
ਅੰਮ੍ਰਿਤਸਰ, 1 ਜੁਲਾਈ (ਸਾਜਨ/ਸੁਖਬੀਰ)- ਜਹਾਜਗੜ੍ਹ ਸਥਿਤ ਬਿਜਲੀ ਪਹਿਲਵਾਨ ਦੇ ਪੈਟ੍ਰੋਲ ਦੇ ਪਿਛੇ ਵਾਲੀ ਸੜਕ ਜਿਥੇ ਕਿ ਮਾਰਵਾੜੀ ਸ਼ਮਸ਼ਾਨਘਾਟ ਵੀ ਮੌਜੂਦ ਹੈ।ਊਥੇ ਦੇ ਦੂਕਾਨਦਾਰ, ਟਰਾਂਸਪੋਰਟਰ ਅਤੇ ਇਲਾਕਾ ਵਾਸੀ ਪਿਛਲੇ ਕਾਫੀ ਸਮੇਂ ਤੋਂ ਨਰਕ ਭਰੀ ਜਿੰਦਗੀ ਜਿਉਣ ਨੂੰ ਮਜਬੂਰ ਹਨ ।ਇਲਾਕਾ ਨਿਵਾਸੀ ਗੁਰਪ੍ਰਤਾਪ ਸਿੰਘ ਭੂੱਗਾ, ਰਮੇਸ਼ ਕੁਮਾਰ ਨੱਡਾ, ਅਨਿਲ ਖੰਨਾ, ਸਤੀਸ਼ ਕੁਮਾਰ, ਬਲਜਿੰਦਰ ਸਿੰਘ, ਪ੍ਰਤਾਪ ਸਿੰਘ, ਸਵਰਣ ਸਿੰਘ, ਸਨੀ ਖੰਨਾਂ, ਸਰਬਜੀਤ ਸਿੰਘ, ਵਰੂਣ ਖੰਨਾ, ਰੋਮੀ, ਅਵਤਾਰ ਸਿੰਘ ਨੇ ਖੜੇ ਗੰਦੇ ਪਾਣੀ ਅਤੇ ਪਏ ਹੋਏ ਖੱਡਿਆ ਦੀ ਜਾਣਕਾਰੀ ਦਿੰਦੇ ਹੋਏ ਪੱਤਰਕਾਰਾਂ ਨੂੰ ਦੱਸਿਆ ਕਿ ਪਿਛਲੇ ਕਾਫੀ ਲੰਬੇਂ ਸਮੇਂ ਤੋਂ ਇਸ ਇਲਾਕੇ ਵਿੱਚ ਕੂੜ ਕਰਕਟ ਤੇ ਸੀਵਰੇਜ ਦਾ ਗੰਦਾ ਪਾਣੀ ਲੋਕਾਂ ਲਈ ਮੁਸੀਬਤ ਬਣਿਆ ਹੋਇਆ ਹੈ। ਪਰ ਪ੍ਰਸ਼ਾਸਨ ਵਲੋਂ ਇਸ ਦੇ ਵੱਲ ਕੋਈ ਧਿਆਨ ਨਹੀਂ ਦਿੱਤਾ ਜਾ ਰਿਹਾ।ਹਰ ਵਾਰ ਇਕੋ ਹੀ ਲਾਰਾ ਲੱਪਾ ਲਗਾਉਂਦੇ ਰਹੇ ਕਿ ਜਲਦ ਹੀ ਸੜਕ ਬਣਾ ਦਿੱਤੀ ਜਾਵੇਗੀ।ਉਨ੍ਹਾਂ ਦੱਸਿਆ ਕਿ ਸੀਵਰੇਜ ਦਾ ਗੰਦਾ ਪਾਣੀ ਖੜਾ ਹੋ ਜਾਣ ਕਰਕੇ ਇਥੋਂ ਲੰਘਣਾ ਪਹੁਤ ਮੁਸ਼ਕਲ ਹੈ, ਅਤੇ ਹਰ ਰੋਜ ਇਥੇ ਕੋਈ ਨਾਂ ਕੋਈ ਹਾਦਸਾ ਹੁੰਦਾ ਹੈ।