ਬਠਿੰਡਾ, 12 ਜੂਨ (ਪੰਜਾਬ ਪੋਸਟ- ਅਵਤਾਰ ਸਿੰਘ ਕੈਂਥ, ਜਸਵਿੰਦਰ ਸਿੰਘ ਜੱਸੀ)- ਸ੍ਰੀ ਗੁਰੂ ਗੋਬਿੰਦ ਸਿੰਘ ਜੀ ਦੇ 350 ਸਾਲਾ ਪ੍ਰਕਾਸ਼ ਦਿਵਸ ਨੂੰ ਸਮਰਪਿਤ ਛੇ ਰੋਜ਼ਾ ਧਾਰਮਿਕ ਸਮਾਗਮ ਸ੍ਰੀ
ਸੁਖਮਨੀ ਸਾਹਿਬ ਸੇਵਾ ਸੁਸਾਇਟੀ ਬਠਿੰਡਾ ਅਤੇ ਸੰਗਤਾਂ ਦੇ ਪੂਰਨ ਸਹਿਯੋਗ ਨਾਲ ਆਯੋਜਿਨ ਕੀਤੇ ਜਾ ਰਹੇ ਸਨ।ਉਨ੍ਹਾਂ ਦੀ ਸੰਪੂਰਨਤਾ ਮੌਕੇ ਭਾਈ ਜਸਵਿੰਦਰ ਸਿੰਘ ਲੁਧਿਆਣਾ ਵਲੋਂ ਹਾਜ਼ਰੀ ਲਗਾਈ ਗਈ ਪ੍ਰੰਤੂ ਮੌਸਮ ਦੀ ਖਰਾਬੀ ਕਾਰਨ ਸਮਾਗਮ ਦੀ ਜਲਦੀ ਸਮਾਪਤੀ ਕੀਤੀ ਗਈ।ਇਨ੍ਹਾਂ ਤੋਂ ਪਹਿਲਾਂ ਪੰਜੇ ਸਮਾਗਮਾਂ ਦੀ ਸੇਵਾ ਭਾਈ ਗਿਆਨੀ ਸਾਹਿਬ ਸਿੰਘ ਸਾਹਬਾਦ ਮਾਰਕੰਡੇ ਵਾਲਿਆਂ ਵਲੋਂ ਗੁਰਬਾਣੀ ਵਿਚਾਰ ਦੀ ਸੇਵਾ ਕੀਤੀ ਗਈ।ਹਰ ਇਕ ਸਮਾਗਮ ਦੀ ਅਰੰਭਤਾ ਸੋਦਰ ਰਹਿਰਾਸ ਸਾਹਿਬ ਦੇ ਪਾਠ ਭਾਈ ਰਾਕੇਸ਼ ਸਿੰਘ ਅਤੇ ਹਜ਼ੂਰੀ ਰਾਗੀ ਭਾਈ ਤਰਸੇਮ ਸਿੰਘ ਹਰਰਾਏਪੁਰ ਵਾਲਿਆਂ ਨੇ ਆਪਣੀ ਮੁਧਰ ਅਵਾਜ਼ ਰਾਹੀਂ ਸਬਦ ਕੀਰਤਨ ਗਾਇਣ ਕਰਕੇ ਕੀਤਾ ਜਾਦਾ ਸੀ।ਅੰਤ ਵਿਚ ਗੁਰੂ ਕੇ ਲੰਗਰ ਅਤੁੱਟ ਵਰਤਾਏ ਗਏ।ਸ੍ਰੀ ਸੁਖਮਨੀ ਸੇਵਾ ਸੁਸਾਇਟੀ ਇਸਤਰੀ ਸਤਿਸੰਗ ਸਭਾ ਭਾਰਤ ਨਗਰ ਅਤੇ ਪਟੇਲ ਨਗਰ ਵਲੋਂ ਤਨ, ਮਨ, ਧਨ ਨਾਲ ਸੇਵਾ ਕੀਤੀ ਗਈ। ਸੁਸਾਇਟੀ ਮੈਂਬਰਾਂ ਵਲੋ ਸ੍ਰੀ ਸੁਖਮਨੀ ਸੇਵਾ ਸੁਸਾਇਟੀ ਇਸਤਰੀ ਸਤਿਸੰਗ ਸਭਾ ਦੀਆਂ ਆਗੂ ਬੀਬੀਆਂ ਨੂੰ ਗੁਰੂ ਦੀ ਬਖ਼ਸ਼ ਸਿਰੋਪਾਓ ਅਤੇ ਸਨਮਾਨ ਚਿੰਨ੍ਹ ਭੇਂਟ ਕਰਕੇ ਸਨਮਾਨਿਤ ਕੀਤਾ ਗਿਆ।
Check Also
ਡਾ. ਨਿੱਜਰ ਦੀ ਅਗਵਾਈ ਹੇਠ ਬਿਲਾਸ ਫਾਊਂਡੇਸ਼ਨ ਵੱਲੋਂ 30 ਅਗਸਤ ਨੂੰ ਲਗਾਇਆ ਜਾਵੇਗਾ ਮੁਫ਼ਤ ਮੈਗਾ ਮੈਡੀਕਲ ਕੈਂਪ
ਅੰਮ੍ਰਿਤਸਰ, 28 ਅਗਸਤ (ਸੁਖਬੀਰ ਸਿੰਘ) – ਵਿਧਾਨ ਸਭਾ ਹਲਕਾ ਅੰਮ੍ਰਿਤਸਰ ਦੱਖਣੀ ਦੇ ਵਿਧਾਇਕ ਡਾ. …
Punjab Post Daily Online Newspaper & Print Media