Friday, March 20, 2026

ਬਠਿੰਡਾ ਜਿਲੇ ਦੇ ਸਮੂਹ ਗੁਰਦੁਆਰਿਆਂ ’ਚ ਸ਼ਰਧਾ ਨਾਲ ਮਨਾਇਆ ਸ਼ਹੀਦੀ ਦਿਹਾੜਾ

PPN2905201705ਬਠਿੰਡਾ, 29 ਮਈ (ਪੰਜਾਬ ਪੋਸਟ- ਅਵਤਾਰ ਸਿੰਘ ਕੈਂਥ, ਜਸਵਿੰਦਰ ਸਿੰਘ ਜੱਸੀ) – ਸ਼ਹੀਦਾਂ ਦੇ ਸਿਰਤਾਜ ਸ੍ਰੀ ਗੁਰੂ ਅਰਜਨ ਦੇਵ ਜੀ ਨੂੰ ਸਮਰਪਿਤ ਸਮਾਗਮਾਂ ਗੁਰਦੁਆਰਾ ਸਾਹਿਬਾਨਾਂ ਤੋਂ ਇਲਾਵਾ ਗੁਰੂ ਨਾਨਕ ਲੇਵਾ ਪ੍ਰਾਣੀਆਂ ਵਲੋਂ ਆਪਣੇ ਘਰਾਂ ਵਿਚ ਵੀ ਮਨਾਇਆ ਗਿਆ। ਇਸ ਮੌਕੇ ਸਥਾਨਕ ਸ਼ਹਿਰ ਦੀ ਨਿਰੋਲ ਧਾਰਮਿਕ ਜਥੇਬੰਦੀ ਸ੍ਰੀ ਸੁਖਮਨੀ ਸਾਹਿਬ ਸੇਵਾ ਸੁਸਾਇਟੀ, ਸਾਹਿਬਾਜ਼ਾਦਾ ਜੁਝਾਰ ਸਿੰਘ ਗੁਰਮਤਿ ਮਿਸ਼ਨਰੀ ਕਾਲਜ ਯੂਨਿਟ-2 ਵਲੋਂ ਜਿਥੇ ਹਫ਼ਤਾਵਾਰੀ ਧਾਰਮਿਕ ਸਮਾਗਮ ਕੀਤੇ ਜਾਂਦੇ ਹਨ ਉਥੇ ਹੀ ਉਨਾਂ ਵਲੋਂ ਹਿੰਦੂ ਪਰਿਵਾਰ ਰਮੇਸ਼ ਕੁਮਾਰ ਦੇ ਗ੍ਰਹਿ ਵਿਖੇ ਮਹਿਣਾ ਚੌਂਕ, ਗਲੀ ਨੀਤਾ ਸਟੀਰਟ ਵਿਖੇ ਸ੍ਰੀ ਗੁਰੂ ਗੰ੍ਰਥ ਸਾਹਿਬ ਜੀ ਦੀ ਹਜ਼ੂਰੀ ਵਿਚ ਨਿਤਨੇਮ ਦੀਆਂ ਬਾਣੀਆਂ ਤੇ ਸ੍ਰੀ ਸੁਖਮਨੀ ਸਾਹਿਬ ਜੀ ਦੇ ਪਾਠ ਸੰਗਤੀ ਰੂਪ ਕੀਤੇ ਗਏ।ਇਸ ਤੋਂ ਇਲਾਵਾ ਗੁਰਦੁਆਰਾ ਸਿੰਘ ਸਭਾ ਖਾਲਸਾ ਦੀਵਾਨ ਵਿਖੇ ਸ੍ਰੀ ਸੁਖਮਨੀ ਸਾਹਿਬ ਸੇਵਾ ਸੁਸਾਇਟੀ ਇਸਤਰੀ ਸਭਾ ਪ੍ਰਧਾਨ ਬੀਬੀ ਬਲਦੇਵ ਕੌਰ ਦੀ ਅਗਵਾਈ ’ਚ ਅਤੇ ਅਗਰਵਾਲ ਕਲੋਨੀ ਇਸਤਰੀ ਸਭਾ ਸੁਸਾਇਟੀ ਦੇ ਗੁਰਦੁਆਰਾ ਸਾਹਿਬ ਗਨੇਸ਼ਾ ਬਸਤੀ ਵਿਚ ਬੀਬੀ ਨਰਿੰਦਰ ਕੌਰ ਦੀ ਅਗਵਾਈ ਵਿਚ ਬੀਬੀਆਂ ਵਲੋਂ ਸ੍ਰੀ ਸੁਖਮਨੀ ਸਾਹਿਬ ਦੇ ਪਾਠ ਸੰਗਤੀ ਰੂਪ ਵਿਚ ਕੀਤੇ ਗਏ।ਗੁਰਦੁਆਰਾ ਕਿਲਾ ਮੁਬਾਰਕ, ਹਾਜੀ ਰਤਨ ਸਾਹਿਬ, ਗੁਰਦੁਆਰਾ ਮਤੀ ਦਾਸ ਨਗਰ ਵਿਖੇ ਸ੍ਰੀ ਗੁਰੂ ਗ੍ਰੰਥ ਸਾਹਿਬ ਜੀ ਦੇ ਪਰਸੋਂ ਤੋਂ ਕੀਤੇ ਅਰੰਭ ਅਖੰਡ ਪਾਠਾਂ ਦੇ ਭੋਗ ਉਪਰੰਤ ਰਾਗੀ ਕੁਲਵੰਤ ਸਿੰਘ ਵਲੋਂ ਸਬਦ ਕੀਰਤਨ ਕੀਤਾ ਗਿਆ।