ਬਠਿੰਡਾ, 16 ਜੂਨ (ਪੰਜਾਬ ਪੋਸਟ- ਅਵਤਾਰ ਸਿੰਘ ਕੈਂਥ, ਜਸਵਿੰਦਰ ਸਿੰਘ ਜੱਸੀ) – ਸਿਹਤ ਤੇ ਪਰਿਵਾਰ ਭਲਾਈ, ਵਿਭਾਗ, ਪੰਜਾਬ ਵੱਲੋਂ ਨੈਸ਼ਨਲ ਪ੍ਰੋਗਰਾਮ ਫਾਰ ਪ੍ਰਵੈਨਸ਼ਨ ਐਂਡ ਕੰਟਰੋਲ
ਡਾਇਬਟੀਜ਼, ਕਾਰਡੀਓ ਵੈਸਕੂਲਰ ਡੀਸਿਸ਼ਜ਼ ਐਂਡ ਸਟਰੋਕ ਤਹਿਤ ਸਿਹਤ ਜਾਗਰੂਕਤਾ ਵੈਨ ਚੰਡੀਗੜ੍ਹ ਤੋਂ ਰਵਾਨਾ ਹੋ ਕੇ ਅੱਜ 16 ਜੂਨ ਨੂੰ ਸਿਵਲ ਹਸਪਤਾਲ ਬਠਿੰਡਾ ਵਿਖੇ ਪਹੁੰਚੀ। ਇਸ ਵੈਨ ਨੂੰ ਸਿਵਲ ਸਰਜਨ ਬਠਿੰਡਾ ਡਾ. ਰਘੁਬੀਰ ਸਿੰਘ ਰੰਧਾਵਾ ਵੱਲੋਂ ਝੰਡੀ ਦੇ ਕੇ ਅੱਗੇ ਗੋਨਿਆਣਾ, ਰਾਮਪੁਰਾ ਫੂਲ ਅਤੇ ਤਲਵੰਡੀ ਸਾਬੋ ਲਈ ਰਵਾਨਾ ਕੀਤਾ ਗਿਆ। ਸਿਵਲ ਹਸਪਤਾਲ ਵਿਖੇ ਰੱਖੇ ਸਾਦਾ ਸਮਰੋਹ ਦੌਰਾਨ ਸਿਵਲ ਸਰਜਨ ਨੇ ਦੱਸਿਆ ਕਿ ਮਸ਼ੀਨੀ ਯੁੱਗ ਦੇ ਕਾਰਨ ਆਦਮੀ ਦਾ ਕੰਮ ਦਿਨ-ਬ ਦਿਨ ਘੱਟਦਾ ਜਾ ਰਿਹਾ ਹੈ ਜਿਸ ਕਾਰਨ ਆਦਮੀ ਹੱਥੀ ਕਿਰਤ ਤੋਂ ਵਿਹਲਾ ਹੋ ਗਿਆ।ਅੱਜ ਬੱਚਿਆਂ ਵਿੱਚ ਜੰਕ ਫੂਡ ਦੀ ਵਰਤੋਂ ਵੀ ਬਹੁਤ ਜ਼ਿਆਦਾ ਹੋ ਗਈ ਹੈ।ਜਿਸ ਕਾਰਨ ਮੋਟਾਪਾ, ਬਲੱਡ ਪ੍ਰੈਸ਼ਰ ਅਤੇ ਸ਼ੂਗਰ ਵਰਗੀਆਂ ਬਿਮਾਰੀਆਂ ਵਿੱਚ ਦਿਨ ਬ ਦਿਨ ਵਾਧਾ ਹੋ ਰਿਹਾ ਹੈ।ਜਿਸ ਕਾਰਨ ਦਿਲ ਦੇ ਰੋਗ, ਕਿਡਨੀ ਦੇ ਰੋਗ ਅਤੇ ਹੋਰ ਕਈ ਬਿਮਾਰੀਆਂ ਆਦਮੀ ਨੂੰ ਘੇਰ ਲੈਂਦੀਆਂ ਹਨ।ਇਸ ਲਈ ਰੋਜਾਨਾ ਦੀ ਕਸਰਤ ਸਰੀਰ ਦੀ ਤੰਦਰੁਸਤੀ ਲਈ ਬੜੀ ਜਰੂਰੀ ਹੈ ਅਤੇ ਆਦਮੀ ਨੂੰ ਆਪਣੀ ਰੋਜ਼ਾਨਾਂ ਦੀ ਖੁਰਾਕ ਵੱਲ ਵੀ ਧਿਆਨ ਦੇਣ ਦੀ ਲੋੜ ਹੈ।ਜਿਸ ਨਾਲ ਅਸੀਂ ਅਧਰੰਗ, ਦਿਲ ਦੇ ਰੋਗ ਅਤੇ ਬਲੱਡ ਪ੍ਰੈਸ਼ਰ ਕਾਰਨ ਹੋਣ ਵਾਲੀਆਂ ਬਿਮਾਰੀਆਂ ਤੋਂ ਬਚ ਸਕਦੇ ਹਾਂ।ਸਹਾਇਕ ਸਿਵਲ ਸਰਜਨ ਡਾ.ਐਸ.ਕੇ ਰਾਜ ਕੁਮਾਰ ਨੇ ਦੱਸਿਆ ਕਿ ਪਿਛਲੇ ਮਹੀਨੇ ਤੰਬਾਕੂ ਜਾਗਰੂਕਤਾ ਵੈਨ ਰਾਹੀਂ ਤੰਬਾਕੂ ਦੇ ਬੁਰੇ ਪ੍ਰਭਾਵਾਂ ਬਾਰੇ ਜਾਗਰੂਕ ਕੀਤਾ ਗਿਆ ਸੀ ।