਸਾਨ ਕਰਜੇ ਦੇ ਬੋਝ ਥੱਲੇ ਮਜਬੂਰ ਹੋ ਆਤਮ ਹੱਤਿਆਵਾਂ ਦਾ ਰਾਸਤਾ ਅਪਣਾ ਰਹੇ ਹਨ, ਪਰ ਹੁਣ ਉਹ ਆਪਣੇ ਕਰਜਾ ਮੁਆਫੀ ਸਮੇਤ ਹੋਰ ਵਾਅਦਿਆਂ ਤੋਂ ਮੁਕਰਨ ਲੱਗੇ ਹਨ।
ਜੇਕਰ ਕਾਂਗਰਸ ਸਰਕਾਰ ਆਪਣੇ ਵਾਅਦਿਆਂ ਨੂੰ ਪੂਰਾ ਕਰਨ ਵਿਚ ਅਸਮਰੱਥ ਹੁੰਦੀ ਹੈ ਕੈਪਟਨ ਅਮਰਿੰਦਰ ਸਿੰਘ ਜਨਤਕ ਤੌਰ ਤੇ ਮੁਆਫੀ ਮੰਗਣ।ਪਰ ਆਮ ਆਦਮੀ ਪਾਰਟੀ ਉਨਾਂ ਨੂੰ ਵਾਅਦਿਆਂ ਤੋੋਂ ਭੱਜਣ ਨਹੀਂ ਦੇਵੇਗੀ ਅਤੇ ਸੜਕ ਤੋਂ ਲੈ ਕੇ ਸਦਨ ਤੱਕ ਅੰਦੋਲਨ ਕਰੇਗੀ।
ਪਾਰਟੀ ਦੇ ਸੂਬਾਈ ਪ੍ਰਧਾਨ ਭਗਵੰਤ ਮਾਨ ਨੇ ਕਿਹਾ ਕਿ ਪੰਜਾਬ ਦੇ ਲੋਕਾਂ ਨੇ ਵਿਧਾਨ ਸਭਾ ‘ਚ ਉਨਾਂ ਦੀ ਨੁਮਾਇੰਦਗੀ ਕਰਨ ਲਈ 20 ਵਿਧਾਇਕਾਂ ਨੂੰ ਚੁਣਿਆ ਹੈ, ਜੋ ਕਿ ਇਕ 4 ਸਾਲ ਪੁਰਾਣੀ ਪਾਰਟੀ ਲਈ ਬਹੁਤ ਵੱਡੀ ਪ੍ਰਾਪਤੀ ਹੈ, ਉਨਾਂ ਕਿਹਾ ਕਿ ਕਈ ਵਾਰ ਗੰਦਗੀ ਇੰਨੀ ਜਿਆਦਾ ਹੁੰਦੀ ਹੈ ਕਿ ਝਾੜੂ ਦੋ ਵਾਰ ਲਗਾਉਣਾ ਪੈਂਦਾ ਹੈ। ਆਮ ਆਦਮੀ ਪਾਰਟੀ ਆਪਣੇ ਵਚਨਬੱਧਤਾ ਪ੍ਰਤੀ ਆਪਣੀ ਵਚਨਬੱਧਤਾ ਨੂੰ ਪੁਰੀ ਇਮਾਨਦਾਰੀ ਨਾਲ ਮੁੱਖ ਵਿਰੋਧੀ ਪਾਰਟੀ ਦੇ ਤੌਰ‘ ਤੇ ਨਿਭਾਏਗੀ।ਮਾਨ ਨੇ ਕਿਹਾ ਕਿ ਪਾਰਟੀ ਪਰਿਵਰਤਨ ਦੇ ਇੱਕ ਪੜਾਅ ‘ਚੋਂ ਲੰਘ ਰਹੀ ਹੈ ਅਤੇ ਛੇਤੀ ਹੀ ਪਾਰਟੀ‘ ਚ ਇਕ ਸੁਥਰਾ ਢਾਂਚਾ ਉਸਾਰਿਆ ਜਾਵੇਗਾ।ਉਨਾਂ ਕਿਹਾ ਕਿ ਉਹ ਪਾਰਟੀ ਦੇ ਅਸੰਤੁਸਟ ਵਲੰਟੀਅਰਾਂ ਨਾਲ ਸੰਪਰਕ ਕਰਨ ਤੋਂ ਨਹੀਂ ਝਿਜਕਣਗੇ ਅਤੇ ਉਨਾਂ ਨੂੰ ਮਨਾਉਣ ਲਈ ਹਰ ਸੰਭਵ ਕੋਸ਼ਿਸ ਕਰਨਗੇ।ਉਨਾਂ ਨਾਲ ਇਹ ਵੀ ਕਿਹਾ ਕਿ ੱਿਜਥੇ ਕਿੱਥੇ ਸਰਕਾਰ ਆਮ ਆਦਮੀ ਪਾਰਟੀ ਦੇ ਵਲੰਟੀਅਰਾਂ ਅਤੇ ਆਗੂਆਂ ਨਾਲ ਬਦਲੇ ਦੀ ਭਾਵਨਾ ਦਿਖਾਵੇਗੀ ਤਾਂ ਪਾਰਟੀ ਸਰਕਾਰ ਦੀ ਇਟ ਨਾਲ ਇਟ ਬਜਾ ਦੇਵੇਗੀ ਅਤੇ ਆਪਣੇ ਵਰਕਰਾਂ ਵਲੰਟੀਅਰਾਂ ਦਾ ਡੱਟ ਕੇ ਸਾਥ ਦੇਵੇਗੀ।