ਗੁਰਦੁਆਰਾ ਸਾਹਿਬ ਭਾਈ ਜਗਤਾ ਜੀ ਵਿਖੇ ਵੀ ਹਜ਼ੂਰੀ ਰਾਗੀ ਭਾਈ ਤਰਸੇਮ ਸਿੰਘ ਦੇ ਜਥੇ ਵਲੋਂ ਰਸਭਿੰਨਾ ਤੇ ਬੈਰਾਗਮਈ ਕੀਰਤਨ ਕੀਤਾ ਗਿਆ।ਗੁਰਦੁਆਰਾ ਨਾਨਕਸਰ ਬੀਬੀਵਾਲਾ ਰੋਡ ਵਿਖੇ ਸ੍ਰੀ ਗੁਰੂ ਅਰਜਨ ਦੇਵ ਜੀ ਦੇ ਮਨਾਏ ਜਾ ਰਹੇ ਸਮਾਗਮ ਦੀ ਲੜੀ ’ਚ ਹਜ਼ੂੁਰੀ ਰਾਗੀ ਭਾਈ ਗੁਰਸੇਵਕ ਸਿੰਘ ਵਲੋਂ ਅਤੇ ਭਾਈ ਜਗਤਾਰ ਸਿੰਘ ਗੰਗਾ ਵਲੋਂ ਗੁਰਮਤਿ ਵੀਚਾਰਾਂ ਸੰਗਤਾਂ ਨਾਲ ਕੀਤੀਆਂ ਗਈਆਂ।ਸ਼ਹੀਦ ਬਾਬਾ ਦੀਪ ਸਿੰਘ ਗੁਰਦੁਆਰਾ ਸਾਹਿਬ ਨੈਸ਼ਨਲ ਕਲੋਨੀ ਵਿਖੇ ਭਾਈ ਗੁਰਇੰਦਰਦੀਪ ਸਿੰਘ ਵਲੋਂ ਅੰਮਿ੍ਰਤ ਵੇਲੇ ਦੇ ਹੁਕਮਨਾਮੇ ਅਤੇ ਸਬਦ ਕੀਰਤਨ ਦੀ ਵਿਆਖਿਆ ਕੀਤੀ ਗਈ।ਅਰਦਾਸ ਉਪਰੰਤ ਸਮੂਹ ਗੁਰੂ ਘਰਾਂ ’ਚ ਠੰਡੇ ਮਿੱਠੇ ਜਲ ਦੀਆਂ ਛਬੀਲਾਂ ਲੈ ਕੇ ਗੁਰੂ ਸਾਹਿਬ ਨੂੰ ਯਾਦ ਕੀਤਾ ਗਿਆ।PPN2905201706
ਇਸ ਮੌਕੇ ਸੁਸਾਇਟੀ ਮੈਂਬਰਾਂ ਅਤੇ ਰਾਗੀ ਕਿਸ਼ਨ ਸਿੰਘ ਵਲੋਂ ਸਬਦ ਕੀਰਤਨ ਗਾਇਨ ਕੀਤਾ ਗਿਆ। ਇਨਾਂ ਤੋਂ ਇਲਾਵਾ ਪ੍ਰਧਾਨ ਦਿਲਬਾਗ ਸਿੰਘ, ਅਮਰਜੀਤ ਸਿੰਘ, ਰਾਕੇਸ਼ ਸਿੰਘ, ਜੋਗਿੰਦਰ ਸਿੰਘ ਮੱਕੜ, ਭੋਲਾ, ਅਵਤਾਰ ਸਿੰਘ ਕੈਂਥ ਸ੍ਰੀ ਸੁਖਮਨੀ ਸਾਹਿਬ ਸੇਵਾ ਸੁਸਾਇਟੀ, ਗੁਰਿੰਦਰਜੀਤ ਸਿੰਘ ਡਿੰਪੀ, ਪਿ੍ਰਤਪਾਲ ਸਿੰਘ ਸਾਹਨੀ, ਦਿਲਜੀਤ ਸਿੰਘ, ਪ੍ਰਧਾਨ ਜਰਨੈਲ ਸਿੰਘ, ਨਸ਼ਾ ਮੁਕਤੀ ਗੁਰਮਤਿ ਪ੍ਰਚੰਡ ਲਹਿਰ ਦੇ ਪ੍ਰਮੁੱਖ ਸੇਵਾਦਾਰ ਭਾਈ ਜਸਕਰਨ ਸਿੰਘ ਸਿਵੀਆਂ ਆਦਿ ਮੈਂਬਰਾਂ ਵਲੋਂ ਭਾਗ ਲਿਆ ਗਿਆ।ਸੁਸਾਇਟੀ ਮੈਂਬਰਾਂ ਵਲੋਂ ਗ੍ਰਹਿ ਵਾਸੀ  ਪਰਿਵਾਰ ਨੂੰ ਸਨਮਾਨ ਚਿੰਨ ਦੇ ਕੇ ਸਨਮਾਨਤ ਕੀਤਾ ਗਿਆ।

Check Also

ਅਧਿਆਪਕਾਂ ਦੀ ਇਕ ਰੋਜ਼ਾ ਬਲਾਕ ਪੱਧਰੀ ਜਾਦੂਈ ਪਿਟਾਰਾ ਅਤੇ ਐਚ.ਪੀ.ਸੀ ਵਰਕਸ਼ਾਪ ਆਯੋਜਿਤ

ਅੰਮ੍ਰਿਤਸਰ, 18 ਮਾਰਚ (ਸੁਖਬੀਰ ਸਿੰਘ ਖੁਰਮਣੀਆਂ) – ਸਕੂੂਲ ਸਿੱਖਿਆ ਵਿਭਾਗ ਪੰਜਾਬ ਵਲੋਂ ਰਾਜ ਵਿਦਿਅਕ ਖੋਜ਼ …

Leave a Reply