ਉਸੇ ਤਰਾਂ ਹੀ ਨੈਸ਼ਨਲ ਹੈਲਥ ਮਿਸ਼ਨ ਵੱਲੋਂ ਇਸ ਜਾਗਰੂਕਤਾ ਵੈਨ ਰਾਹੀਂ ਹਾਈਪਰਟੈਨਸ਼ਨ ਮਹੀਨਾ ਮਨਾਉਂਦੇ ਹੋਏ ਪਬਲਿਕ ਨੂੰ ਦਿਲ ਦੀਆਂ ਬਿਮਾਰੀਆਂ ਅਤੇ ਬਲੱਡ ਪ੍ਰੈਸ਼ਰ ਨਾਲ ਹੋਣ ਵਾਲੇ ਰੋਗਾਂ ਸਬੰਧੀ ਜਾਗਰੂਕ ਕੀਤਾ ਜਾਣਾ ਹੈ।
ਐਮ.ਡੀ ਮੈਡੀਸਨ ਡਾ. ਬੇਅੰਤ ਮਾਨ ਨੇ ਜਾਣਕਾਰੀ ਦਿੰਦਿਆਂ ਦੱਸਿਆ ਕਿ ਤੰਬਾਕੂ, ਸਿਗਰਟ ਅਤੇ ਸ਼ਰਾਬ ਅਤੇ ਤਲੀਆਂ ਚੀਜ਼ਾਂ ਦਾ ਸੇਵਨ ਆਦਮੀ ਦੀ ਸਿਹਤ ਲਈ ਬੜਾ ਹਾਨੀਕਾਰਕ ਹੈ।ਇਨ੍ਹਾਂ ਚੀਜ਼ਾਂ ਦੀ ਵਰਤੋਂ ਬਲੱਡ ਪ੍ਰੈਸ਼ਰ, ਹਾਰਟ ਅਟੈਕ, ਗੁਰਦਿਆਂ ਦੇ ਰੋਗ ਅਤੇ ਸਰੀਰ ਦੀਆਂ ਕਈ ਹੋਰ ਖਤਰਨਾਕ ਬਿਮਾਰੀਆਂ ਨੂੰ ਸੱਦਾ ਦਿੰਦੇ ਹਨ।ਉਨ੍ਹਾਂ ਕਿਹਾ ਕਿ ਜੋ ਵੀ ਵਿਅਕਤੀ ਬਲੱਡ ਪ੍ਰੈਸ਼ਰ ਦੀ ਦਵਾਈ ਸ਼ੁਰੂ ਕਰਦਾ ਹੈ ਉਸ ਨੂੰ ਇਸ ਦਵਾਈ ਦੀ ਨਿਯਮਤ ਰੂਪ ਵਿੱਚ ਵਰਤੋਂ ਕਰਨੀ ਚਾਹੀਦੀ ਹੈ ਅਤੇ ਸਮੇਂ ਸਮੇਂ ਤੇ ਡਾਕਟਰ ਦੀ ਸਲਾਹ ਲੈਂਦੇ ਰਹਿਣਾ ਚਾਹੀਦਾ ਹੈ।ਉਨ੍ਹਾਂ ਦੱਸਿਆ ਕਿ ਸ਼ੂਗਰ ਅਤੇ ਬਲੱਡ ਪ੍ਰੈਸ਼ਰ ਦੀ ਜਾਂਚ ਦਾ ਫਰੀ ਚੈੱਕਅੱਪ ਕੈਂਪ 31 ਮਈ ਤੋਂ 29 ਜੂਨ ਤੱਕ ਲਗਾਇਆ ਗਿਆ ਹੈ।ਇਸ ਕੈਂਪ ਦਾ ਲੋੜ ਵੰਦ ਮਰੀਜ਼ ਵੱਧ ਤੋਂ ਵੱਧ ਲਾਭ ਪ੍ਰਾਪਤ ਕਰ ਸਕਦੇ ਹਨ।ਇਸ ਮੌਕੇ ਡਾ. ਵਿਕਾਸ, ਕੁਲਵੰਤ ਸਿੰੰਘ ਡਿਪਟੀ ਐਮ.ਈ.ਆਈ.ਓ, ਅਕਾਊਂਟ ਅਫਸਰ ਸਚਿਨ ਕੁਮਾਰ, ਫਾਰਮਾਸਿਸਟ ਬਾਲ ਅਵਤਾਰ, ਪੈਰਾ ਮੈਡੀਕਲ ਸਟਾਫ ਅਤੇ ਜਗਦੀਸ਼ ਰਾਮ ਆਦਿ ਹਾਜ਼ਰ ਸਨ ।
Check Also
ਖ਼ਾਲਸਾ ਕਾਲਜ ਵਿਖੇ ਬੀ.ਐਸਸੀ (ਆਨਰਜ਼) ਐਗਰੀਕਲਚਰ ਦਾ ਹੋਇਆ ਦਾਖਲਾ ਟੈਸਟ
ਅੰਮ੍ਰਿਤਸਰ, 25 ਜੂਨ (ਸੁਖਬੀਰ ਸਿੰਘ ਖੁਰਮਣੀਆਂ) – ਖ਼ਾਲਸਾ ਕਾਲਜ ਵਿਖੇ ਬੀ.ਐਸ.ਸੀ ਐਗਰੀਕਲਚਰ ਸਮੈਸਟਰ ਪਹਿਲਾ ਲਈ …
Punjab Post Daily Online Newspaper & Print Media