ਸਮਰਾਲਾ, 7 ਜੂਨ (ਪੰਜਾਬ ਪੋਸਟ- ਕੰਗ) ਇਥੋਂ ਨੇੜਲੇ ਪਿੰਡ ਦੀਵਾਲਾ ਵਿਖੇ ਬਾਈ ਨੰਦ ਸਿੰਘ ਸਭਿਆਚਾਰਕ ਲਾਇਬਰੇਰੀ ਸਥਾਪਿਤ ਕੀਤੀ ਗਈ ਹੈ, ਜੋ ਕਿ ਪੁਰਾਣੇ ਸਮੇਂ ਵਿੱਚ
ਰੋਜਾਨਾਂ ਵਰਤੋਂ ਵਿੱਚ ਆਉਣ ਵਾਲੀਆਂ ਅਲੋਪ ਹੋ ਰਹੀਆਂ ਵਿਰਾਸਤੀ ਚੀਜਾਂ ਨੂੰ ਲਾਇਬਰੇਰੀ ਦੇ ਰੂਪ ਪਰੋਅ ਕੇ ਬੈਠੀ ਹੈ।ਜਸਬੀਰ ਕੌਰ ਬੀ.ਪੀ.ਈ.ਓ ਬਲਾਕ ਸਮਰਾਲਾ-2 ਦੀ ਅਗਵਾਈ ਹੇਠ ਲੱਗੇ ਸਮਰ ਕੈਂਪ ਦੇ ਛੇਵੇਂ ਦਿਨ ਇਸ ਲਾਇਬਰੇਰੀ ਨੂੰ ਵਿਸ਼ੇਸ਼ ਤੌਰ ‘ਤੇ ਦੇਖਣ ਲਈ ਸਰਕਾਰੀ ਪ੍ਰਾਇਮਰੀ ਸਕੂਲ ਘੁਲਾਲ ਦੇ ਵਿਦਿਆਰਥੀ ਮਾ. ਸੰਜੀਵ ਕੁਮਾਰ ਦੀ ਰਹਿਨੁਮਾਈ ਹੇਠ ਪਿੰਡ ਦੀਵਾਲਾ ਵਿਖੇ ਪੁੱਜੇ।ਇਸ ਮੌਕੇ ਸਕੂਲ ਦੇ ਵਿਦਿਆਰਥੀਆਂ ਨੇ ਆਮ ਵਰਤੋਂ ਵਿੱਚ ਆਉਣ ਵਾਲੀਆਂ ਅਲੋਪ ਹੋ ਚੁੱਕੀਆਂ ਵਿਰਸਤੀ ਚੀਜਾਂ ਨੂੰ ਦੇਖ ਕੇ ਬੜੀ ਹੈਰਾਨੀ ਪ੍ਰਗਟ ਕੀਤੀ।ਇਨ੍ਹਾਂ ਵਿਰਾਸਤੀ ਚੀਜਾਂ ਬਾਰੇ ਵਿਸਥਾਰ ਵਿੱਚ ਜਾਣਕਾਰੀ ਦਿੰਦੇ ਹੋਏ ਤਸਵਿੰਦਰ ਸਿੰਘ ਵੜੈਚ ਨੇ ਹਰੇਕ ਪੁਰਾਣੀ ਵਸਤੂ ਦੇ ਪਿਛੋਕੜ ਬਾਰੇ ਚਾਨਣਾ ਪਾਇਆ।ਜਦੋਂ ਤਸਵਿੰਦਰ ਸਿੰਘ ਨੇ ਪੂਰੀ ਟੀਮ ਨੂੰ ਸਾਇਕਲ ਅਤੇ ਰੇਡੀਓ ਦੇ ਲਾਇਸੰਸ ਦਿਖਾਏ ਤਾਂ ਬੱਚਿਆਂ ਨੇ ਬੜੀ ਹੈਰਾਨੀ ਪ੍ਰਗਟ ਕੀਤੀ।ਉਨ੍ਹਾਂ ਵੱਲੋਂ ਪੁਰਾਣਾ ਰੇਡੀਓ, ਪੱਖੇ, ਬੱਚਿਆਂ ਦੇ ਖੇਡਣ ਵਾਲੇ ਗਡੀਹਰੇ, ਪੁਰਾਣੇ ਖੇਤੀ ਸੰਦ, ਤੂੰਬੀ, ਢੋਲ, ਪੁਰਾਣੇ ਸਿੱਕੇ, ਪੁਰਾਣੀਆਂ ਟਿਕਟਾਂ, ਚਰਖਾ, ਤੱਕਲਾ, ਪੱਖੀਆਂ ਆਦਿ ਤੋਂ ਇਲਾਵਾ ਅਨੇਕਾਂ ਹੀ ਪੁਰਾਤਨ ਚੀਜਾਂ ਬਾਰੇ ਬੱਚਿਆਂ ਨੂੰ ਜਾਣਕਾਰੀ ਦਿੱਤੀ।ਸਕੂਲ ਇੰਚਾਰਜ ਸੰਜੀਵ ਕੁਮਾਰ ਨੇ ਵੱਡਮੁੱਲੀ ਜਾਣਕਾਰੀ ਦੇਣ ਬਾਰੇ ਤਸਵਿੰਦਰ ਸਿੰਘ ਵੜੈਚ ਦਾ ਧੰਨਵਾਦ ਕੀਤਾ।
Check Also
ਖਾਲਸਾ ਕਾਲਜ ਨਰਸਿੰਗ ਵਿਖੇ ਸਹੁੰ ਚੁੱਕ ਸਮਾਰੋਹ ਕਰਵਾਇਆ
ਅੰਮ੍ਰਿਤਸਰ, 24 ਮਾਰਚ (ਸੁਖਬੀਰ ਸਿੰਘ ਖੁਰਮਣੀਆਂ) – ਖਾਲਸਾ ਕਾਲਜ ਆਫ਼ ਨਰਸਿੰਗ ਵਿਖੇ ਵਿਦਿਆਰਥੀਆਂ ਦੇ ਨਵੇਂ …
Punjab Post Daily Online Newspaper & Print Media