ਉਨ੍ਹਾਂ ਕਿਹਾ ਕਿ ਨਗਰ ਨਿਗਮ ਅੰਮ੍ਰਿਤਸਰ ਟਰੱਕ ਸਟੈਂਡ ਸਕੀਮ ਜਹਾਜਗੜ ਦੀਆਂ ਸੜਕਾਂ ਅਤੇ ਪਾਰਕਾਂ ਦੀ ਮੁੜ ਬਣਤਰ ਦੇ ਕੰਮ ਦਾ ਉਦਘਾਟਨ ਅਨਿਲ ਜੋਸ਼ੀ ਲੋਕਲ ਬਾਡੀ ਮੰਤਰੀ, ਮੇਅਰ ਬਖਸ਼ੀ ਰਾਮ ਅਰੋੜਾ, ਡਾ. ਨਵਜੋਤ ਕੋਰ ਸਿਧੂ ਮੁੱਖ ਸੰਸਦੀ ਸਕੱਤਰ ਵਲੋਂ 21.2.2014 ਨੂੰ ਕੀਤਾ ਗਿਆ ਸੀ, ਪ੍ਰੰਤੂ ੪ ਮਹੀਨੇ ਹੋ ਗਏ ਹਨ ਪਰ ਅਜੇ ਤੱਕ ਕੋਈ ਸੁਣਵਾਈ ਨਹੀਂ ਕੀਤੀ ਗਈ।ਇਲਾਕਾ ਨਿਵਾਸੀਆਂ ਨੇ ਮੰਗ ਕੀਤੀ ਹੈ ਕਿ ਆ ਰਹੀ ਮਾਨਸੂਨ ਦੀ ਬਾਰਿਸ਼ ਨੂੰ ਦੇਖਦਿਆਂ ਮੁਸ਼ਕਿਲਾਂ ਨੂੰ ਹੱਲ ਕੀਤਾ ਜਾਵੇ।ਤਾਂ ਉਨਾਂ ਨੂੰ ਕਿ ਨਰਕ ਭਰੀ ਜਿੰਦਗੀ ਤੋਂ ਨਿਜਾਤ ਮਿਲ ਸੱਕੇ।ਇਸ ਸਬੰਧੀ ਜਦੋਂ ਮੁੱਖ ਸੰਸਦੀ ਸੱਕਤਰ ਨਵਜੋਤ ਕੋਰ ਸਿਧੂ ਦੇ ਨਾਲ ਫੋਨ ਰਾਹੀ ਰਾਬਤਾ ਕਰਨ ਸਮੇਂ ਉਨਾਂ ਦੇ ਪੀ.ਏ ਗੋਰਵ ਵਾਸਦੇਵ ਦੇ ਕਿਹਾ ਕਿ ਅੱਜ ਹੀ ਐਕਸੀਅਨ ਨੂੰ ਲੋਕਾਂ ਦੀਆਂ ਮੁਸ਼ਕਿਲਾਂ ਹੱਲ ਕਰਨ ਦੀਆਂ ਹਦਾਇਤਾ ਦਿੱਤੀਆਂ ਹਨ, ਇਕ ਦੋ ਦਿਨ ਦੇ ਵਿੱਚ ਮਸਲਾ ਹੱਲ ਕਰ ਦਿੱਤਾ ਜਾਵੇਗਾ।
Check Also
ਖ਼ਾਲਸਾ ਕਾਲਜ ਵਿਖੇ ਬੀ.ਐਸਸੀ (ਆਨਰਜ਼) ਐਗਰੀਕਲਚਰ ਦਾ ਹੋਇਆ ਦਾਖਲਾ ਟੈਸਟ
ਅੰਮ੍ਰਿਤਸਰ, 25 ਜੂਨ (ਸੁਖਬੀਰ ਸਿੰਘ ਖੁਰਮਣੀਆਂ) – ਖ਼ਾਲਸਾ ਕਾਲਜ ਵਿਖੇ ਬੀ.ਐਸ.ਸੀ ਐਗਰੀਕਲਚਰ ਸਮੈਸਟਰ ਪਹਿਲਾ ਲਈ …
Punjab Post Daily Online Newspaper & Print Media