Sunday, September 20, 2026

ਵਿਦਿਆਰਥੀਆਂ ਨੇ ਪੁਰਾਤਨ ਸਭਿਆਚਾਰਕ ਲਾਇਬਰੇਰੀ ਦੀਵਾਲਾ ਦਾ ਲਗਾਇਆ ਟੂਰ

ਸਮਰਾਲਾ, 7 ਜੂਨ (ਪੰਜਾਬ ਪੋਸਟ- ਕੰਗ)  ਇਥੋਂ ਨੇੜਲੇ ਪਿੰਡ ਦੀਵਾਲਾ ਵਿਖੇ ਬਾਈ ਨੰਦ ਸਿੰਘ ਸਭਿਆਚਾਰਕ ਲਾਇਬਰੇਰੀ ਸਥਾਪਿਤ ਕੀਤੀ ਗਈ ਹੈ, ਜੋ ਕਿ ਪੁਰਾਣੇ ਸਮੇਂ ਵਿੱਚ PPN0706201715ਰੋਜਾਨਾਂ ਵਰਤੋਂ ਵਿੱਚ ਆਉਣ ਵਾਲੀਆਂ ਅਲੋਪ ਹੋ ਰਹੀਆਂ ਵਿਰਾਸਤੀ ਚੀਜਾਂ ਨੂੰ ਲਾਇਬਰੇਰੀ ਦੇ ਰੂਪ ਪਰੋਅ ਕੇ ਬੈਠੀ ਹੈ।ਜਸਬੀਰ ਕੌਰ ਬੀ.ਪੀ.ਈ.ਓ ਬਲਾਕ ਸਮਰਾਲਾ-2 ਦੀ ਅਗਵਾਈ ਹੇਠ ਲੱਗੇ ਸਮਰ ਕੈਂਪ ਦੇ ਛੇਵੇਂ ਦਿਨ ਇਸ ਲਾਇਬਰੇਰੀ ਨੂੰ ਵਿਸ਼ੇਸ਼ ਤੌਰ ‘ਤੇ ਦੇਖਣ ਲਈ ਸਰਕਾਰੀ ਪ੍ਰਾਇਮਰੀ ਸਕੂਲ ਘੁਲਾਲ ਦੇ ਵਿਦਿਆਰਥੀ ਮਾ. ਸੰਜੀਵ ਕੁਮਾਰ ਦੀ ਰਹਿਨੁਮਾਈ ਹੇਠ ਪਿੰਡ ਦੀਵਾਲਾ ਵਿਖੇ ਪੁੱਜੇ।ਇਸ ਮੌਕੇ ਸਕੂਲ ਦੇ ਵਿਦਿਆਰਥੀਆਂ ਨੇ ਆਮ ਵਰਤੋਂ ਵਿੱਚ ਆਉਣ ਵਾਲੀਆਂ ਅਲੋਪ ਹੋ ਚੁੱਕੀਆਂ ਵਿਰਸਤੀ ਚੀਜਾਂ ਨੂੰ ਦੇਖ ਕੇ ਬੜੀ ਹੈਰਾਨੀ ਪ੍ਰਗਟ ਕੀਤੀ।ਇਨ੍ਹਾਂ ਵਿਰਾਸਤੀ ਚੀਜਾਂ ਬਾਰੇ ਵਿਸਥਾਰ ਵਿੱਚ ਜਾਣਕਾਰੀ ਦਿੰਦੇ ਹੋਏ ਤਸਵਿੰਦਰ ਸਿੰਘ ਵੜੈਚ ਨੇ ਹਰੇਕ ਪੁਰਾਣੀ ਵਸਤੂ ਦੇ ਪਿਛੋਕੜ ਬਾਰੇ ਚਾਨਣਾ ਪਾਇਆ।ਜਦੋਂ ਤਸਵਿੰਦਰ ਸਿੰਘ ਨੇ ਪੂਰੀ ਟੀਮ ਨੂੰ ਸਾਇਕਲ ਅਤੇ ਰੇਡੀਓ ਦੇ ਲਾਇਸੰਸ ਦਿਖਾਏ ਤਾਂ ਬੱਚਿਆਂ ਨੇ ਬੜੀ ਹੈਰਾਨੀ ਪ੍ਰਗਟ ਕੀਤੀ।ਉਨ੍ਹਾਂ ਵੱਲੋਂ ਪੁਰਾਣਾ ਰੇਡੀਓ, ਪੱਖੇ, ਬੱਚਿਆਂ ਦੇ ਖੇਡਣ ਵਾਲੇ ਗਡੀਹਰੇ, ਪੁਰਾਣੇ ਖੇਤੀ ਸੰਦ, ਤੂੰਬੀ, ਢੋਲ, ਪੁਰਾਣੇ ਸਿੱਕੇ, ਪੁਰਾਣੀਆਂ ਟਿਕਟਾਂ, ਚਰਖਾ, ਤੱਕਲਾ, ਪੱਖੀਆਂ ਆਦਿ ਤੋਂ ਇਲਾਵਾ ਅਨੇਕਾਂ ਹੀ ਪੁਰਾਤਨ ਚੀਜਾਂ ਬਾਰੇ ਬੱਚਿਆਂ ਨੂੰ ਜਾਣਕਾਰੀ ਦਿੱਤੀ।ਸਕੂਲ ਇੰਚਾਰਜ ਸੰਜੀਵ ਕੁਮਾਰ ਨੇ ਵੱਡਮੁੱਲੀ ਜਾਣਕਾਰੀ ਦੇਣ ਬਾਰੇ ਤਸਵਿੰਦਰ ਸਿੰਘ ਵੜੈਚ ਦਾ ਧੰਨਵਾਦ ਕੀਤਾ।

Check Also

ਨਗਰ ਨਿਗਮ ਵੱਲੋਂ ਝਬਾਲ ਰੋਡ ’ਤੇ ਨਾਜਾਇਜ਼ ਕਲੋਨੀ ਖਿਲਾਫ਼ ਡੇਮੋਲੀਸ਼ਨ ਕਾਰਵਾਈ

ਅੰਮ੍ਰਿਤਸਰ, 18 ਸਤੰਬਰ (ਜਗਦੀਪ ਸਿੰਘ) – ਸ਼ਹਿਰ ਵਿੱਚ ਨਾਜਾਇਜ਼ ਉਸਾਰੀ ਅਤੇ ਗੈਰ-ਅਧਿਕਾਰਤ ਕਲੋਨੀਆਂ ਖਿਲਾਫ਼ ਚਲਾਈ …

Leave a Reply