ਬਠਿੰਡਾ, 12 ਜੂਨ (ਪੰਜਾਬ ਪੋਸਟ- ਅਵਤਾਰ ਸਿੰਘ ਕੈਂਥ, ਜਸਵਿੰਦਰ ਸਿੰਘ ਜੱਸੀ)- ਸਥਾਨਕ ਸ਼ਹਿਰ ਦੇ ਗੁਰਦੁਆਰਾ ਸਾਹਿਬ ਵਿਖੇ ਸ਼ਹੀਦ ਭਾਈ ਤਾਰੂ ਸਿੰਘ ਦਸਤਾਰ ਸਿਖਲਾਈ ਸੇਵਾ
ਸੁਸਾਇਟੀ, ਸਿੰਘ ਸਟਾਇਲ ਦਸਤਾਰ ਟ੍ਰੈਨਿੰਗ ਸੈਂਟਰ ਰਜਿ ਬਠਿੰਡਾ,ਗੁਰੂ ਕੀ ਚਾਕਰੀ ਸੇਵਾ ਦਲ ਅਤੇ ਸ਼ਹਿਰ ਦੀਆਂ ਸਮੂਹ ਸਿੱਖ ਧਾਰਮਿਕ ਜਥੇਬੰਦੀਆਂ ਵਲੋਂ ਸਾਂਝੇ ਤੌਰ ’ਤੇ ਦਸਤਾਰ ਤੇ ਦੁਮਾਲੇ ਦੇ ਮੁਕਾਬਲੇ ਕਰਵਾਏ ਗਏ।ਇਸ ਵਿਚ ਕਰੀਬ 400 ਨੌਜਵਾਨ ਲੜਕੇ, ਲੜਕੀਆਂ ਨੇ ਭਾਗ ਲਿਆ।ਨੌਜਵਾਨਾਂ ਬੱਚੇ ਬੱਚੀਆਂ ਵਿਚ ਦਸਤਾਰ ਪ੍ਰਤੀ ਬਹੁਤ ਹੀ ਉਤਸ਼ਾਹ ਵੇਖਣ ਨੂੰ ਮਿਲਿਆ।ਤਿੰਨ ਦਿਨਾਂ ਦਸਤਾਰ ਮੁਕਾਬਲੇ ਦੇ ਪਹਿਲੇ ਦੋ ਦਿਨ ਬੱਚਿਆ ਨੂੰ ਦਸਤਾਰ ਤੇ ਦੁਮਾਲੇ ਸਜਾਉਣ ਦਾ ਕੈਂਪ ਲਗਾਇਆ ਗਿਆ ਸੀ।ਇਸ ਮੌਕੇ ਇਕ ਮੁਸਲਮਾਨ ਬੱਚੇ ਨੇ ਵੀ ਦਸਤਾਰ ਸਿਖਲਾਈ ਵਿਚ ਭਾਗ ਲੈ ਕੇ ਇਨਾਮ ਪ੍ਰਾਪਤ ਕੀਤਾ।ਦਸਤਾਰ ਤੇ ਦੁਮਾਲੇ ਮੁਕਾਬਲੇ ਦੀ ਜੱਜਮੈਂਟ ਲਈ ਕੋਚ ਲੜਕਿਆਂ ਲਈ ਜੱਜ ਗੁਰਿੰਦਰ ਸਿੰਘ ਕਿੰਗ, ਬਾਜ ਸਿੰਘ ਖਾਲਸਾ, ਸਿਮਰਪ੍ਰੀਤ ਸਿੰਘ ਅਤੇ ਲੜਕੀਆਂ ਲਈ ਜੱਜ ਪ੍ਰਿਆ ਕੌਰ, ਅਮਨਪ੍ਰੀਤ ਕੌਰ ਅਤੇ ਭਵਨੀਤ ਕੌਰ ਵਲੋਂ ਨਿਭਾਈ ਗਈ। ਤੀਜੇ ਦਿਨ ਦਸਤਾਰ ਤੇ ਦੁਮਾਲੇ ਮੁਕਾਬਲੇ ਵਿਚ ਬੀਬੀਆਂ ਦੇ ਗਰੁੱਪ ਵਿਚ ਬਬਲਪ੍ਰੀਤ ਕੌਰ, ਗੁਰਪ੍ਰੀਤ ਕੌਰ,ਅਮਨਜੋਤ ਕੌਰ, ਜੂਨੀਅਰ ਗਰੁੱਪ ਵਿਚ ਜਸਕਰਨ ਸਿੰਘ, ਬਸ਼ੀਰ ਅਹਿਮਦ, ਅਰਸ਼ਦੀਪ ਸਿੰਘ ਅਤੇ ਸੀਨੀਅਰ ਗਰੁੱਪ ‘ਚ ਹਰਸਿਮਰਨ ਸਿੰਘ, ਦਵਿੰਦਰ ਸਿੰਘ ਅਤੇ ਕਮਲਪ੍ਰੀਤ ਸਿੰਘ ਨੇ ਸੋਹਣੀਆਂ ਦਸਤਾਰ ਸਜਾਉਣ ਦਾ ਸਨਮਾਨ ਪ੍ਰਾਪਤ ਕੀਤਾ। ਗੁਰਦੁਆਰਾ ਪ੍ਰਬੰਧਕ ਕਮੇਟੀ ਅਤੇ ਸੰਤ ਭਾਈ ਸੁਹੇਲ ਸਿੰਘ ਸੇਵਾ ਸੁਸਾਇਟੀ, ਸ੍ਰੀ ਸੁਖਮਨੀ ਸਾਹਿਬ ਸੇਵਾ ਸੁਸਾਇਟੀ ਵਲੋਂ ਸਰਦਾਰੀਆਂ ਟਰੱਸਟ ਵਾਲਿਆਂ ਵਲੋਂ ਵਿਸ਼ੇਸ਼ ਸਹਿਯੋਗ ਦਿੱਤਾ ਗਿਆ।ਸੁਖਪਾਲ ਸਿੰਘ ਫੌਜੀ, ਕੁਲਵਿੰਦਰ ਸਿੰਘ, ਜਸਵੀਰ ਸਿੰਘ ਲੋਗੋਵਾਲ, ਗੁਰਸੇਵਕ ਸਿੰਘ, ਜੋਗਿੰਦਰ ਸਿੰਘ ਸਾਗਰ, ਮਹੇਸ਼ਇੰਦਰ ਸਿੰਘ, ਸਿਮਰਨਜੋਤ ਸਿੰਘ ਖਾਲਸਾ, ਜਗਤਾਰ ਸਿੰਘ ਮੋਨੂੰ, ਸੁਖਵਿੰਦਰ ਸਿੰਘ ਸਾਹਿਬ ਐਡੀ ਮੁੱਕੜ, ਹਰਜੀਤ ਸਿੰਘ, ਜਗਦੀਪ ਸਿੰਘ, ਮਨਜੀਤ ਸਿੰਘ ਆਦਿ ਵੀ ਹਾਜਰ ਰਹੇ ।
Check Also
ਕੈਬਨਿਟ ਮੰਤਰੀ ਈ.ਟੀ.ਓ ਵਲੋਂ ਨਗਰ ਸੁਧਾਰ ਟਰੱਸਟ ਦੇ ਨਵ-ਨਿਯੁੱਕਤ ਚੇਅਰਮੈਨ ਸਰਬਜੋਤ ਸਿੰਘ ਧੰਜ਼ਲ ਨੂੰ ਵਧਾਈ
ਅੰਮ੍ਰਿਤਸਰ, 19 ਜੁਲਾਈ (ਸੁਖਬੀਰ ਸਿੰਘ) – ਕੈਬਨਿਟ ਮੰਤਰੀ ਹਰਭਜਨ ਸਿੰਘ ਈ.ਟੀ.ਓ ਨੇ ਅੱਜ ਪੰਜਾਬ ਸਰਕਾਰ …
Punjab Post Daily Online Newspaper & Print Media