Sunday, November 15, 2026

ਢਾਡੀ ਹਰ ਮਹੀਨੇ ਗੁ. ਗਿਆਨ ਗੋਦੜੀ ਦੀ ਸਥਾਪਨਾ ਲਈ ਅਰਦਾਸ ਜੋਦੜੀ ਕਰਨਗੇ

ਅੰਮ੍ਰਿਤਸਰ, 7 ਜੂਨ (ਪੰਜਾਬ ਪੋਸਟ- ਗੁਰਪ੍ਰੀਤ ਸਿੰਘ) -ਸਥਾਨਕ ਭਾਈ ਗੁਰਦਾਸ ਹਾਲ ਵਿਖੇ ਮੀਰੀ ਪੀਰੀ ਸ਼੍ਰੋਮਣੀ ਢਾਡੀ ਸਭਾ ਵੱਲੋਂ ਇਕ ਅਹਿਮ ਇਕੱਤਰਤਾ ਸਭਾ ਦੇ ਪ੍ਰਧਾਨ PPN0706201710ਗਿਆਨੀ ਗੁਰਮੇਜ ਸਿੰਘ ਸ਼ਹੂਰਾ ਦੀ ਪ੍ਰਧਾਨਗੀ ਹੇਠ ਹੋਈ, ਜਿਸ ਵਿਚ ਅਹਿਮ ਵਿਚਾਰਾਂ ਕੀਤੀਆਂ ਗਈਆਂ।ਇਕੱਤਰਤਾ ਬਾਰੇ ਜਾਣਕਾਰੀ ਦਿੰਦਿਆਂ ਗਿਆਨੀ ਗੁਰਮੇਜ ਸਿੰਘ ਸ਼ਹੂਰਾ ਨੇ ਦੱਸਿਆ ਕਿ ਮੀਰੀ ਪੀਰੀ ਸ਼੍ਰੋਮਣੀ ਢਾਡੀ ਸਭਾ ਵੱਲੋਂ ਮੀਰੀ ਪੀਰੀ ਦਿਵਸ ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਅਤੇ ਸ੍ਰੀ ਦਰਬਾਰ ਸਾਹਿਬ ਦੇ ਸਹਿਯੋਗ ਨਾਲ ਮਨਾਇਆ ਜਾਵੇਗਾ।ਉਨ੍ਹਾਂ ਦੱਸਿਆ ਕਿ ਇਹ ਵੀ ਫੈਸਲਾ ਕੀਤਾ ਗਿਆ ਕਿ ਗੁਰਦੁਆਰਾ ਗਿਆਨ ਗੋਦੜੀ ਹਰਦੁਆਰ ਦੀ ਮੁੜ ਸਥਾਪਨਾ ਲਈ ਸਭਾ ਵੱਲੋਂ ਹਰ ਮਹੀਨੇ ਪੰਜ ਢਾਡੀ ਸਿੰਘ ਅਰਦਾਸ ਲਈ ਇਥੋਂ ਰਵਾਨਾ ਹੋਇਆ ਕਰਨਗੇ ਅਤੇ ਹਰਦੁਆਰ ਪੁੱਜ ਕੇ ਗੁਰਦੁਆਰਾ ਸਾਹਿਬ ਵਾਲੇ ਅਸਥਾਨ ਪੁਰ ਪੰਜ ਜਪੁਜੀ ਸਾਹਿਬ ਦੇ ਪਾਠ ਅਤੇ ਅਰਦਾਸ ਕਰਨਗੇ।ਉਨ੍ਹਾਂ ਕਿਹਾ ਕਿ ਗੁਰਦੁਆਰਾ ਸਾਹਿਬ ਦੀ ਥਾਂ ਪ੍ਰਾਪਤੀ ਤੀਕ ਢਾਡੀ ਸਭਾ ਵੱਲੋਂ ਅਰਦਾਸ ਜਾਰੀ ਰਹੇਗੀ।ਉਨ੍ਹਾਂ ਕਿਹਾ ਕਿ ਸਭਾ ਵੱਲੋਂ ਢਾਡੀ ਜਥਿਆਂ ਨੂੰ ਬੇਨਤੀ ਕੀਤੀ ਹੈ ਕਿ ਉਹ ਸੰਗਤਾਂ ਨੂੰ ਵੱਧ ਤੋਂ ਵੱਧ ਅੰਮ੍ਰਿਤ ਛੱਕਣ ਲਈ ਪ੍ਰੇਰਨਾ ਕਰਨ।
ਇਸ ਇਕੱਤਰਤਾ ਵਿਚ ਗਿ: ਗੁਰਪ੍ਰਤਾਪ ਸਿੰਘ ਪਦਮ ਜਰਨਲ ਸਕੱਤਰ, ਗਿ: ਗੁਰਮੇਜ ਸਿੰਘ ਬੀ. ਏ, ਗਿ: ਗੁਰਭੇਜ ਸਿੰਘ ਚਵਿੰਡਾ, ਗਿ: ਬਲਦੇਵ ਸਿੰਘ ਬਲੱਗਣ, ਗਿ: ਦੇਸਾ ਸਿੰਘ ਦਲੇਰ, ਗਿ: ਲਖਵਿੰਦਰ ਸਿੰਘ ਸੋਹਲ, ਗਿ: ਕੇਵਲ ਸਿੰਘ ਕੋਮਲ, ਗਿ: ਭੁਪਿੰਦਰ ਸਿੰਘ ਪਾਰਸਮਨੀ, ਗਿ: ਗੁਰਭੇਜ ਸਿੰਘ ਜੋਹਲ, ਗਿ: ਸੁਲੱਖਣ ਸਿੰਘ ਚੋਧਰਪੁਰ, ਗਿ: ਦਲਜੀਤ ਸਿੰਘ ਵਿਛੋਆ, ਗਿ: ਜਸਵਿੰਦਰ ਸਿੰਘ ਭਾਗੋਵਾਲ ਆਦਿ ਹਾਜ਼ਰ ਸਨ।

Check Also

‘ਆਪ’ ਪਾਰਟੀ ਵੱਲੋਂ ਐਲਾਨੇ ਉਮੀਦਵਾਰਾਂ ਨੂੰ ਜਰਨੈਲ ਸਿੰਘ ਢੋਟ ਨੇ ਦਿੱਤੀ ਵਧਾਈ

ਅੰਮ੍ਰਿਤਸਰ, 14 ਨਵੰਬਰ (ਜਗਦੀਪ ਸਿੰਘ) – ਆਮ ਆਦਮੀ ਪਾਰਟੀ ਅੰਮ੍ਰਿਤਸਰ ਦੇ ਲੋਕ ਸਭਾ ਹਲਕਾ ਇੰਚਾਰਜ਼ …

Leave a Reply