ਅੰਮ੍ਰਿਤਸਰ, 2 ਜੂਨ (ਪੰਜਾਬ ਪੋਸਟ- ਜਗਦੀਪ ਸਿੰਘ ਸੱਗੂ) – ਸ੍ਰੀ ਗੁਰੂ ਹਰਿਕ੍ਰਿਸ਼ਨ ਪਬਲਿਕ ਸਕੂਲ ਏਅਰ ਪੋਰਟ ਵਿਖੇ `ਮੈਂਗੋ ਡੇਅ` ਬੜੇ ਉਤਸ਼ਾਹ ਨਾਲ
ckdਮਨਾਇਆ ਗਿਆ।ਜਿਸ ਵਿੱਚ ਪ੍ਰੀ-ਨਰਸਰੀ ਤੋਂ ਲੈ ਕੇ ਪਹਿਲੀ ਜਮਾਤ ਤੱਕ ਦੇ ਵਿਦਿਆਰਥੀਆਂ ਨੇ ਹਿੱਸਾ ਲਿਆ ਅਤੇ ਪੀਲੇ ਰੰਗ ਦੇ ਕਪੜੇ ਪਾ ਕੇ ਫਲਾਂ ਦੇ ਰਾਜਾ ਅੰਬ ਦੀ ਮਹੱਤਤਾ ਨੂੰ ਦਰਸਾਇਆ ਗਿਆ।ਇਸ ਸਮੇਂ ਬੱਚਿਆਂ ਦੀ ਐਕਟਿਵਟੀ ਕਰਵਾਈ ਗਈ, ਜਿਸ ਵਿੱਚ ਨੰਨੇ-ਮੁੰਨੇ ਬੱਚਿਆਂ ਨੇ ਫਲਾਂ ਦੀਆਂ ਤਸਵੀਰਾਂ ਬਣਾਈਆਂ।ਬੱਚਿਆਂ ਨੇ ਡਾਂਸ ਕਰਕੇ ਹੋਰ ਵੀ ਰੰਗ ਬੰਨ ਦਿਤਾ।ਇਸ ਦਿਵਸ ਤੇ ਬੱਚੇ ਆਪਣੇ ਟਿਫਨ ਵਿੱਚ ਅੰਬ, ਮੈਗੋ ਜੂਸ ਅਤੇ ਫਰੂਟੀ ਲਿਆਏ ਉਹਨਾਂ ਨੇ ਮਿਲ ਕੇ ਇਹਨਾਂ ਨੂੰ ਖਾਣ ਦਾ ਆਨੰਦ ਉਠਾਇਆ।ਪ੍ਰਿੰਸੀਪਲ ਮੈਡਮ ਰਵਿੰਦਰ ਕੌਰ ਬਮਰਾ ਬੱਚਿਆਂ ਨੂੰ ਵੱਧ ਤੋਂ ਵੱਧ ਫਲ ਖਾਣ ਦਾ ਸੰਦੇਸ਼ ਦਿੰਦੇ ਹੋਏ ਇਹਨਾਂ ਦੀ ਜਰੂਰਤ ਅਤੇ ਮਹੱਤਤਾ ਬਾਰੇ ਜਾਣਕਾਰੀ ਦਿਤੀ।ਉਹਨਾਂ ਨੇ ਦੱਸਿਆ ਸਕੂਲ ਵਿੱਚ ਅਜਿਹੀਆਂ ਕਿਰਿਆਵਾਂ ਕਰਵਾਉਣ ਦਾ ਮਕਸਦ ਬੱਚਿਆਂ ਵਿੱਚ ਆਪਸੀ ਤਾਲਮੇਲ ਸਹਿਯੋਗ ਅਤੇ ਸਦਭਾਵਨਾ ਵਧਾਉਣਾ ਹੈ।
Check Also
“ਮਿਸ਼ਨ ਕਲੀਨ ਪੰਜਾਬ” ਤਹਿਤ ਹਲਕਾ ਪੂਰਬੀ ਵਿੱਚ ਦੂਜੇ ਦਿਨ ਵੀ ਵਿਸ਼ੇਸ਼ ਸਫ਼ਾਈ ਮੁਹਿੰਮ ਜਾਰੀ
ਰਾਮ ਤਲਾਈ ਚੌਂਕ ਤੋਂ ਘਿਓ ਮੰਡੀ ਚੌਂਕ ਤੱਕ ਚਲਾਈ ਗਈ ਮੁਹਿੰਮ ਅੰਮ੍ਰਿਤਸਰ, 30 ਅਗਸਤ (ਸੁਖਬੀਰ …
Punjab Post Daily Online Newspaper & Print Media