Saturday, March 28, 2026

93.5 ਪ੍ਰਤੀਸ਼ਤ ਅੰਕ ਆਉਣ ਦੀ ਖੁਸ਼ੀ ਵਿੱਚ ਸਕੂਲ ਟ੍ਰਾਂਸਪੋਰਟ ਇੰਚਾਰਜ ਨੂੰ ਕੀਤਾ ਸਨਮਾਨਿਤ

ਸਮਰਾਲਾ, 30 ਮਈ (ਪੰਜਾਬ ਪੋਸਟ- ਕੰਗ) – ਸੈਕਰਡ ਹਾਰਟ ਕਾਂਨਵੈਂਟ ਸਕੂਲ ਉਟਾਲਾਂ ਵਿਖੇ 10ਵੀਂ ਜਮਾਤ ਦੀ ਪ੍ਰੀਖਿਆ ਵਿਚੋਂ 93.6 ਪ੍ਰਤੀਸ਼ਤ ਅੰਕ ਹਾਸਲ

ACD Systems Digital Imaging
ACD Systems Digital Imaging

ਕਰਨ ਵਾਲੇ ਆਯੂਸ ਥਾਪਰ ਦੇ ਪਿਤਾ ਪਵਨ ਕੁਮਾਰ ਥਾਪਰ ਨੇ ਆਪਣੇ ਬੇਟੇ ਦੇ ਪਾਸ ਹੋਣ ਦੀ ਖੁਸ਼ੀ ਵਿੱਚ ਜਾ ਕੇ ਸਕੂਲ ਪ੍ਰਿੰਸੀਪਲ ਨਾਲ ਆਪਣੀ ਖੁਸ਼ੀ ਸਾਂਝੀ ਕੀਤੀ, ਸਮੂਹ ਸਟਾਫ ਦਾ ਮੂੰਹ ਮਿੱਠਾ ਕਰਵਾਇਆ ਅਤੇ ਸਕੂਲ ਦੀ ਟ੍ਰਾਂਸਪੋਰਟ ਦੇ ਇੰਚਾਰਜ ਸੁਖਵੀਰ ਸਿੰਘ ਨੂੰ ਵਿਸ਼ੇਸ਼ ਤੌਰ `ਤੇ ਸਨਮਾਨਿਤ ਕੀਤਾ ਗਿਆ। ਇਸ ਮੌਕੇ ਪਵਨ ਕੁਮਾਰ ਥਾਪਰ ਨੇ ਕਿਹਾ ਕਿ ਸਾਡੇ ਪਰਿਵਾਰ ਦੇ ਬੱਚੇ ਪਿਛਲੇ 24 ਸਾਲਾਂ ਤੋਂ ਇਸ ਸਕੂਲ ਵਿੱਚ ਪੜ੍ਹ ਰਹੇ ਹਨ। ਇਸ ਸਕੂਲ ਦੀ ਟ੍ਰਾਂਸਪੋਰਟ ਦਾ ਕੰਮ ਬਹੁਤ ਹੀ ਸ਼ਲਾਘਾਯੋਗ ਹੈ, ਇਹ ਪੂਰੀ ਜਿੰਮੇਵਾਰੀ ਅਤੇ ਮਿਹਨਤ ਨਾਲ ਬੱਚਿਆਂ ਨੂੰ ਘਰੋਂ ਲਿਜਾ ਕੇ ਅਤੇ ਵਾਪਸ ਸਕੂਲ ਤੋਂ ਘਰ ਛੱਡ ਕੇ ਜਾਂਦੇ ਹਨ।ਇਸ ਮੌਕੇ ਸਕੂਲ ਪ੍ਰਿੰਸੀਪਲ ਸਿਸਟਰ ਐਨ.ਸੀ ਜੌਸ, ਸਕੂਲ ਡੀ.ਪੀ.ਈ ਭਰਪੂਰ ਸਿੰਘ ਅਤੇ ਹੋਰ ਸਟਾਫ ਮੈਂਬਰਾਨ ਦੇ ਪਵਨ ਕੁਮਾਰ ਥਾਪਰ ਨੂੰ ਉਸਦੇ ਬੇਟੇ ਆਯੂਸ ਥਾਪਰ ਦੁਆਰਾ ਚੰਗੇ ਨੰਬਰ ਪ੍ਰਾਪਤ ਕਰਨ ਤੇ ਵਧਾਈਆਂ ਦਿੱਤੀਆਂ ਅਤੇ ਸਕੂਲ ਦੀ ਟ੍ਰਾਂਸਪੋਰਟ ਨੂੰ ਸਨਮਾਨਿਤ ਕਰਨ ਤੇ ਖੁਸ਼ੀ ਦਾ ਇਜ਼ਹਾਰ ਕਰਦਿਆਂ ਕਿਹਾ ਕਿ ਸਕੂਲ ਦੀ ਟ੍ਰਾਂਸਪੋਰਟ ਦੇ ਕਰਮਚਾਰੀ ਪੂਰੀ ਤਨਦੇਹੀ ਅਤੇ ਪਿਆਰ ਨਾਲ ਬੱਚਿਆਂ ਪ੍ਰਤੀ ਜਿੰਮੇਵਾਰੀ ਨਾਲ ਕੰਮ ਕਰਦੇ ਹਨ ਅਤੇ ਅੱਗੇ ਤੋਂ ਵੀ ਕਰਦੇ ਰਹਿਣਗੇ।ਅਖੀਰ ਟ੍ਰਾਂਸਪੋਰਟ ਇੰਚਾਰਜ ਸੁਖਵੀਰ ਸਿੰਘ ਨੇ ਪਵਨ ਕੁਮਾਰ ਥਾਪਰ ਦਾ ਵਿਸ਼ੇਸ਼ ਤੌਰ ਤੇ ਧੰਨਵਾਦ ਕੀਤਾ।

Check Also

ਸ਼ਹਿਰ ਦੇ ਸਾਰੇ ਪਾਰਕਾਂ ਨੂੰ ਆਧੁਨਿਕ ਤਕਨੀਕਾਂ ਨਾਲ ਵਿਕਸਿਤ ਕੀਤਾ ਜਾ ਰਿਹਾ ਹੈ- ਮੇਅਰ

ਅੰਮ੍ਰਿਤਸਰ, 26 ਮਾਰਚ (ਜਗਦੀਪ ਸਿੰਘ) – ਮੇਅਰ ਜਤਿੰਦਰ ਸਿੰਘ ਭਾਟੀਆ ਅਤੇ ਪੰਜਾਬ ਲਘੂ ਉਦਯੋਗ ਅਤੇ …

Leave a Reply