Tuesday, November 24, 2026

ਨਿੰਪਾ ਵਲੋਂ ‘ਸ਼੍ਰੀ ਮੱਧ ਭਾਗਵਤ ਗੀਤਾ ਗਿਆਨ ਪ੍ਰਤੀਯੋਗਿਤਾ’ ਕਰਵਾਈ ਗਈ

ਅੰਮ੍ਰਿਤਸਰ, 9 ਜੂਨ (ਪੰਜਾਬ ਪੋਸਟ- ਜਗਦੀਪ ਸਿੰਘ ਸੱਗੂ)  ਸ਼ਥਾਨਕ ਜਗਤ ਜਯੋਤੀ ਪਬਲਿਕ ਸੀਨੀਅਰ ਸੈਕੰਡਰੀ ਸਕੂਲ ਈਸਟ ਮੋਹਨ ਨਗਰ ਵਿਖੇ ਸਮਾਜ ਸੇਵੀ ਸੰਸਥਾ ਨਿੰਪਾ ਵਲੋਂ ‘ਸ਼੍ਰੀ ਮੱਧ PPN0906201703ਭਾਗਵਤ ਗੀਤਾ ਗਿਆਨ ਪ੍ਰਤੀਯੋਗਿਤਾ’ ਕਰਵਾਈ ਗਈ, ਜਿਸ ਵਿੱਚ ਸਕੂਲ ਦੇ 52 ਵਿਦਿਆਰਥੀਆਂ ਨੇ ਹਿੱਸਾ ਲਿਆ। ਪ੍ਰਿੰਸੀਪਲ ਹੇਮੰਤ ਪੁਰੀ ਨੇ ਜਾਣਾਕਰੀ ਦਿੰਦਿਆਂ ਦੱਸਿਆ ਕਿ ਇਸ ਪ੍ਰਤੀਯੋਗਿਤਾ ਵਿੱਚ ਅਰਸ਼ਦੀਪ ਸਿੰਘ ਨੇ 90 ਫੀਸਦ ਅੰਕਾਂ ਨਾਲ ਪਹਿਲਾ, ਸਾਕਸ਼ੀ ਵਰਮਾ ਤੇ ਜਸਪ੍ਰੀਤ ਕੌਰ ਨੇ 80 ਫੀਸਦ ਨਾਲ ਦੂਜਾ ਅਤੇ ਆਰਤੀ ਗੁਪਤਾ, ਅੰਮਿਰਤਪਾਲ ਸਿੰਘ, ਸ਼ਕਤੀ ਮਿਸ਼ਰਾ, ਅਮਨਦੀਪ ਸਿੰਘ, ਅਨਿਲ ਕੁਮਾਰ ਨੇ 70 ਫੀਸਦ ਅੰਕ ਹਾਸਲ ਕਰ ਕੇ ਤੀਜਾ ਸਥਾਨ ਹਾਸਲ ਕੀਤਾ।ਇਸ ਤੋਂ ਇਲਾਵਾ 15 ਵਿਦਿਆਰਥੀਆਂ ਨੇ ਕੰਸੋਲੇਸ਼ਨ ਇਨਾਮ ਹਾਸਲ ਕੀਤੇ।ਨਿੰਪਾ ਪ੍ਰਧਾਨ ਗੁਰਸ਼ਰਨ ਸਿੰਘ ਬੱਬਰ ਅਤੇ ਪਿ੍ਰੰਸੀਪਲ ਹੇਮੰਤ ਪੁਰੀ ਨੇ ਜੇਤੂਆਂ ਨੂੰ ਇਨਾਮ ਤਕਸੀਮ ਕੀਤੇ ।ਇਸ ਮੌਕੇ ਰਿਤੇਸ਼ ਪੁਰੀ, ਰਮਨ ਪੁਰੀ, ਪੂਜਾ, ਤਜਿੰਦਰ, ਵਿਕਰਮਜੀਤ, ਰੇਨੂ ਆਦਿ ਸ਼ਾਮਲ ਆਦਿ ਵੀ ਹਾਜਰ ਸਨ।

Check Also

ਖਾਲਸਾ ਕਾਲਜ ਵਿਖੇ “ਮਲਟੀਪਲ ਰਿਗ੍ਰੈਸ਼ਨ ਵਿਸ਼ਲੇਸ਼ਣ” ਵਿਸ਼ੇ ’ਤੇ ਵਰਕਸ਼ਾਪ

ਅੰਮ੍ਰਿਤਸਰ, 24 ਨਵੰਬਰ (ਸੁਖਬੀਰ ਸਿੰਘ ਖੁਰਮਣੀਆਂ) – ਖਾਲਸਾ ਕਾਲਜ ਦੇ ਕਾਮਰਸ ਅਤੇ ਬਿਜ਼ਨਸ ਐਡਮਿਨਿਸਟ੍ਰੇਸ਼ਨ ਵਿਭਾਗ …

Leave a Reply