Saturday, March 21, 2026
Breaking News

ਗੁਰਮਤਿ ਪ੍ਰਚਾਰ ਸਭਾ ਵੱਲੋ ਪਿੰਡ ਜੱਸੀ ਪੌ ਵਾਲੀ ਲਗਾਏ ਕੈਂਪ ਦੀ ਸੰਪੂਰਨਤਾ

ਬਠਿੰਡਾ, 7 ਜੂਨ (ਪੰਜਾਬ ਪੋਸਟ- ਅਵਤਾਰ ਸਿੰਘ ਕੈਂਥ, ਜਸਵਿੰਦਰ ਸਿੰਘ ਜੱਸੀ)- ਗੁਰਮਤਿ ਪ੍ਰਚਾਰ ਸਭਾ ਵੱਲੋ ਜੂਨ 84 ਘੱਲੂਘਾਰੇ ਨੂੰ ਸਮਰਪਤਿ ਪਿੰਡ ਜੱਸੀ ਪੌ ਵਾਲੀ ਬਠਿੰਡਾ PPN0706201708ਵਿਖੇ 1 ਤੋ 7 ਜੂਨ ਤੱਕ ਗੁਰਬਾਣੀ ਸੰਥਿਆ ਅਤੇ ਗੁਰ ਇਤਿਹਾਸ ਨਾਲ ਸਬੰਧਤ ਪਿੰਡ ਦੇ ਨੌਜਵਾਨ ਤੇ ਬੱਚਿਆਂ ਲਈ ਕੈਪ ਲਗਾਉਣ ਮੌਕੇ ਕੈਪ ‘ਚ 70 ਬੱਚਿਆਂ ਨੇ ਭਾਗ ਲਿਆ ਅਤੇ ਅੱਜ 7 ਜੂਨ ਨੂੰ ਕੈਂਪ ਦੀ ਸਮਾਪਤੀ ਮੌਕੇ ਹੀ ਗੁਰਮਤਿ ਸਬੰਧੀ ਮੁਕਬਾਲੇ ਕਰਵਾਏ ਗਏ।ਬਠਿੰਡਾ ਯੂਥ ਫੌਰਮ ਅਤੇ ਨੰਬਰਦਾਰ ਸੁਖਜੀਤ ਸਿੰਘ ਜੱਸੀ ਪੌ ਵਾਲੀ ਵਲੋਂ ਜੇਤੂ ਬੱਚਿਆਂ ਨੂੰ ਇਨਾਮ ਗੁਰਬਾਣੀ ਸੰਥਿਆ ਅਤੇ ਗੁਰ ਇਤਿਹਾਸ ਨਾਲ ਸਬੰਧਤ ਕਿਤਾਬਾਂ ਪਿੰਡ ਦੇ ਨੌਜਵਾਨ ਤੇ ਬੱਚਿਆਂ ‘ਚ ਵੰਡੇ ਗਏੇ ਅਤੇ ਕੈਪ ’ਚ ਭਾਗ ਲੈਣ ਵਾਲੇ ਹਰ ਬੱਚੇ ਨੂੰ ਵੀ ਬਠਿੰਡਾ ਯੂਥ ਫੌਰਮ ਵੱਲੋ ਮੈਡਲ ਪਾ ਕੇ ਸਨਮਾਨਿਤ ਕੀਤਾ ਗਿਆ।ਬੱਚਿਆਂ ਨੂੰ ਖਾਣ ਲਈ ਬਿਸਕੁੱਟਾਂ ਦੇ ਪੈਕਟ ਤੇ ਚਾਹ ਦਾ ਪ੍ਰਬੰਧ ਗੁਰਦਵਾਰਾ ਸਾਹਿਬ ਦੀ ਕਮੇਟੀ ਵੱਲੋ ਕੀਤਾ ਗਿਆ।ਕੈਂਪ ’ਚ ਹਾਜ਼ਰ ਬੱਚਿਆਂ ਨੇ ਕਿਹਾ ਕਿ ਇਸ ਕੈਂਪ ਵਿਚ ਆ ਕੇ ਉਨ੍ਹਾਂ ਨੂੰ ਬਹੁਤ ਕੁੱਝ ਸਿਖਣ ਲਈ ਮਿਲਿਆ, ਉਨ੍ਹਾਂ ਪ੍ਰਬੰਧਕਾਂ ਦਾ ਧੰਨਵਾਦ ਵੀ ਕੀਤਾ ਅਤੇ ਕਿਹਾ ਕਿ ਹਰ ਸਾਲ ਅਜਿਹੇ ਕੈਂਪ ਆਯੋਜਿਤ ਹੋਣ ਚਹਿੰਦੇ ਹਨ।

Check Also

ਵਿਧਾਇਕ ਡਾ. ਅਜੇ ਗੁਪਤਾ ਨੇ ਮੁੱਖ ਮੰਤਰੀ ਤੀਰਥ ਯਾਤਰਾ ਯੋਜਨਾ ਵਾਲੀ ਬੱਸ ਨੂੰ ਹਰੀ ਝੰਡੀ ਦੇ ਕੇ ਰਵਾਨਾ ਕੀਤਾ

ਅੰਮ੍ਰਿਤਸਰ, 20 ਮਾਰਚ (ਸੁਖਬੀਰ ਸਿੰਘ) – ਕੇਂਦਰੀ ਵਿਧਾਨ ਸਭਾ ਹਲਕੇ ਦੇ ਵਿਧਾਇਕ ਡਾ. ਅਜੇ ਗੁਪਤਾ …

Leave a Reply