Sunday, June 28, 2026

ਜਿਲ੍ਹਾ ਬਾਲ ਸੁਰੱਖਿਆ ਦਫ਼ਤਰ ਵੱਲੋਂ ਗੁੰਮਸ਼ੁਦਾ ਬੱਚਾ ਕੀਤਾ ਵਾਰਸਾਂ ਹਵਾਲੇ

ਬਠਿੰਡਾ, 16 ਜੂਨ (ਪੰਜਾਬ ਪੋਸਟ- ਅਵਤਾਰ  ਸਿੰਘ ਕੈਂਥ, ਜਸਵਿੰਦਰ ਸਿੰਘ ਜੱਸੀ) – ਜ਼ਿਲ੍ਹਾ ਬਾਲ ਸੁਰੱਖਿਆ ਅਫ਼ਸਰ ਰਵਨੀਤ ਕੌਰ ਸਿੱਧੂ ਵੱਲੋਂ ਦੱਸਿਆ ਗਿਆ ਕਿ ਇੱਕ ਗੁੰਮਸ਼ੁਦਾ ਬੱਚਾ ਅਮਨ PPN160620714ਉਮਰ 8 ਸਾਲ ਜ਼ੋ ਕਿ 12 ਜੂਨ 2017 ਨੂੰ ਰੇਲਵੇ ਪੁਲਿਸ ਤਪਾ ਨੂੰ ਲਾਵਾਰਿਸ ਹਲਾਤਾਂ ਵਿੱਚ ਘੁੰਮਦਾ ਮਿਲਿਆ।ਇਹ ਬੱਚੇ ਨੂੰ ਰੇਲਵੇ ਪੁਲਿਸ ਵੱਲੋਂ ਮਿਤੀ 13 ਜੂਨ 2017 ਨੂੰ ਬਠਿੰਡਾ ਲਿਆਇਆ ਗਿਆ ਅਤੇ ਡੀ.ਡੀ.ਆਰ ਨੰ: 29 ਦਰਜ ਕੀਤਾ ਗਿਆ।ਉਸ ਤੋਂ ਬਾਅਦ ਬੱਚੇ ਦੇ ਮੈਡੀਕਲ ਕਰਨ ਉਪਰੰਤ ਚਾਈਲਡਕਲਾਈਨ ਬਠਿੰਡਾ ਵੱਲੋਂ ਚਿਲਡਰਨ ਹੋਮ ਫਾਰ ਬੁਆਇਜ਼ ਵਿੱਚ ਸ਼ਿਫਟ ਕੀਤਾ ਗਿਆ।ਇਹ ਬੱਚਾ ਗੱਡੀ ਨੰ: 14711 ਰਾਹੀਂ ਹਰਿਆਣਾ ਤੋਂ ਤਪਾ ਪਹੁੰਚਿਆ ਸੀ।ਜ਼ਿਲ੍ਹਾ ਬਾਲ ਸੁਰੱਖਿਆ ਦਫ਼ਤਰ ਦੇ ਕਾਊਂਸਲਰ ਚੇਤਨ ਸ਼ਰਮਾ ਵੱਲੋਂ ਬੱਚੇ ਦੀ ਕਾਊਂਸਲਿੰਗ ਕੀਤੀ ਗਈ। ਬੱਚਾ ਬਹੁਤ ਡਰਿਆ ਹੋਇਆ ਸੀ ਅਤੇ ਕੁੱਝ ਵੀ ਦੱਸਣ ਤੋਂ ਅਸਮਰੱਥ ਸੀ।ਬੱਚੇ ਨੇ ਆਪਣੀ ਮਾਤਾ ਦਾ ਨਾਮ ਸੁਨੀਤਾ ਰਾਣੀ ਅਤੇ ਪਿਤਾ ਚਮਨ ਲਾਲ ਤੇ ਜ਼ਿਲ੍ਹਾ ਯਮੁਨਾ ਨਗਰ ਦੱਸਿਆ।ਇਸ ਦਫ਼ਤਰ ਵਲੋ ਯਮੁਨਾ ਨਗਰ ਬਾਲ ਸੁਰੱਖਿਆ ਵਿਭਾਗ ਨਾਲ ਤਾਲ-ਮੇਲ ਕਰਨ ਉਪਰੰਤ ਪਤਾ ਲੱਗਿਆ ਕਿ ਬੱਚਾ 12 ਜੂਨ 2017 ਤੋਂ ਆਪਣੇ ਘਰ ਤੋਂ ਲਾਪਤਾ ਹੈ।16 ਜੂਨ 2017 ਨੂੰ ਬਾਲ ਭਲਾਈ ਕਮੇਟੀ ਦੇ ਚੇਅਰਮੈਨ ਪੋ: ਅਸ਼ੋਕ ਗੁਪਤਾ, ਐਸ.ਐਲ ਲਾਟਕਾ, ਜ਼ਿਲ੍ਹਾ ਬਾਲ ਸੁਰੱਖਿਆ ਦਫ਼ਤਰ ਦੇ ਸਟਾਫ ਵੱਲੋਂ ਬੱਚੇ ਦੇ ਪਿਤਾ ਚਮਨ ਲਾਲ, ਮਾਤਾ ਸੁਨੀਤਾ ਰਾਣੀ ਵਾਸੀ ਪਿੰਡ ਰਾਏਪੁਰ, ਕਾਮੀ ਮਜਰਾ, ਜਗਾਦਰੀ ਯਮੁਨਾ ਨਗਰ ਸਪੁਰਦ ਕੀਤਾ ਗਿਆ। ਇਸ ਤੋਂ ਇਲਾਵਾ ਉਹਨਾ ਨੇ ਇਹ ਵੀ ਦੱਸਿਆ ਕਿ ਹੁਣ ਤੱਕ ਇਸ ਦਫ਼ਤਰ ਵਲੋਂ ਕੁੱਲ 58 ਗੁੰਮਸ਼ੁਦਾ ਬੱਚਿਆਂ ਨੂੰ ਉਹਨਾਂ ਦੇ ਮਾਪਿਆਂ ਸਪੁੱਰਦ ਕੀਤਾ ਜਾ ਚੁੱਕਾ ਹੈ।

Check Also

ਸਰਕਾਰੀ ਆਈ.ਟੀ.ਆਈ ਵਿਖੇ ਰੁੱਖ ਲਗਾਓ ਜਾਗਰੂਕਤਾ ਮੁਹਿੰਮ ਦਾ ਆਯੋਜਨ

ਅੰਮਿਤਸਰ, 27 ਜੂਨ (ਜਗਦੀਪ ਸਿੰਘ) – ਪ੍ਰੀ-ਮਾਨਸੂਨ ਮੌਸਮ ਨੂੰ ਧਿਆਨ ਵਿੱਚ ਰੱਖਦਿਆਂ ਸਰਕਾਰੀ ਆਈ.ਟੀ.ਆਈ ਰਣਜੀਤ …

Leave a Reply