ਅੰਮ੍ਰਿਤਸਰ, 7 ਜੂਨ (ਪੰਜਾਬ ਪੋਸਟ- ਗੁਰਪ੍ਰੀਤ ਸਿੰਘ) -ਸਥਾਨਕ ਭਾਈ ਗੁਰਦਾਸ ਹਾਲ ਵਿਖੇ ਮੀਰੀ ਪੀਰੀ ਸ਼੍ਰੋਮਣੀ ਢਾਡੀ ਸਭਾ ਵੱਲੋਂ ਇਕ ਅਹਿਮ ਇਕੱਤਰਤਾ ਸਭਾ ਦੇ ਪ੍ਰਧਾਨ
ਗਿਆਨੀ ਗੁਰਮੇਜ ਸਿੰਘ ਸ਼ਹੂਰਾ ਦੀ ਪ੍ਰਧਾਨਗੀ ਹੇਠ ਹੋਈ, ਜਿਸ ਵਿਚ ਅਹਿਮ ਵਿਚਾਰਾਂ ਕੀਤੀਆਂ ਗਈਆਂ।ਇਕੱਤਰਤਾ ਬਾਰੇ ਜਾਣਕਾਰੀ ਦਿੰਦਿਆਂ ਗਿਆਨੀ ਗੁਰਮੇਜ ਸਿੰਘ ਸ਼ਹੂਰਾ ਨੇ ਦੱਸਿਆ ਕਿ ਮੀਰੀ ਪੀਰੀ ਸ਼੍ਰੋਮਣੀ ਢਾਡੀ ਸਭਾ ਵੱਲੋਂ ਮੀਰੀ ਪੀਰੀ ਦਿਵਸ ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਅਤੇ ਸ੍ਰੀ ਦਰਬਾਰ ਸਾਹਿਬ ਦੇ ਸਹਿਯੋਗ ਨਾਲ ਮਨਾਇਆ ਜਾਵੇਗਾ।ਉਨ੍ਹਾਂ ਦੱਸਿਆ ਕਿ ਇਹ ਵੀ ਫੈਸਲਾ ਕੀਤਾ ਗਿਆ ਕਿ ਗੁਰਦੁਆਰਾ ਗਿਆਨ ਗੋਦੜੀ ਹਰਦੁਆਰ ਦੀ ਮੁੜ ਸਥਾਪਨਾ ਲਈ ਸਭਾ ਵੱਲੋਂ ਹਰ ਮਹੀਨੇ ਪੰਜ ਢਾਡੀ ਸਿੰਘ ਅਰਦਾਸ ਲਈ ਇਥੋਂ ਰਵਾਨਾ ਹੋਇਆ ਕਰਨਗੇ ਅਤੇ ਹਰਦੁਆਰ ਪੁੱਜ ਕੇ ਗੁਰਦੁਆਰਾ ਸਾਹਿਬ ਵਾਲੇ ਅਸਥਾਨ ਪੁਰ ਪੰਜ ਜਪੁਜੀ ਸਾਹਿਬ ਦੇ ਪਾਠ ਅਤੇ ਅਰਦਾਸ ਕਰਨਗੇ।ਉਨ੍ਹਾਂ ਕਿਹਾ ਕਿ ਗੁਰਦੁਆਰਾ ਸਾਹਿਬ ਦੀ ਥਾਂ ਪ੍ਰਾਪਤੀ ਤੀਕ ਢਾਡੀ ਸਭਾ ਵੱਲੋਂ ਅਰਦਾਸ ਜਾਰੀ ਰਹੇਗੀ।ਉਨ੍ਹਾਂ ਕਿਹਾ ਕਿ ਸਭਾ ਵੱਲੋਂ ਢਾਡੀ ਜਥਿਆਂ ਨੂੰ ਬੇਨਤੀ ਕੀਤੀ ਹੈ ਕਿ ਉਹ ਸੰਗਤਾਂ ਨੂੰ ਵੱਧ ਤੋਂ ਵੱਧ ਅੰਮ੍ਰਿਤ ਛੱਕਣ ਲਈ ਪ੍ਰੇਰਨਾ ਕਰਨ।
ਇਸ ਇਕੱਤਰਤਾ ਵਿਚ ਗਿ: ਗੁਰਪ੍ਰਤਾਪ ਸਿੰਘ ਪਦਮ ਜਰਨਲ ਸਕੱਤਰ, ਗਿ: ਗੁਰਮੇਜ ਸਿੰਘ ਬੀ. ਏ, ਗਿ: ਗੁਰਭੇਜ ਸਿੰਘ ਚਵਿੰਡਾ, ਗਿ: ਬਲਦੇਵ ਸਿੰਘ ਬਲੱਗਣ, ਗਿ: ਦੇਸਾ ਸਿੰਘ ਦਲੇਰ, ਗਿ: ਲਖਵਿੰਦਰ ਸਿੰਘ ਸੋਹਲ, ਗਿ: ਕੇਵਲ ਸਿੰਘ ਕੋਮਲ, ਗਿ: ਭੁਪਿੰਦਰ ਸਿੰਘ ਪਾਰਸਮਨੀ, ਗਿ: ਗੁਰਭੇਜ ਸਿੰਘ ਜੋਹਲ, ਗਿ: ਸੁਲੱਖਣ ਸਿੰਘ ਚੋਧਰਪੁਰ, ਗਿ: ਦਲਜੀਤ ਸਿੰਘ ਵਿਛੋਆ, ਗਿ: ਜਸਵਿੰਦਰ ਸਿੰਘ ਭਾਗੋਵਾਲ ਆਦਿ ਹਾਜ਼ਰ ਸਨ।
Check Also
ਸਿਹਤ ਵਿਭਾਗ ਵੱਲੋਂ ਪਲਸ ਪੋਲੀਓ ਮੁਹਿੰਮ ਦੀ ਸ਼ੁਰੂੂਆਤ
ਨੰਨ੍ਹੇ ਬੱਚਿਆਂ ਨੂੰ ਪੋਲੀਓ ਦੀਆਂ ਬੂੰਦਾਂ ਪਿਲਾ ਕੇ ਕੀਤਾ ਆਗਾਜ਼ ਅੰਮ੍ਰਿਤਸਰ, 28 ਜੂਨ (ਜਗਦੀਪ ਸਿੰਘ) …
Punjab Post Daily Online Newspaper & Print Media