ਵਿਰੋਧੀ ਧਿਰ ਦੇ ਨੇਤਾ ਐਚ.ਐਸ ਫੂਲਕਾ ਨੇ ਕਿਹਾ ਕਿ ਵਿਧਾਇਕਾਂ ਦੀ ਟੀਮ ਇਮਾਨਦਾਰੀ ਨਾਲ ਆਪਣੇ ਫਰਜ ਨਿਭਾ ਰਹੀ ਹੈ ਅਤੇ ਕਾਂਗਰਸ ਸਰਕਾਰ ਨੂੰ ਚੋਣਾਂ ਦੌਰਾਨ ਕੀਤੇ ਗਏ ਵਾਅਦਿਆਂ ਤੋਂ ਆਪਣਾ ਪੱਖ ਹਟਾਉਣ ਦੀ ਆਗਿਆ ਨਹੀਂ ਦੇਵੇਗੀ। ਫੂਲਕਾ ਨੇ ਕਿਹਾ ਕਿ ਆਮ ਆਦਮੀ ਪਾਰਟੀ ਦੀ ਲੀਡਰਸ਼ਿਪ ਜਮੀਨੀ ਪੱਧਰ ‘ਤੇ ਕੰਮ ਕਰਨ ਦੀ ਇੱਛਾ ਰੱਖਦੀ ਹੈ, ਜੋ ਇਸ ਤੱਥ ਤੋਂ ਸਪੱਸ਼ਟ ਹੈ ਕਿ ਦਿੱਲੀ ਦੇ ਸਰਕਾਰੀ ਸਕੂਲਾਂ ਦੇ 88% ਵਿਦਿਆਰਥੀ ਪ੍ਰਾਈਵੇਟ ਸਕੂਲਾਂ ਦੇ 79% ਦੇ ਮੁਕਾਬਲੇ 10+2 ਨਤੀਜੇ ਪਾਸ ਹੋਏ ਹਨ।ਵਿਧਾਇਕ ਸੁਖਪਾਲ ਖਹਿਰਾ ਨੇ ਕਿਹਾ ਕਿ ਵਿਧਾਇਕ ਰਾਣਾ ਗੁਰਜੀਤ ਸਿੰਘ ਵਿਰੁੱਧ ਕਾਰਵਾਈ ਕਰਨ ਲਈ ਕੈਪਟਨ ਅਮਰਿੰਦਰ ਸਿੰਘ ਨੂੰ ‘ਆਪ‘ ਵਲੋਂ ਦਿੱਤੀ ਗਈ ਆਖਰੀ ਮਿਤੀ ਖਤਮ ਹੋ ਗਈ ਹੈ ਅਤੇ ਪਾਰਟੀ ਨੂੰ ਨਿਆਂ ਯਕੀਨੀ ਬਣਾਉਣ ਲਈ ਕੱਲ ਮੁੱਖ ਮੰਤਰੀ ਨਿਵਾਸ ਸਥਾਨ ‘ਤੇ ਘਿਰਾਓ ਕਰਨਗੇ। ਇਸ ਮੌਕੇ ‘ਤੇ ਸਹਿ-ਪ੍ਰਧਾਨ ਅਮਨ ਅਰੋੜਾ, ਪ੍ਰੋ. ਸਾਧੂ ਸਿੰਘ ਐਮ.ਪੀ, ਸੁਖਪਾਲ ਸਿੰਘ ਖਹਿਰਾ, ਪ੍ਰੋ. ਬਲਜਿੰਦਰ ਕੌਰ, ਕੁਲਤਾਰ ਸਿੰਘ ਅਤੇ ਪਾਰਟੀ ਦੇ ਹੋਰ ਵਿਧਾਇਕ ਮੌਜੂਦ ਸਨ।

Check Also

ਅਧਿਆਪਕਾਂ ਦੀ ਇਕ ਰੋਜ਼ਾ ਬਲਾਕ ਪੱਧਰੀ ਜਾਦੂਈ ਪਿਟਾਰਾ ਅਤੇ ਐਚ.ਪੀ.ਸੀ ਵਰਕਸ਼ਾਪ ਆਯੋਜਿਤ

ਅੰਮ੍ਰਿਤਸਰ, 18 ਮਾਰਚ (ਸੁਖਬੀਰ ਸਿੰਘ ਖੁਰਮਣੀਆਂ) – ਸਕੂੂਲ ਸਿੱਖਿਆ ਵਿਭਾਗ ਪੰਜਾਬ ਵਲੋਂ ਰਾਜ ਵਿਦਿਅਕ ਖੋਜ਼ …

Leave a Reply