ਅੰਮ੍ਰਿਤਸਰ, 2 ਜੂਨ (ਪੰਜਾਬ ਪੋਸਟ ਬਿਊਰੋ) – ਐਸੋਸੀਏਸ਼ਨ ਆਫ ਇੰਡੀਅਨ ਯੁਨੀਵਰਸਿਟੀਜ਼, ਨਵੀਂ ਦਿੱਲੀ ਵੱਲੋਂ 19 ਤੋਂ 30 ਅਗਸਤ, 2017 ਨੂੰ ਤੇਈ (ਚਾਈਨੀਜ਼ ਤੈਪੇਈ) ਵਿਚ ਹੋਣ ਵਾਲੀ ਵਿਸ਼ਵ ਯੂਨੀਵਰਸਿਟੀ ਖੇਡਾਂ-2017 ਚੈਂਪੀਅਨਸ਼ਿਪ ਵਿਚ ਇੰਡੀਅਨ ਫੈਂਸਿੰਗ (ਇਸਤਰੀ ਪੁਰਸ਼) ਅਤੇ ਜੂਡੋ (ਇਸਤਰੀ ਪੁਰਸ਼) ਖੇਡਾਂ ਲਈ ਭਾਗ ਲੈਣ ਵਾਲੀਆਂ ਟੀਮਾਂ ਦੀ ਚੋਣ ਟਰਾਇਲ, ਸਿਖਲਾਈ ਕੈਂਪ ਅਤੇ ਹੋਰ ਜਰੂਰੀ ਪ੍ਰਬੰਧ ਦੀ ਜ਼ਿੰਮੇਵਾਰੀ ਗੁਰੂ ਨਾਨਕ ਦੇਵ ਯੂਨੀਵਰਸਿਟੀ ਨੂੰ ਸੌਂਪੀ ਹੈ।ਖੇਡ ਵਿਭਾਗ ਦੇ ਡਾਇਰੈਕਟਰ, ਡਾ. ਸੁਖਦੇਵ ਸਿੰਘ ਨੇ ਇਸ ਬਾਰੇ ਜਾਣਕਾਰੀ ਦਿੰਦਿਆਂ ਦੱਸਿਆ ਕਿ ਫੈਂਸਿੰਗ (ਪੁਰਸ਼ ਇਸਤਰੀਆਂ) ਦੇ ਚੋਣ ਟਰਾਇਲ 9 ਅਤੇ 10 ਜੂਨ ਨੂੰ ਸਵੇਰੇ 9.30 ਵਜੇ ਯੂਨੀਵਰਸਿਟੀ ਕੈਂਪਸ ਵਿਖੇ ਸ਼ੁਰੂ ਹੋਣਗੇ।ਜੂਡੋ (ਪੁਰਸ਼ ਇਸਤਰੀਆਂ) ਦੀ ਚੋਣ ਟਰੈਲ 15-16 ਜੂਨ ਨੂੰ ਕੈਂਪਸ ਵਿਖੇ ਹੋਵੇਗੀ।ਸਰੀਰਿਕ ਭਾਰ 15 ਜੂਨ ਨੂੰ ਸ਼ਾਮ 5 ਤੋਂ 6 ਵਜੇ (ਗੈਰਰਸਮੀ) ਅਤੇ ਸ਼ਾਮ 6 ਤੋਂ 7 ਵਜੇ (ਰਸਮੀ) ਤੋਲਿਆ ਜਾਵੇਗਾ।ਟਰਾਇਲ 16 ਜੂਨ ਨੂੰ ਸਵੇਰੇ 9.30 ਵਜੇ ਸ਼ੁਰੂ ਹੋਣਗੇ।
Check Also
ਸਿਹਤ ਵਿਭਾਗ ਵੱਲੋਂ ਪਲਸ ਪੋਲੀਓ ਮੁਹਿੰਮ ਦੀ ਸ਼ੁਰੂੂਆਤ
ਨੰਨ੍ਹੇ ਬੱਚਿਆਂ ਨੂੰ ਪੋਲੀਓ ਦੀਆਂ ਬੂੰਦਾਂ ਪਿਲਾ ਕੇ ਕੀਤਾ ਆਗਾਜ਼ ਅੰਮ੍ਰਿਤਸਰ, 28 ਜੂਨ (ਜਗਦੀਪ ਸਿੰਘ) …
Punjab Post Daily Online Newspaper & Print Media