Friday, June 13, 2025
Breaking News

ਨਰਕ ਭਰੀ ਜਿੰਦਗੀ ਜਿਊਣ ਨੂੰ ਮਜਬੂਰ ਹਨ ਜਹਾਜਗੜ ਦੇ ਦੁਕਾਨਦਾਰ, ਟਰਾਂਸਪੋਰਟਰ ਤੇ ਇਲਾਕਾ ਵਾਸੀ 

PPN010721

ਅੰਮ੍ਰਿਤਸਰ, 1  ਜੁਲਾਈ (ਸਾਜਨ/ਸੁਖਬੀਰ)-  ਦੀ ਅੰਮ੍ਰਿਤਸਰ ਪੀਸ ਗੁਡਸ ਐਸੋਸੀਏਸ਼ਨ (ਰਜਿ) ਅਤੇ ਨਿਉ ਕਲੋਥ ਮਾਰਕੀਟ ਐਸੋਸੀਏਸ਼ਨ ਦੀ ਸਾਂਝੇ ਤੋਰ ਤੇ ਅਹਿਮ ਮੀਟਿੰਗ ਪ੍ਰਧਾਨ ਜਤਿੰਦਰ ਸਿੰਘ ਭਾਟੀਆ (ਮੌਤੀ) ਤੇ ਸੰਜੇ ਮਹਿਰਾ ਦੀ ਅਗਵਾਈ ਵਿੱਚ ਨਿਉ ਕਲੋਥ ਮਾਰਕੀਟ ਵਿੱਖੇ ਕੀਤੀ ਗਈ ।ਜਿਸ ਵਿੱਚ ਸਮੂਹ ਕਪੜਾ ਅੇਸੋਸੀਏਸ਼ਨਾਂ ਦੇ ਪ੍ਰਧਾਨਾਂ ਜਿੰਨਾਂ ਵਿੱਚ ਬਜਾਰ ਟਾਹਲੀ ਸਾਹਿਬ ਮਾਰਕੀਟ ਐਸੋਸੀਏਸ਼ਨ ਤੋਂ ਪ੍ਰਧਾਨ ਅਜੀਤ ਸਿੰਘ ਭਾਟੀਆ, ਬਜਾਰ ਕਰਮੋਂ ਡਿਓੜੀ ਮਾਰਕੀਟ ਐਸੋਸੀਏਸ਼ਨ ਤੋਂ ਪ੍ਰਧਾਨ ਗਿਨੀ ਭਾਟੀਆ, ਬਾਬਾ ਲਾਲ ਦਿਆਲ ਬਜਾਰ ਮਾਰਕੀਟ ਐਸੋਸੀਏਸ਼ਨ ਤੋਂ ਪਰਧਾਨ ਉਤਮਪ੍ਰੀਤ ਸਿੰਘ ਸੈਠੀ, ਪ੍ਰਤਾਪ ਬਜਾਰ ਮਾਰਕੀਟ ਐਸੋਸੀਏਸ਼ਨ ਤੋਂ ਪ੍ਰਧਾਨ ਮਹੇਸ਼ ਕਨਧਾਰੀ, ਟਾਉਨ ਪਲਾਜਾ ਮਾਰਕੀਟ ਐਸੋਸੀਏਸ਼ਨ ਤੋਂ ਪ੍ਰਧਾਨ ਤਜਿੰਦਰ ਸਿੰਘ, ਬਜਾਰ ਹਰਚਰਨ ਦਾਸ ਮਾਰਕੀਟ ਐਸੋਸੀਏਸ਼ਨ ਤੋਂ ਪ੍ਰਧਾਨ ਵਿਜੇ ਕੁਮਾਰ, ਦੂਰਗਾ ਮਾਰਕੀਟ ਐਸੋਸੀਏਸ਼ਨ ਤੋਂ ਪ੍ਰਧਾਨ ਸੋਨੂ ਭਾਟੀਆ, ਸ਼ਿਵ ਮਾਰਕੀਟ ਐਸੋਸੀਏਸ਼ਨ ਤੋਂ ਪ੍ਰਧਾਨ ਮੋਹਿੰਦਰ ਸਿੰਘ, ਰਾਜਾ ਮਾਰਕੀਟ ਐਸੋਸੀਏਸ਼ਨ ਤੋਂ ਪ੍ਰਧਾਨ ਸੁਰਿੰਦਰ ਕੁਮਾਰ, ਗਲੀ ਕਸ਼ਮੀਰੀ ਪੰਡਿਤਾ ਮਾਰਕੀਟ ਐਸੋਸੀਏਸ਼ਨ ਤੋਂ ਪ੍ਰਧਾਨ ਸਤਪਾਲ ਮਹਾਰਾਜ, ਕੈਸ਼ਧਾਰਾ ਬਜਾਰ ਮਾਰਕੀਟ ਐਸੋਸੀਏਸ਼ਨ ਤੋਂ ਪ੍ਰਧਾਨ ਵਿਨੋਦ ਸ਼ਿੰਗਾਰੀ, ਗੋਇੰਕਾ ਮਾਰਕੀਟ ਐਸੋਸੀਏਸ਼ਨ ਤੋਂ ਪ੍ਰਧਾਨ ਰਾਮ ਪਾਲ ਸ਼ਰਮਾ, ਪੂਰਾਨੀ ਮਾਰਕੀਟ ਐਸੋਸੀਏਸ਼ਨ  ਤੋਂ ਪ੍ਰਧਾਨ ਰਾਜੀਵ ਦੂਗਲ ਨੇ ਮੀਟਿੰਗ ਵਿੱਚ ਸ਼ਿਰਕਤ ਕੀਤੀ । ਮੀਟਿੰਗ ਨੂੰ ਸਬੌਧਨ ਕਰਦਿਆ ਜਤਿੰਦਰ ਸਿੰਘ (ਮੌਤੀ) ਨੇ ਕਿਹਾ ਕਿ ਹਰ ਸਾਲ ਦੀ ਤਰਾਂ ਇਸ ਸਾਲ ਵੀ ਸਮੂਹ ਕਪੜਾ ਮਾਰਕੀਟ ਐਸੋਸੀਏਸ਼ਨਾਂ ਗਰਮੀਆਂ ਦੀਆਂ ਛੂੱਟੀਆਂ ਦੇ ਕਾਰਨ 15, 16 ਤੇ 17  ਜੂਲਾਈ ਨੂੰ ਬੰਦ ਰਹਿਣਗੀਆਂ। ਜਤਿੰਦਰ ਸਿੰਘ ਭਾਟੀਆ ਨੇ ਕਿਹਾ ਕਿ ਅੱਜ ਸਾਰੇ ਐਸੋਸੀਏਸ਼ਨਾ ਦੇ ਪ੍ਰਧਾਨ ਪਹੁੰਚੇ ਹਨ, ਉਨ੍ਹਾਂ ਦਾ ਬਹੁਤ ਧੰਨਵਾਦ ਕਰਦਾ ਹਾਂ।ਉਨ੍ਹਾਂ ਕਿਹਾ ਕਿ ਸਾਰੇ ਹੀ ਅਹੁਦੇਦਾਰਾ ਦੇ ਨਾਲ ਮੀਟਿੰਗ ਕਰਕੇ ਸਰਬਸਮਤੀ ਦੇ ਨਾਲ ਫੈਸਲਾ ਲਿਆ ਗਿਆ ਹੈ ਕਿ 15,16, 17  ਜੂਲਾਈ ਨੂੰ ਸਮੁਹ ਕਪੜਾ ਮਾਰਕੀਟਾ ਬੰਦ ਰਹਿਣਗੀਆਂ।ਤਾਂਕਿ ਸਾਰੇ ਹੀ ਆਪਣੇ ਪਰਿਵਾਰ ਨਾਲ ਛੂੱਟੀਆਂ ਵਧੀਆ ਢੰਗ ਨਾਲ ਮਨਾ ਸੱਕਣ।ਇਸ ਮੌਕੇ ਤੇ ਅਸ਼ਵੀਨ ਅਗਰਵਾਲ, ਸੁਨੀਲ ਵਿੱਜ, ਗੁੱਡੂ ਭਾਟੀਆ, ਰਾਹੁਲ ਅਰੋੜਾ ਆਦਿ ਹਾਜਰ ਸਨ।

Check Also

ਡਾਇਰੈਕਟੋਰੇਟ ਆਫ਼ ਐਜੂਕੇਸ਼ਨ ਵੱਲੋਂ “ਕੁਦਰਤੀ ਆਫ਼ਤਾਂ ਪ੍ਰਬੰਧਨ ਤੇ ਪੰਜਾਬੀਆਂ ਦੀ ਭੂਮਿਕਾ” ਕਿਤਾਬ ਰਿਲੀਜ਼

ਅੰਮ੍ਰਿਤਸਰ, 12 ਜੂਨ (ਜਗਦੀਪ ਸਿੰਘ) – ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਦੇ ਡਾਇਰੈਕਟੋਰੇਟ ਆਫ਼ ਐਜੂਕੇਸ਼ਨ ਵੱਲੋਂ …

Leave a Reply