Tuesday, March 17, 2026

ਡੀ.ਏ.ਵੀ ਇੰਟਰਨੈਸ਼ਨਲ ਵਿਖੇ ਨੋਵੀਂ ਤੇ ਦੱਸਵੀਂ ਦੇ ਅਧਿਆਪਕਾਂ ਨੇ ਸਿੱਖੇ ਪੜਾਉਣ ਦੇ ਨਵੇਂ ਗੁਰ

ਅੰਮ੍ਰਿਤਸਰ, 2 ਜੂਨ (ਪੰਜਾਬ ਪੋਸਟ- ਜਗਦੀਪ ਸਿੰਘ ਸੱਗੂ) – ਡੀ.ਏ.ਵੀ ਇੰਟਰਨੈਸ਼ਨਲ ਸਕੂਲ ਵਿਖੇ ਨੋਵੀ ਤੇ ਦੱਸਵੀਂ ਦੇ ਅਧਿਾਅਪਕ ਤੇ ਅਧਿਆਪਕਾਵਾਂ ਨੂੰ ਪੜਾਈਦੇ ਨਵੇਂ ਗੁਰ ਸਿਖਾਉਣ ਲਈ ਦੋ PPN0206201723ਰੋਜ਼ਾ ਸੈਮੀਨਾਰ ਦਾ ਆਯੋਜਨ ਕੀਤਾ ਗਿਆ।ਇਹ ਸੈਮੀਨਾਰ ਡੀ.ਏ.ਵੀ ਸਿਖਿਆ ਕੇਂਦਰ (ਡੀ.ਏ.ਵੀ ਸੈਂਟਰ ਫਾਰ ਅਕਾਦਮਿਕ ਐਕਸਲੈਂਸ) ਅੰਮ੍ਰਿਤਸਰ ਵਲੋਂ ਡਾ. ਨੀਲਮ ਕਾਮਰਾ ਦੇ ਦਿਸ਼ਾ ਨਿਰਦੇਸ਼ਾਂ ਹੇਠ ਕਰਵਾਇਆ ਗਿਆ।ਜਿਸ ਦੌਰਾਨ ਹਿੰਦੀ, ਪੰਜਾਬੀ, ਅੰਗ੍ਰੇਜੀ, ਸਾਇੰਸ, ਸਮਾਜਿਕ ਸਿਖਿਆ, ਗਣਿਤ ਤੇ ਕੰਪਿਊਟਰ ਵਿਸ਼ਿਆਂ `ਤੇ ਅਧਾਰਿਤ ਅੰਮ੍ਰਿਤਸਰ ਜੋਨ ਦੇ ਸਾਰੇ ਡੀ.ਏ.ਵੀ ਸਕੂਲਾਂ ਦੇ ਅਧਿਆਪਕ-ਅਧਿਆਪਕਾਵਾਂ ਨੇ ਹਿੱਸਾ ਲਿਆ।ਪ੍ਰੋਗਰਾਮ ਦੀ ਸ਼ੁਰੂਆਤ ਸ਼ਮਾ ਰੌਸ਼ਨ ਕਰਕੇ ਕੀਤੀ ਗਈ ।
ਸੈਮੀਨਾਰ ਵਿੱਚ ਸਕੂਲ ਕਮੇਟੀ ਦੇ ਚੇਅਰਮੈਨ ਡਾ. ਵੀ.ਪੀ ਲੱਖਣਪਾਲ ਅਤੇ ਪ੍ਰਬੰਧਕ ਡਾ. ਰਾਜੇਸ਼ ਕੁਮਾਰ ਵੀ ਵਿਸ਼ੇਸ਼ ਤੌਰ `ਤੇ ਪੁੱਜੇ, ਜਿੰਨਾਂ ਦਾ ਪ੍ਰਿੰਸੀਪਲ ਅੰਜਨਾ ਗੁਪਤਾ ਵਲੋਂ ਸਵਾਗਤ ਕੀਤਾ ਗਿਆ।ਪ੍ਰਿੰਸੀਪਲ ਅੰਜਨਾ ਨੇ ਅਧਿਆਪਕਾਂ ਨੂੰ ਵੱਧ ਤੋਂ ਵੱਧ ਗਿਆਨ ਹਾਸਲ ਕਰਨ ਲਈ ਹਮੇਸ਼ਾਂ ਤਿਆਰ ਰਹਿਣ ਲਈ ਕਿਹਾ, ਜਿਸ ਨਾਲ ਨਵੀਆਂ ਨਵੀਆਂ ਤਕਨੀਕਾਂ ਸਿੱਖ ਕੇ ਔਖੇ ਵਿਸ਼ਿਆਂ ਨੂੰ ਵੀ ਅਸਾਨ ਬਣਾਇਆ ਜਾ ਸਕਦਾ ਹੈ।
