Tuesday, November 24, 2026

ਸਾਂਈ ਮੀਆਂ ਮੀਰ ਫਾਉਂਡੇਸਨ ਵੱਲੋਂ ਵਿਸ਼ਵ ਪੰਜਾਬੀ ਕਾਨਫ੍ਰੰਸ ਟਰਾਂਟੋ ਵਿੱਚ ਹਿੱਸਾ ਲੈਣ ਜਾਵੇਗਾ 9 ਮੈਂਬਰੀ ਵਫਦ

ਅੰਮ੍ਰਿਤਸਰ, 8 ਜੂਨ (ਪੰਜਾਬ ਪੋਸਟ  ਦੀਪ ਦਵਿੰਦਰ ਸਿੰਘ) – ਟਰਾਂਟੋ ਕੈਨੇਡਾ ਵਿੱਚ ਹੋਣ ਵਾਲੀ ਵਿਸ਼ਵ ਪੰਜਾਬੀ ਕਾਨਫ੍ਰੰਸ ਵਿੱਚ ਸਾਂਈ ਮੀਆਂ ਮੀਰ ਇੰਟਰਨੈਸ਼ਨਲ ਫਾਉਂਡੇਸਨ ਵੱਲੋਂ ਨੌ ਮੈਂਬਰੀ ਵਫਦ ਸਮੂਲੀਅਤ ਕਰੇਗਾ।ਇਹ ਕਾਨਫਰੰਸ 23 ਤੋਂ 25 ਜੂਨ ਨੂੰ ਟਰਾਂਟੋ ਵਿਖੇ ਹੋ ਰਹੀ ਹੈ।ਫਾਉਂਡੇਸਨ ਦੇ ਮੀਡੀਆ ਸਲਾਹਕਾਰ ਦਿਲਜੀਤ ਸਿੰਘ ਬੇਦੀ ਨੇ ਦੱਸਿਆ ਕਿ ਸਾਂਈ ਮੀਆਂ ਮੀਰ ਇੰਟਰਨੈਸ਼ਨਲ ਫਾਉਂਡੇਸਨ ਵੱਲੋਂ ਤਿੰਨ ਮੈਂਬਰ ਪਾਕਿਸਤਾਨ ਤੋਂ ਅਤੇ 6 ਮੈਂਬਰ ਪੰਜਾਬ ਤੋਂ ਭੇਜੇ ਜਾ ਰਹੇ ਹਨ।ਉਨ੍ਹਾਂ ਦੱਸਿਆ ਕਿ ਫਾਉਂਡੇਸਨ ਦੇ ਪ੍ਰਧਾਨ ਹਰਭਜਨ ਸਿੰਘ ਬਰਾੜ ਤੋਂ ਇਲਾਵਾ ਹੋਰ ਵਿਦਵਾਨ ਜਿਨ੍ਹਾਂ ਵਿਚ ਡਾ. ਜਸਬੀਰ ਕੌਰ ਪਟਿਆਲਾ, ਦੇਵਿੰਦਰ ਸਿੰਘ ਦਿਆਲਪੁਰੀ ਲੁਧਿਆਣਾ, ਡਾ. ਨਵਜੋਤ ਕੌਰ ਕਸੇਲ, ਡਾ. ਪਰਮਿੰਦਰ ਕੌਰ ਅਤੇ ਡਾ. ਬਰਨੀਤ ਕੌਰ ਸ਼ਾਮਲ ਹਨ।ਉਨ੍ਹਾਂ ਕਿਹਾ ਕਿ ਇਨ੍ਹਾਂ ਤੋਂ ਇਲਾਵਾ ਪਾਕਿਸਤਾਨ ਤੋਂ ਜਨਾਬ ਅਜੀਜ ਉਲਾ ਨਾਜ, ਬੇਗਮ ਰਖਨੰਦਾ ਨਵੀਜ ਅਤੇ ਨੀਰਮਾ ਦੁਰਾਨੀ ਸ਼ਾਮਲ ਹੋਣਗੇ।

Check Also

ਖਾਲਸਾ ਕਾਲਜ ਵਿਖੇ “ਮਲਟੀਪਲ ਰਿਗ੍ਰੈਸ਼ਨ ਵਿਸ਼ਲੇਸ਼ਣ” ਵਿਸ਼ੇ ’ਤੇ ਵਰਕਸ਼ਾਪ

ਅੰਮ੍ਰਿਤਸਰ, 24 ਨਵੰਬਰ (ਸੁਖਬੀਰ ਸਿੰਘ ਖੁਰਮਣੀਆਂ) – ਖਾਲਸਾ ਕਾਲਜ ਦੇ ਕਾਮਰਸ ਅਤੇ ਬਿਜ਼ਨਸ ਐਡਮਿਨਿਸਟ੍ਰੇਸ਼ਨ ਵਿਭਾਗ …

Leave a Reply