ਬਠਿੰਡਾ, 7 ਜੂਨ (ਪੰਜਾਬ ਪੋਸਟ- ਅਵਤਾਰ ਸਿੰਘ ਕੈਂਥ, ਜਸਵਿੰਦਰ ਸਿੰਘ ਜੱਸੀ)- ਸਥਾਨਕ ਗੁਰਦੁਆਰਾ ਸਾਹਿਬ ਬਾਬਾ ਅਜੀਤ ਸਿੰਘ ਗਲੀ ਨੰਬਰ 30 ਵਿਖੇ ਮੁੱਖ ਸੇਵਕ ਗੁਰਪ੍ਰੀਤ ਸਿੰਘ ਅਤੇ ਸਮੂਹ ਇਲਾਕਾ ਨਿਵਾਸੀਆਂ ਸਾਧ ਸੰਗਤਾਂ ਵਲੋਂ ਬ੍ਰਹਮ ਗਿਆਨੀ ਬੀਬੀ ਮਹਾਤਮਾ ਦੀ ਯਾਦ ਵਿਚ 12ਵੀਂ ਬਰਸੀ ਨੂੰ ਸਮਰਪਿਤ ਮਹਾਨ ਕੀਰਤਨ ਸਮਾਗਮ ਕਰਵਾਇਆ ਗਿਆ।ਰਾਤ ਦੇ ਤਿੰਨ ਦਿਨਾਂ ਕੀਰਤਨ ਦੀਵਾਨ ਖੁੱਲ੍ਹੇ ਪੰਡਾਲ ਵਿਚ ਕਰਵਾਏ ਗਏ।ਜਿਸ ਵਿਚ ਪੰਥ ਦੇ ਉਘੇ ਕਥਾ ਵਾਚਕ ਬਾਬਾ ਬੰਤਾ ਸਿੰਘ ਹਜ਼ੂਰੀ ਰਾਗੀ ਜੱਥੇ ਭਾਈ ਜਗਰੂਪ ਸਿੰਘ ਸ੍ਰੀ ਦਰਬਾਰ ਸਾਹਿਬ ਵਾਲੇ, ਜਗਤਾਰ ਸਿੰਘ ਹਜ਼ੂਰੀ ਰਾਗੀ ਸ੍ਰੀ ਦਰਬਾਰ ਸਾਹਿਬ ਅਤੇ ਭਾਈ ਉਕਾਰ ਸਿੰੰਘ ਊਨਾ ਸਾਹਿਬ ਵਾਲਿਆਂ ਨੇ ਮਨੋਹਰ ਕੀਰਤਨ ਰਾਹੀ ਸੰਗਤਾਂ ਨੂੰ ਨਿਹਾਲ ਕੀਤਾ।ਸੰਗਤਾਂ ਨੇ ਗੁਰੂ ਘਰ ਦੇ ਕੀਰਤਨੀ ਜੱਥੇ ਤੋਂ ਅੰਮ੍ਰਿਤ ਬਾਣੀ ਦੇ ਮਨੋਹਰ ਕੀਰਤਨ ਦਾ ਭਰਪੂਰ ਅਨੰਦ ਮਾਣਿਆ।ਇਲਾਕੇ ਦੀਆਂ ਸੰਗਤਾਂ ਨੇ ਵੱਧ ਚੜ੍ਹ ਕੇ ਹਿੱਸਾ ਲਿਆ ।ਇਥੇ ਜਿਕਰਯੋਗ ਹੈ ਕਿ ਬੀਬੀ ਮਹਾਤਮਾ ਨੇ ਇਸ ਇਲਾਕੇ ਅਤੇ ਗੁਰੂ ਸਾਹਿਬ ਪ੍ਰਤੀ ਆਪਣਾ ਸਾਰਾ ਜੀਵਨ ਅਰਪਣ ਕਰ ਦਿੱਤਾ ਅਤੇ ਬ੍ਰਹਮਚਾਰੀ ਵਾਲਾ ਜੀਵਨ ਬਤੀਤ ਕੀਤਾ। ਇਸ ਸਮੇਂ ਗੁਰੂ ਕੇ ਲੰਗਰ ਅਤੁੱਟ ਵਰਤਾਏ ਅਤੇ ਠੰਡੇ ਮਿੱਠੇ ਜਲ ਦੀ ਛਬੀਲ ਲਗਾਈ ਗਈ।ਜਿਸ ਵਿਚ ਬੱਚਿਆਂ ਨੇ ਜਲ ਤੇ ਲੰਗਰ ਵਰਤਾਉਂਣ ਲਈ ਵੱਧ ਚੜ੍ਹ ਕੇ ਹਿੱਸਾ ਲਿਆ।
Check Also
ਭਗਤ ਪੂਰਨ ਸਿੰਘ ਜੀ ਦੀ 34ਵੀਂ ਸਲਾਨਾ ਬਰਸੀ ਸਮਾਗਮਾਂ ਸਬੰਧੀ ਸਲਾਹਕਾਰ ਕਮੇਟੀ ਦੀ ਮੀਟਿੰਗ
ਅੰਮ੍ਰਿਤਸਰ, 24 ਜੁਲਾਈ (ਜਗਦੀਪ ਸਿੰਘ) – ਸਥਾਨਕ ਆਲ ਇੰਡੀਆ ਪਿੰਗਲਵਾੜਾ ਚੈਰੀਟੇਬਲ ਸੋਸਾਇਟੀ (ਰਜਿ.) ਅੰਮ੍ਰਿਤਸਰ ਵਿਖੇ …
Punjab Post Daily Online Newspaper & Print Media