ਅੰਮ੍ਰਿਤਸਰ, 8 ਜੂਨ (ਪੰਜਾਬ ਪੋਸਟ ਦੀਪ ਦਵਿੰਦਰ ਸਿੰਘ) – ਟਰਾਂਟੋ ਕੈਨੇਡਾ ਵਿੱਚ ਹੋਣ ਵਾਲੀ ਵਿਸ਼ਵ ਪੰਜਾਬੀ ਕਾਨਫ੍ਰੰਸ ਵਿੱਚ ਸਾਂਈ ਮੀਆਂ ਮੀਰ ਇੰਟਰਨੈਸ਼ਨਲ ਫਾਉਂਡੇਸਨ ਵੱਲੋਂ ਨੌ ਮੈਂਬਰੀ ਵਫਦ ਸਮੂਲੀਅਤ ਕਰੇਗਾ।ਇਹ ਕਾਨਫਰੰਸ 23 ਤੋਂ 25 ਜੂਨ ਨੂੰ ਟਰਾਂਟੋ ਵਿਖੇ ਹੋ ਰਹੀ ਹੈ।ਫਾਉਂਡੇਸਨ ਦੇ ਮੀਡੀਆ ਸਲਾਹਕਾਰ ਦਿਲਜੀਤ ਸਿੰਘ ਬੇਦੀ ਨੇ ਦੱਸਿਆ ਕਿ ਸਾਂਈ ਮੀਆਂ ਮੀਰ ਇੰਟਰਨੈਸ਼ਨਲ ਫਾਉਂਡੇਸਨ ਵੱਲੋਂ ਤਿੰਨ ਮੈਂਬਰ ਪਾਕਿਸਤਾਨ ਤੋਂ ਅਤੇ 6 ਮੈਂਬਰ ਪੰਜਾਬ ਤੋਂ ਭੇਜੇ ਜਾ ਰਹੇ ਹਨ।ਉਨ੍ਹਾਂ ਦੱਸਿਆ ਕਿ ਫਾਉਂਡੇਸਨ ਦੇ ਪ੍ਰਧਾਨ ਹਰਭਜਨ ਸਿੰਘ ਬਰਾੜ ਤੋਂ ਇਲਾਵਾ ਹੋਰ ਵਿਦਵਾਨ ਜਿਨ੍ਹਾਂ ਵਿਚ ਡਾ. ਜਸਬੀਰ ਕੌਰ ਪਟਿਆਲਾ, ਦੇਵਿੰਦਰ ਸਿੰਘ ਦਿਆਲਪੁਰੀ ਲੁਧਿਆਣਾ, ਡਾ. ਨਵਜੋਤ ਕੌਰ ਕਸੇਲ, ਡਾ. ਪਰਮਿੰਦਰ ਕੌਰ ਅਤੇ ਡਾ. ਬਰਨੀਤ ਕੌਰ ਸ਼ਾਮਲ ਹਨ।ਉਨ੍ਹਾਂ ਕਿਹਾ ਕਿ ਇਨ੍ਹਾਂ ਤੋਂ ਇਲਾਵਾ ਪਾਕਿਸਤਾਨ ਤੋਂ ਜਨਾਬ ਅਜੀਜ ਉਲਾ ਨਾਜ, ਬੇਗਮ ਰਖਨੰਦਾ ਨਵੀਜ ਅਤੇ ਨੀਰਮਾ ਦੁਰਾਨੀ ਸ਼ਾਮਲ ਹੋਣਗੇ।
Check Also
ਖ਼ਾਲਸਾ ਕਾਲਜ ਵੈਟਰਨਰੀ ਵਿਖੇ ‘ਵਿਗਿਆਨਕ ਪਸ਼ੂ-ਪਾਲਣ ਪ੍ਰਬੰਧਨ’ ਵਿਸ਼ੇ ‘ਤੇ ਰਾਸ਼ਟਰੀ ਵਰਕਸ਼ਾਪ
ਅੰਮ੍ਰਿਤਸਰ, 13 ਅਗਸਤ (ਸੁਖਬੀਰ ਸਿੰਘ ਖੁਰਮਣੀਆਂ)¸- ਖਾਲਸਾ ਕਾਲਜ ਆਫ਼ ਵੈਟਰਨਰੀ ਐਂਡ ਐਨੀਮਲ ਸਾਇੰਸਿਜ਼ ਦੇ ਵਿਭਾਗ …
Punjab Post Daily Online Newspaper & Print Media