ਚੇਅਰਮੈਨ ਡਾ. ਵੀ.ਪੀ ਲੱਖਣਪਾਲ ਤੇ ਮੈਨੇਜਰ ਡਾ. ਰਾਜੇਸ਼ ਕੁਮਾਰ ਨੇ ਸਾਰੇ ਅਧਿਆਪਕਾਂ ਨੂੰ ਅਸ਼ੀਰਵਾਦ ਦਿੰਦਿਆਂ ਕਿਹਾ ਕਿ ਅਜਿਹੇ ਪ੍ਰੋਗਰਾਮ ਵਿਦਿਆਰਥੀਆਂ ਦਾ ਉਚਿਤ ਮਾਰਗਦਰਸ਼ਨ ਕਰਨ ਵਿੱਚ ਸਹਾਈ ਹੁੰਦੇ ਹਨ।ਇਸ ਸੈਮੀਨਾਰ ਵਿੱਚ ਹਾਜਰ ਅਧਿਆਪਕਾਂ ਵਲੋਂ ਸਬੰਧਤ ਵਿਸ਼ਿਆਂ ਦੇ ਪਾਠਕ੍ਰਮ ਬਾਰੇ ਚਰਚਾ ਕਰਦਿਆਂ ਇਸ ਨੂੰ ਅਸਾਨ, ਸਰਲ ਅਤੇ ਵਿਦਿਆਰਥੀਆਂ ਦੀ ਰੁਚੀ ਦੇ ਮੁਤਾਬਿਕ ਬਣਾੁੳਣ ਲਈ ਵੱਖ-ਵੱਖ ਗਤੀਵਧਿੀਆਂ ਕਰਵਾਈਆਂ ਗਈਆਂ।
ਇਸ ਮੌਕੇ ਅੰਗ੍ਰੇਜੀ ਅਧਿਆਪਕ ਸ੍ਰੀਮਤੀ ਕੰਵਲਜੀਤ ਕੌਰ, ਹਿੰਦੀ ਅਧਿਆਪਕ ਸੀਮਾ ਸ਼ਰਮਾ ਤੇ ਸੀਮਾ ਵਰਮਾ, ਪੰਜਾਬੀ ਟੀਚਰ ਸ਼੍ਰੀਮਤੀ ਮਿਨਾਕਸ਼ੀ ਸ਼ਰਮਾ ਤੇ ਸਤਵਿੰਦਰ ਕੌਰ, ਹਿਸਾਬ ਅਧਿਆਪਕ ਸੰਦੀਪ ਪ੍ਰਾਸ਼ਰ ਤੇ ਸੰਦੀਪ ਕਾਲਰਾ, ਸਾਇੰਸ ਦੀ ਰਮਾ ਚਤਰਥ, ਵਿਕਾਸ ਖੰਨਾ ਤੇ ਅਨੁਪਮ ਤਿਵਾਰੀ, ਸਮਾਜਿਕ ਵਿਗਿਆਨ ਦੀ ਕਿਰਨਜੀਤ ਕੌਰ, ਅਨੀਤਾ ਖਜੂਰੀਆ ਤੇ ਗੁਰਜੀਤ ਕੌਰ, ਕੰਪਿਊਟਰ ਟੀਚਰ ਗੁਰਕੰਵਲਪ੍ਰੀਤ ਕੌਰ ਤੇ ਰਿਚਾ ਨੇ ਸੈਮੀਨਾਰ ਦੌਰਾਨ ਆਪਣੇ ਵਿਚਾਰ ਪ੍ਰਗਟ ਕਰਦਿਆਂ ਹਾਜਰੀਨ ਦਾ ਮਾਰਗ ਦਰਸ਼ਨ ਕੀਤਾ।

Check Also

ਖਾਲਸਾ ਕਾਲਜ ਇੰਜ਼ੀਨੀਅਰਿੰਗ ਵਿਖੇ ਤੀਜੀ ਰਾਸ਼ਟਰੀ ਮਹਿਲਾ ਕਾਨਫਰੰਸ ‘ਹਰਬਿਜ਼’ ਕਰਵਾਈ ਗਈ

ਅੰਮ੍ਰਿਤਸਰ, 16 ਮਾਰਚ (ਸੁਖਬੀਰ ਸਿੰਘ ਖੁਰਮਣੀਆਂ) – ਖਾਲਸਾ ਕਾਲਜ ਆਫ਼ ਇੰਜੀਨੀਅਰਿੰਗ ਐਂਡ ਟੈਕਨਾਲੋਜੀ, ਰਣਜੀਤ ਐਵੀਨਿਊ …

Leave a Reply