ਅੰਮ੍ਰਿਤਸਰ, 9 ਜੂਨ (ਪੰਜਾਬ ਪੋਸਟ- ਜਗਦੀਪ ਸਿੰਘ ਸੱਗੂ) ਸ਼ਥਾਨਕ ਜਗਤ ਜਯੋਤੀ ਪਬਲਿਕ ਸੀਨੀਅਰ ਸੈਕੰਡਰੀ ਸਕੂਲ ਈਸਟ ਮੋਹਨ ਨਗਰ ਵਿਖੇ ਸਮਾਜ ਸੇਵੀ ਸੰਸਥਾ ਨਿੰਪਾ ਵਲੋਂ ‘ਸ਼੍ਰੀ ਮੱਧ
ਭਾਗਵਤ ਗੀਤਾ ਗਿਆਨ ਪ੍ਰਤੀਯੋਗਿਤਾ’ ਕਰਵਾਈ ਗਈ, ਜਿਸ ਵਿੱਚ ਸਕੂਲ ਦੇ 52 ਵਿਦਿਆਰਥੀਆਂ ਨੇ ਹਿੱਸਾ ਲਿਆ। ਪ੍ਰਿੰਸੀਪਲ ਹੇਮੰਤ ਪੁਰੀ ਨੇ ਜਾਣਾਕਰੀ ਦਿੰਦਿਆਂ ਦੱਸਿਆ ਕਿ ਇਸ ਪ੍ਰਤੀਯੋਗਿਤਾ ਵਿੱਚ ਅਰਸ਼ਦੀਪ ਸਿੰਘ ਨੇ 90 ਫੀਸਦ ਅੰਕਾਂ ਨਾਲ ਪਹਿਲਾ, ਸਾਕਸ਼ੀ ਵਰਮਾ ਤੇ ਜਸਪ੍ਰੀਤ ਕੌਰ ਨੇ 80 ਫੀਸਦ ਨਾਲ ਦੂਜਾ ਅਤੇ ਆਰਤੀ ਗੁਪਤਾ, ਅੰਮਿਰਤਪਾਲ ਸਿੰਘ, ਸ਼ਕਤੀ ਮਿਸ਼ਰਾ, ਅਮਨਦੀਪ ਸਿੰਘ, ਅਨਿਲ ਕੁਮਾਰ ਨੇ 70 ਫੀਸਦ ਅੰਕ ਹਾਸਲ ਕਰ ਕੇ ਤੀਜਾ ਸਥਾਨ ਹਾਸਲ ਕੀਤਾ।ਇਸ ਤੋਂ ਇਲਾਵਾ 15 ਵਿਦਿਆਰਥੀਆਂ ਨੇ ਕੰਸੋਲੇਸ਼ਨ ਇਨਾਮ ਹਾਸਲ ਕੀਤੇ।ਨਿੰਪਾ ਪ੍ਰਧਾਨ ਗੁਰਸ਼ਰਨ ਸਿੰਘ ਬੱਬਰ ਅਤੇ ਪਿ੍ਰੰਸੀਪਲ ਹੇਮੰਤ ਪੁਰੀ ਨੇ ਜੇਤੂਆਂ ਨੂੰ ਇਨਾਮ ਤਕਸੀਮ ਕੀਤੇ ।ਇਸ ਮੌਕੇ ਰਿਤੇਸ਼ ਪੁਰੀ, ਰਮਨ ਪੁਰੀ, ਪੂਜਾ, ਤਜਿੰਦਰ, ਵਿਕਰਮਜੀਤ, ਰੇਨੂ ਆਦਿ ਸ਼ਾਮਲ ਆਦਿ ਵੀ ਹਾਜਰ ਸਨ।
Check Also
ਖ਼ਾਲਸਾ ਕਾਲਜ ਵੈਟਰਨਰੀ ਵਿਖੇ ‘ਵਿਗਿਆਨਕ ਪਸ਼ੂ-ਪਾਲਣ ਪ੍ਰਬੰਧਨ’ ਵਿਸ਼ੇ ‘ਤੇ ਰਾਸ਼ਟਰੀ ਵਰਕਸ਼ਾਪ
ਅੰਮ੍ਰਿਤਸਰ, 13 ਅਗਸਤ (ਸੁਖਬੀਰ ਸਿੰਘ ਖੁਰਮਣੀਆਂ)¸- ਖਾਲਸਾ ਕਾਲਜ ਆਫ਼ ਵੈਟਰਨਰੀ ਐਂਡ ਐਨੀਮਲ ਸਾਇੰਸਿਜ਼ ਦੇ ਵਿਭਾਗ …
Punjab Post Daily Online Newspaper & Print Media